ਕੈਪਟਨ ਦੇ ਨੇੜਲੇ ਅਧਿਕਾਰੀਆਂ ਵੱਲੋਂ ਅਸਤੀਫ਼ੇ ਦੇਣੇ ਸ਼ੁਰੂ, ਹੁਣ ਮੀਡੀਆ ਸਲਾਹਕਾਰ ਨੇ ਵੀ ਛੱਡਿਆ ਅਹੁਦਾ

ਕੈਪਟਨ ਅਮਰਿੰਦਰ ਸਿੰਘ (Capt Amarinder Singh) ਵੱਲੋਂ ਰਾਜਪਾਲ ਬੀਐੱਲ ਪੁਰੋਹਿਤ (Governor BL Purohit) ਨੂੰ ਅਸਤੀਫ਼ਾ ਸੌਂਪਣ ਤੋਂ ਬਾਅਦ ਚੀਫ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ (Suresh Kumar) ਤੇ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ।   

ਕੈਪਟਨ ਦੇ ਨੇੜਲੇ ਅਧਿਕਾਰੀਆਂ ਵੱਲੋਂ ਅਸਤੀਫ਼ੇ ਦੇਣੇ ਸ਼ੁਰੂ, ਹੁਣ ਮੀਡੀਆ ਸਲਾਹਕਾਰ ਨੇ ਵੀ ਛੱਡਿਆ ਅਹੁਦਾ

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ (Capt Amarinder Singh) ਵੱਲੋਂ ਰਾਜਪਾਲ ਬੀਐੱਲ ਪੁਰੋਹਿਤ (Governor BL Purohit) ਨੂੰ ਅਸਤੀਫ਼ਾ ਸੌਂਪਣ ਤੋਂ ਬਾਅਦ ਚੀਫ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ (Suresh Kumar) ਤੇ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ। 

 

ਓਧਰ, ਸੁਰੇਸ਼ ਕੁਮਾਰ ਤੇ ਕੈਪਟਨ ਸੰਧੂ ਤੋਂ ਬਾਅਦ ਇਕਦਮ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਵੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਤੁਲ ਨੰਦਾ ਦੀ ਘੇਰੇਬੰਦੀ ਅਕਸਰ ਨਵਜੋਤ ਸਿੱਧੂ ਤੋਂ ਇਲਾਵਾ ਕਈ ਵਜ਼ੀਰਾਂ ਵੱਲੋਂ ਕੀਤੀ ਜਾਂਦੀ ਰਹੀ ਹੈ। ਇਸੇ ਤਰ੍ਹਾਂ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।