21 ਅਕਤੂਬਰ ਨੂੰ ਮੁੱਖ ਮੰਤਰੀ ਚੰਨੀ ਕਰਨਗੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਮੁਲਾਕਾਤ
X

21 ਅਕਤੂਬਰ ਨੂੰ ਮੁੱਖ ਮੰਤਰੀ ਚੰਨੀ ਕਰਨਗੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਮੁਲਾਕਾਤ

ਯੂ ਟੀ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਕੀਤੀ ਗਈ ਵਿਸ਼ਾਲ ਰੋਸ ਰੈਲੀ ਤੋਂ ਬਾਅਦ ਆਖਰ ਸਰਕਾਰ 21 ਅਕਤੂਬਰ ਨੂੰ ਗੱਲਬਾਤ ਕਰਨ ਲਈ ਮੰਨ ਗਈ ਹੈ 

 21 ਅਕਤੂਬਰ ਨੂੰ ਮੁੱਖ ਮੰਤਰੀ ਚੰਨੀ ਕਰਨਗੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਮੁਲਾਕਾਤ

ਚੰਡੀਗੜ੍ਹ: ਯੂ ਟੀ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਕੀਤੀ ਗਈ ਵਿਸ਼ਾਲ ਰੋਸ ਰੈਲੀ ਤੋਂ ਬਾਅਦ ਆਖਰ ਸਰਕਾਰ 21 ਅਕਤੂਬਰ ਨੂੰ ਗੱਲਬਾਤ ਕਰਨ ਲਈ ਮੰਨ ਗਈ ਹੈ ਦੱਸ ਦੇਈਏ ਕਿ ਗੱਲਬਾਤ ਸਕੱਤਰੇਤ ਚ ਦੁਪਹਿਰ ਦੋ ਵਜੇ 21 ਤਰੀਕ ਨੂੰ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਕੁਝ ਹੋਰ ਉਨ੍ਹਾਂ ਦੇ ਸਾਥੀਆਂ ਨਾਲ ਹੋਵੇਗੀ, ਜਿਸ ਅੰਦਰ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੇ ਸਾਰੇ ਮਸਲੇ ਮੁੱਦੇ ਤੇ ਮੰਗਾਂ ਤੇ ਗੱਲਬਾਤ ਹੋਵੇਗੀ

ਦੇਖਣਾ ਇਹ ਖਾਸ ਹੋਵੇਗਾ ਕਿ ਇਹ ਮੰਗਾਂ ਮਸਲੇ ਮੰਗਾਂ ਮਸਲੇ ਹੀ ਰਹਿ ਜਾਣਗੇ ਜਾਂ ਇਹ ਪ੍ਰਵਾਨ ਵੀ ਹੋ ਜਾਣਗੇ ਜੋ ਸਾਲਾਂ ਬੱਧੀ ਲਮਕਦੇ ਆ ਰਹੇ ਨੇ ਚਾਹੇ ਉਹ  ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਹੋਵੇ ਠੇਕੇਦਾਰੀ ਸਿਸਟਮ ਖਤਮ ਹੋਵੇ ਕੱਚਿਆਂ ਨੂੰ ਪੱਕਾ ਕਰਨਾ ਹੋਵੇ ਤੇ ਛੇਵਾਂ ਪੇ ਕਮਿਸ਼ਨ  ਦਰੁਸਤ ਕਰ ਕੇ ਡੀ ਏ ਦੀਆਂ ਸਾਰੀਆਂ ਕਿਸ਼ਤਾਂ ਮੁਲਾਜ਼ਮਾਂ ਨੂੰ ਦੇ ਕੇ ਉਨ੍ਹਾਂ ਦਾ ਮਾਣ ਰੱਖਿਆ ਜਾਵੇ ਇਹ ਹੋਵੇਗਾ ਜਾਂ ਨਹੀਂ 

ਯੂ ਟੀ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀ ਵੱਲੋਂ ਲੁਧਿਆਣਾ ਚੰਡੀਗੜ੍ਹ ਮਾਰਗ ਜਾਮ ਕਰਨ ਤੋਂ ਬਾਅਦ ਮੋਰਿੰਡਾ ਪ੍ਰਸ਼ਾਸਨ ਨੇ ਭਰੋਸਾ ਦਿੱਤਾ

 

21 ਤਰੀਕ ਨੂੰ ਮੁੱਖ ਮੰਤਰੀ ਚਰਨਜੀਤ ਚੰਨੀ ਰੋਸ ਰੈਲੀ ਕਰ ਰਹੇ ਮੁਲਾਜ਼ਮਾਂ ਦੀ ਗੱਲਬਾਤ ਸੁਣਨਗੇ ਪਰ ਮੁਲਾਜ਼ਮਾਂ ਨੇ ਕਿਹਾ ਪੱਕਾ ਮੋਰਚਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ

 

 

WATCH LIVE TV

Trending news