Samrala News: ਪਿੰਡ ਟੱਪਰੀਆਂ 'ਚ ਸਰਬਸੰਮਤੀ ਨਾਲ ਹੋਈ ਪੰਚਾਇਤ ਦੀ ਚੋਣ
Advertisement
Article Detail0/zeephh/zeephh2447669

Samrala News: ਪਿੰਡ ਟੱਪਰੀਆਂ 'ਚ ਸਰਬਸੰਮਤੀ ਨਾਲ ਹੋਈ ਪੰਚਾਇਤ ਦੀ ਚੋਣ

Samrala News:  ਪੰਚਾਇਤੀ ਚੋਣਾਂ ਦੇ ਐਲਾਨ ਤੋਂ ਮਹਿਜ਼ 15 ਘੰਟੇ ਬਾਅਦ ਹੀ ਸਮਰਾਲਾ ਦੇ ਪਿੰਡ ਟੱਪਰੀਆ ਵੱਲੋਂ ਸਰਬ ਸੰਮਤੀ ਨਾਲ ਸਰਪੰਚ ਤੇ ਪੰਚਾਇਤ ਮੈਂਬਰ ਚੁਣ ਲਏ ਹਨ।

Samrala News: ਪਿੰਡ ਟੱਪਰੀਆਂ 'ਚ ਸਰਬਸੰਮਤੀ ਨਾਲ ਹੋਈ ਪੰਚਾਇਤ ਦੀ ਚੋਣ

Samrala News (ਵਰੁਣ ਕੌਸ਼ਲ): ਪੰਜਾਬ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਦੇ ਐਲਾਨ ਤੋਂ ਮਹਿਜ਼ 15 ਘੰਟੇ ਬਾਅਦ ਹੀ ਸਮਰਾਲਾ ਦੇ ਪਿੰਡ ਟੱਪਰੀਆ ਵੱਲੋਂ ਸਰਬ ਸੰਮਤੀ ਨਾਲ ਸਰਪੰਚ ਅਤੇ ਪੰਚਾਇਤ ਮੈਂਬਰ ਚੁਣ ਲਏ ਹਨ। ਇਹ ਪੰਜਾਬ ਦਾ ਸਰਬਸੰਮਤੀ ਨਾਲ ਪੰਚਾਇਤ ਚੁਣਨ ਵਾਲਾ ਪਹਿਲਾ ਪਿੰਡ ਬਣ ਗਿਆ ਹੈ।

ਮਾਛੀਵਾੜਾ ਬਲਾਕ ਦੇ ਪਿੰਡ ਟੱਪਰੀਆਂ ਦੇ ਵਸਨੀਕਾਂ ਨੇ ਪੰਚਾਇਤ ਚੋਣਾਂ ਦਾ ਐਲਾਨ ਹੁੰਦਿਆਂ ਹੀ ਪਿੰਡ ਵਿੱਚ ਇਕੱਠੇ ਹੋ ਕਿ ਸਰਪੰਚ ਸਮੇਤ ਪੰਜ ਮੈਂਬਰ ਪੰਚਾਇਤ ਸਰਬਸੰਮਤੀ ਨਾਲ ਚੁਣ ਲਏ ਹਨ ਜਿਨ੍ਹਾਂ ਵਿਚ ਦੋ ਇਸਤਰੀਆਂ ਵੀ ਪੰਚ ਹੋਣਗੀਆਂ । ਪਿੰਡ ਨੇ ਗੁਰਬਚਨ ਸਿੰਘ ਬਸਾਂਤੀ ਨੂੰ ਸਰਪੰਚ ਅਤੇ 5 ਹੋਰ ਵਿਅਕਤੀਆਂ ਨੂੰ ਮੈਂਬਰ ਪੰਚਾਇਤ ਚੁਣਨ ਦਾ ਫੈਸਲਾ ਵੀ ਲਿਆ ਗਿਆ ਹੈ।

ਜਦੋਂ ਤੋਂ ਵੀ ਲਾਗਲੇ ਪਿੰਡ ਨਾਲੋਂ ਵੱਖ ਹੋ ਕਿ ਇਸ ਪਿੰਡ ਟੱਪਰੀਆਂ ਦੀ ਗ੍ਰਾਮ ਪੰਚਾਇਤ ਬਣੀ ਹੈ ਉਦੋਂ ਤੋਂ ਸਿਰਫ਼ ਤਿੰਨ ਵਾਰ ਹੀ ਪੰਚਾਇਤ ਚੋਣਾਂ ਲਈ ਵੋਟਾਂ ਪਈਆਂ ਹਨ ਨਹੀਂ ਤਾਂ ਹਰ ਵਰ ਪਿੰਡ 'ਚ ਸਰਬਸੰਮਤੀ ਨਾਲ ਹੀ ਪੰਚਾਇਤ ਬਣਦੀ ਰਹੀ ਹੈ।

ਪਿੰਡ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਘੋਲੀ ਅਤੇ ਕੈਪਟਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਪਾਰਟੀਬਾਜ਼ ਤੋਂ ਉੱਪਰ ਉੱਠ ਕੇ ਸਰਬ ਸੰਮਤੀ ਨਾਲ ਪੰਚਾਇਤ ਦੀ ਚੋਣ ਕੀਤੀ ਹੈ। ਉਹਨਾਂ ਨੇ ਉਹਨਾਂ ਪਿੰਡਾਂ ਨੂੰ ਇਸ ਦੀ ਮਿਸਾਲ ਦੇਣ ਦੀ ਆਖਿਆ ਹੈ ਕਿ ਪਿੰਡ ਦੇ ਵਿਕਾਸ ਲਈ ਅੱਜ ਧੜੇਬੰਦੀ ਖਤਮ ਕਰਨ ਲਈ ਆਪਣੀਆਂ ਪੰਚਾਇਤਾਂ ਸੰਮਤੀ ਨਾਲ ਚੁਣਨ ਲਈ ਹੰਭਲਾ ਮਾਰਨ।

ਇਹ ਵੀ ਪੜ੍ਹੋ : Manohar Lal On Farmer: ਮਨੋਹਰ ਲਾਲ ਦਾ ਸ਼ੰਭੂ ਬਾਰਡਰ ਖੋਲ੍ਹਣ ਨੂੰ ਲੈ ਕੇ ਦਿੱਤਾ ਵੱਡਾ ਬਿਆਨ, ਅਸੀਂ ਬੈਰੀਕੇਡ ਹਟਾਉਣ ਲਈ ਤਿਆਰ ਪਰ...

ਉਨ੍ਹਾਂ ਨੇ ਦੱਸਿਆ ਕਿ ਚਾਰ ਅਕਤੂਬਰ ਨੂੰ ਸਾਰੇ ਪਿੰਡ ਵਾਸੀ ਗੁਰਦੁਆਰਾ ਸਾਹਿਬ ਵਿਖੇ ਇਕੱਠ ਕਰਨਗੇ ਅਤੇ ਬਾਅਦ ਵਿੱਚ ਸਰਬਸੰਮਤੀ ਨਾਲ ਚੁਣੀ ਹੋਈ ਪੰਚਾਇਤ ਦੇ ਕਾਗਜ ਨਾਮਜ਼ਦਗੀ ਭਰਨ ਲਈ ਰਵਾਨਾ ਹੋਣਗੇ। ਭਾਵੇਂ ਸਰਬ ਸੰਮਤੀ ਨਾਲ ਚੁਣੀਆਂ ਜਾਣ ਵਾਲਿਆ ਪੰਚਾਇਤਾਂ ਦਾ ਐਲਾਨ 7 ਅਕਤੂਬਰ ਨੂੰ ਹੋਵੇਗਾ ਪਰ ਫਿਰ ਵੀ ਪਿੰਡ ਟੱਪਰੀਆਂ ਨੇ ਪੰਜਾਬ ਵਿੱਚ ਸਰਬਸੰਮਤੀ ਨਾਲ ਜੁੜੀ ਪੰਚਾਇਤ ਦਾ ਮਾਣ ਪ੍ਰਾਪਤ ਕਰ ਲਿਆ ਹੈ।

ਇਹ ਵੀ ਪੜ੍ਹੋ : Punjab Weather Update: ਪੰਜਾਬ ‘ਚ ਕਈ ਇਲਾਕਿਆਂ ਵਿੱਚ ਪੈ ਰਿਹਾ ਮੀਂਹ ਤੇ ਕਾਲੀ ਘਟਾ ਕਾਰਨ ਦਿਨੇ ਛਾਇਆ ਹਨ੍ਹੇਰਾ

Trending news