ਫੋਟੋ ਵਾਇਰਲ ਹੋਣ ਤੋਂ ਬਾਅਦ ਨਿਹੰਗ ਅਮਨ ਸਿੰਘ ਬਾਰੇ ਪਿੰਕੀ ਦਾ ਵੱਡਾ ਖੁਲਾਸਾ
Advertisement

ਫੋਟੋ ਵਾਇਰਲ ਹੋਣ ਤੋਂ ਬਾਅਦ ਨਿਹੰਗ ਅਮਨ ਸਿੰਘ ਬਾਰੇ ਪਿੰਕੀ ਦਾ ਵੱਡਾ ਖੁਲਾਸਾ

ਪੁਲਿਸ ਕੈਟ ਵਜੋਂ ਜਾਣੇ ਜਾਂਦੇ ਵਿਵਾਦਿਤ ਨਾਂ ਗੁਰਮੀਤ ਸਿੰਘ ਪਿੰਕੀ ਦੇ ਨਾਂ ਨਾਲ ਅੱਜ ਇਕ ਹੋਰ ਵਿਵਾਦ ਜੁੜ ਗਿਆ ਹੈ।

ਫੋਟੋ ਵਾਇਰਲ ਹੋਣ ਤੋਂ ਬਾਅਦ ਨਿਹੰਗ ਅਮਨ ਸਿੰਘ ਬਾਰੇ ਪਿੰਕੀ ਦਾ ਵੱਡਾ ਖੁਲਾਸਾ

ਨੀਤਿਕਾ ਮਹੇਸ਼ਵਰੀ: ਪੁਲਿਸ ਕੈਟ ਵਜੋਂ ਜਾਣੇ ਜਾਂਦੇ ਵਿਵਾਦਿਤ ਨਾਂ ਗੁਰਮੀਤ ਸਿੰਘ ਪਿੰਕੀ ਦੇ ਨਾਂ ਨਾਲ ਅੱਜ ਇਕ ਹੋਰ ਵਿਵਾਦ ਜੁੜ ਗਿਆ ਹੈ। ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ।ਜਿਸ ਵਿਚ ਸਿੰਘੂ ਕਤਲਕਾਂਡ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗ ਅਮਨ ਸਿੰਘ ਦੇ ਨਾਲ ਗੁਰਮੀਤ ਸਿੰਘ ਪਿੰਕੀ ਦੀ ਫੋਟੋ ਭਾਜਪਾ ਆਗੂਆਂ ਨਾਲ ਵਾਇਰਲ ਹੋ ਰਹੀ ਹੈ।

ਗੁਰਮੀਤ ਸਿੰਘ ਪਿੰਕੀ ਨੇ ਇਸ ਮਾਮਲੇ ਵਿਚ ਵੱਡਾ ਖੁਲਾਸਾ ਕੀਤਾ ਹੈ, ਉਹਨਾਂ ਕਿਹਾ ਹੈ ਕਿ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਨਾਲ 5 ਅਗਸਤ ਨੂੰ ਨਿਹੰਗ ਅਮਨ ਸਿੰਘ ਦੀ ਮੁਲਾਕਾਤ ਉਸੇ ਨੇ ਹੀ ਕਰਵਾਈ ਸੀ।

ਪਿੰਕੀ ਨੇ ਦੱਸਿਆ ਕਿ ਨਿਹੰਗ ਅਮਨ ਸਿੰਘ ਅਤੇ ਉਹ ਪਟਿਆਲਾ ਜੇਲ੍ਹ ਵਿਚ ਇਕੱਠੇ ਰਹੇ ਸਨ।ਇਹੀ ਕਾਰਨ ਹੈ ਕਿ ਉਹ ਇਕ ਦੂਜੇ ਨੂੰ ਜਾਣਦੇ ਹਨ।

ਉਹਨਾਂ ਇਹ ਵੀ ਖੁਲਾਸਾ ਕੀਤਾ ਕਿ ਉਹ ਅਤੇ ਸੁਖਵਿੰਦਰ ਗਰੇਵਾਲ ਰਿਸ਼ਤੇਦਾਰ ਹਨ, ਜੋ ਅਮਨ ਨੂੰ ਲੈ ਕੇ ਸਿੰਘੂ ਬਾਰਡਰ ਗਏ ਸਨ, ਜੋ ਵੀ 10 ਲੱਖ ਦੇ ਸੌਦੇ ਦੀ ਗੱਲ ਕਹੀ ਜਾ ਰਹੀ ਹੈ, ਉਹ ਝੂਠੀ ਹੈ, ਮੈਨੂੰ ਜਾਣਬੁਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

Trending news