Batala News:  ਸਰਕਾਰਾਂ ਤੇ ਹੋਰ ਜਥੇਬੰਦੀਆਂ ਗ਼ਰੀਬਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਲੱਖਾਂ ਦਾਅਵੇ ਕਰਦੀਆਂ ਹਨ ਪਰ ਜ਼ਮੀਨੀ ਹਕੀਕਤ ਇਸ ਤੋਂ ਕੋਹਾਂ ਦੂਰ ਹੈ। ਇਹ ਸਾਰੇ ਦਾਅਵੇ ਜ਼ਮੀਨੀ ਪੱਧਰ ਉਤੇ ਖੋਖਲ੍ਹੇ ਦਿਖਾਈ ਦਿੰਦੇ ਹਨ। ਬਟਾਲਾ ਦੇ ਹਲਕਾ ਕਾਦੀਆਂ ਦੇ ਪਿੰਡ ਨਾਥਪੁਰ ਤੋਂ ਜਿਥੋਂ ਦਾ ਇੱਕ ਪੰਜ ਜੀਆਂ ਦਾ ਗ਼ਰੀਬ ਪਰਿਵਾਰ ਜਿਸ ਦੀ ਘਰ ਦੀ ਛੱਤ ਭਾਰੀ ਬਰਸਾਤ ਕਾਰਨ ਡਿੱਗ ਪੈ ਹੈ।


COMMERCIAL BREAK
SCROLL TO CONTINUE READING

ਹੁਣ ਇਹ ਪਰਿਵਾਰ ਤਰਪਾਲ ਥੱਲੇ ਹੀ ਆਪਣੀ ਜ਼ਿੰਦਗੀ ਗੁਜ਼ਰ-ਬਸਰ ਕਰ ਰਿਹਾ ਹੈ। ਭਾਵੇਂ ਕੜਾਕੇ ਦੀ ਠੰਢ ਹੋਵੇ ਜਾਂ ਬਰਸਾਤ ਗ਼ਰੀਬ ਪਰਿਵਾਰ ਤਰਪਾਲ ਥੱਲੇ ਹੀ ਆਪਣੀ ਜ਼ਿੰਦਗੀ ਬਸਰ ਕਰਨ ਲਈ ਮਜਬੂਰ ਹੈ। ਇਹ ਪਰਿਵਾਰ ਇਸੇ ਤਰਪਾਲ ਦੇ ਆਸਰੇ ਆਪਣਾ ਗੁਜ਼ਾਰਾ ਕਰ ਰਿਹਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਦੇ ਨੁਮਾਇੰਦਿਆਂ ਅੱਗੇ ਮਕਾਨ ਬਣਾਉਣ ਲਈ ਹੱਥ ਜੋੜਦੇ ਆ ਰਹੇ ਹਾਂ ਤੇ ਕਈ ਅਫ਼ਸਰਾਂ ਅੱਗੇ ਮਿੰਨਤਾਂ ਕਰ ਚੁੱਕੇ ਹਨ ਪਰ ਹਰ ਕੋਈ ਇਨ੍ਹਾਂ ਨੂੰ ਲਾਰਾ ਲਗਾ ਕੇ ਤੌਰ ਦਿੰਦਾ ਹੈ।


ਇਹ ਵੀ ਪੜ੍ਹੋ : Chandigarh Weather Update: ਚੰਡੀਗੜ੍ਹ ਵਿੱਚ ਰਿਕਾਰਡ ਤੋੜ ਬਾਰਿਸ਼; ਪਾਣੀ ਵਿੱਚ ਡੁੱਬੇ ਕਈ ਇਲਾਕੇ


ਤੇਜ਼ ਮੀਂਹ ਵਿੱਚ ਤਰਪਾਲ ਥੱਲੇ ਬੈਠਾ ਇਹ ਪਰਿਵਾਰ ਇਸ ਆਸ ਵਿੱਚ ਬੈਠਾ ਹੈ ਕਿ ਸ਼ਾਇਦ ਕੋਈ ਉਨ੍ਹਾਂ ਦੀ ਮਦਦ ਲਈ ਆਵੇਗਾ। ਇਸੇ ਤਰਪਾਲ ਹੇਠ ਇਹ ਪਰਿਵਾਰ ਸੌਂਦਾ ਹੈ ਇਸੇ ਦੇ ਥੱਲੇ ਖਾਣਾ ਬਣਦਾ ਹੈ ਅਤੇ ਇਸੇ ਤਰਪਾਲ ਦੇ ਥੱਲੇ ਬੱਚੇ ਪੜ੍ਹਾਈ ਕਰਦੇ ਹਨ। ਕਾਬਿਲੇਗੌਰ ਹੈ ਕਿ ਭਲਾਈ ਕਾਰਜ ਕਰਨ ਵਾਲੀਆਂ ਜਥੇਬੰਦੀਆਂ ਤੇ ਸਰਕਾਰਾਂ ਵੀ ਬੇਵੱਸ ਪਰਿਵਾਰ ਦੀ ਮਦਦ ਲਈ ਨਹੀਂ ਬਹੁੜੀਆਂ। ਗ਼ਰੀਬ ਪਰਿਵਾਗ ਭਾਰੀ ਬਾਰਿਸ਼ ਦਰਮਿਆਨ ਇੱਕ ਤਰਪਾਲ ਦੀ ਛੱਤ ਥੱਲੇ ਜ਼ਿੰਦਗੀ ਜ਼ਿੰਦਗੀ ਬਸ ਕਰਨ ਲਈ ਬੇਵੱਸ ਹੈ। ਪਰਿਵਾਰਾਂ ਨੇ ਸਰਕਾਰਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ।


ਇਹ ਵੀ ਪੜ੍ਹੋ : Chandigarh Weather Rain Today: 5-5 ਫੁੱਟ ਪਾਣੀ ਵਿੱਚ ਡੁੱਬੀਆਂ ਗੱਡੀਆਂ, ਵੀਡੀਓ ਰਾਹੀਂ ਵੇਖੋ ਚੰਡੀਗੜ੍ਹ ਦਾ ਹਾਲ


ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟ