ਪੰਜਾਬ ਕੈਬਨਿਟ ਦਾ ਫੈਸਲਾ, 5.50 ਰੁਪਏ ਪ੍ਰਤੀ ਫੁੱਟ 'ਤੇ ਮਿਲੇਗੀ ਰੇਤ, ਇੱਟ-ਭੱਠੇ ਮਾਈਨਿੰਗ ਨੀਤੀ ਤੋਂ ਬਾਹਰ
Advertisement

ਪੰਜਾਬ ਕੈਬਨਿਟ ਦਾ ਫੈਸਲਾ, 5.50 ਰੁਪਏ ਪ੍ਰਤੀ ਫੁੱਟ 'ਤੇ ਮਿਲੇਗੀ ਰੇਤ, ਇੱਟ-ਭੱਠੇ ਮਾਈਨਿੰਗ ਨੀਤੀ ਤੋਂ ਬਾਹਰ

ਸੀਐਮ ਚਰਨਜੀਤ ਚੰਨੀ ਨੇ ਕਿਹਾ ਕਿ ਪੰਜਾਬ ਵਿੱਚ ਹਮੇਸ਼ਾ ਰੇਤ ਮਾਫੀਆ ਦੇ ਰਾਜ ਦੀ ਗੱਲ ਹੁੰਦੀ ਹੈ।

ਪੰਜਾਬ ਕੈਬਨਿਟ ਦਾ ਫੈਸਲਾ, 5.50 ਰੁਪਏ ਪ੍ਰਤੀ ਫੁੱਟ 'ਤੇ ਮਿਲੇਗੀ ਰੇਤ, ਇੱਟ-ਭੱਠੇ ਮਾਈਨਿੰਗ ਨੀਤੀ ਤੋਂ ਬਾਹਰ

ਨੀਤਿਕਾ ਮਹੇਸ਼ਵਰੀ/ਚੰਡੀਗੜ੍ਹ: ਸੀਐਮ ਚਰਨਜੀਤ ਚੰਨੀ ਨੇ ਕਿਹਾ ਕਿ ਪੰਜਾਬ ਵਿੱਚ ਹਮੇਸ਼ਾ ਰੇਤ ਮਾਫੀਆ ਦੇ ਰਾਜ ਦੀ ਗੱਲ ਹੁੰਦੀ ਹੈ। ਸਰਕਾਰੀ ਰੇਟ 9 ਰੁਪਏ ਹੈ ਪਰ ਇਹ ਵੀ ਮਹਿੰਗਾ ਹੈ। ਹੁਣ ਤੋਂ ਰੇਤੇ ਦਾ ਰੇਟ 5.50 ਰੁਪਏ ਪ੍ਰਤੀ ਫੁੱਟ ਹੋਵੇਗਾ। ਇਸ ਵਿੱਚ ਜ਼ਮੀਨ ਦੇ ਮਾਲਕ ਦਾ ਰੇਟ, ਖੁਦਾਈ ਅਤੇ ਭਰਾਈ ਵੀ ਹੈ। ਸੜਕ ਠੇਕੇਦਾਰ ਵੱਲੋਂ ਬਣਾਈ ਜਾਵੇਗੀ। ਸੀਐਮ ਨੇ ਕਿਹਾ ਕਿ ਉਨ੍ਹਾਂ ਦੀ ਡੀਸੀ ਨਾਲ ਮੀਟਿੰਗ ਹੋਈ ਹੈ। ਉਸ ਤੋਂ ਬਾਅਦ ਕਿਹਾ ਕਿ ਜਾਂ ਤਾਂ ਰੇਤ ਸਸਤੀ ਹੋਵੇਗੀ ਜਾਂ ਫਿਰ ਮੈਂ ਨਹੀਂ ਰਹਾਂਗਾ। ਇਸ ਲਈ ਇਹ ਦਰ ਘਟਾਈ ਗਈ ਹੈ। 

Trending news