Punjab Cabinet : ਪੰਜਾਬ ਵਜ਼ਾਰਤ ਵਿੱਚ ਵਿਸਥਾਰ ਹੋਣ ਮਗਰੋਂ ਪਹਿਲੀ ਮੀਟਿੰਗ ਅੱਜ

ਪੰਜਾਬ ਨੂੰ ਨਵਾਂ ਮੁੱਖ ਮੰਤਰੀ ਮਿਲਣ ਮਗਰੋਂ ਇਸ ਦੀ ਕੈਬਨਿਟ ਵਿਚ ਵੀ ਵਿਸਥਾਰ ਕਰ ਦਿੱਤਾ ਗਿਆ ਹੈ. ਜਿਸ ਦੀ ਪਹਿਲੀ ਮੀਟਿੰਗ ਅੱਜ ਸੱਦੀ ਗਈ.

Punjab Cabinet : ਪੰਜਾਬ ਵਜ਼ਾਰਤ ਵਿੱਚ ਵਿਸਥਾਰ ਹੋਣ ਮਗਰੋਂ ਪਹਿਲੀ ਮੀਟਿੰਗ ਅੱਜ

ਚੰਡੀਗੜ੍ਹ : ਪੰਜਾਬ ਨੂੰ ਨਵਾਂ ਮੁੱਖ ਮੰਤਰੀ ਮਿਲਣ ਮਗਰੋਂ ਇਸ ਦੀ ਕੈਬਨਿਟ ਵਿਚ ਵੀ ਵਿਸਥਾਰ ਕਰ ਦਿੱਤਾ ਗਿਆ ਹੈ. ਜਿਸ ਦੀ ਪਹਿਲੀ ਮੀਟਿੰਗ ਅੱਜ ਸੱਦੀ ਗਈ.

ਦੱਸ ਦੇਈਏ ਕਿ ਇਹ ਮੀਟਿੰਗ ਅੱਜ ਸਾਢੇ 10 ਵਜੇ ਹੋਵੇਗੀ  ਹਾਲਾਂਕਿ ਮੁੱਖ ਮੰਤਰੀ ਚੰਨੀ ਇਸ ਤੋਂ ਪਹਿਲਾਂ ਦੋ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਅਤੇ ਓਪੀ ਸੋਨੀ ਦੇ ਨਾਲ ਇਕ ਕੈਬਨਿਟ ਮੀਟਿੰਗ ਕਰ ਚੁੱਕੇ ਹਨ. ਪਰ ਉਨ੍ਹਾਂ ਵਿਚ  ਹੋਰ ਮੰਤਰੀ ਮੌਜੂਦ ਨਹੀਂ ਸਨ. ਪਰ ਹੁਣ ਪੰਜਾਬ ਨੂੰ ਨਵੀਂ ਵਜ਼ਾਰਤ ਮਿਲ ਗਈ ਹੈ. ਜਿਸ ਦੀ ਪਲੇਠੀ ਮੀਟਿੰਗ ਸੱਦ ਲਈ ਗਈ ਹੈ ਹਾਲੇ ਮੰਤਰੀਆਂ ਨੂੰ ਉਨ੍ਹਾਂ ਦੇ ਵਿਭਾਗ ਨਹੀਂ ਦਿੱਤੇ ਗਏ ਹਨ. ਉਮੀਦ ਹੈ ਕਿ ਇਸ ਮੀਟਿੰਗ ਤੋਂ ਪਹਿਲਾਂ  ਨਵੀਂ ਕੈਬਿਨਟ ਚ ਸ਼ਾਮਲ ਹੋਏ ਮੰਤਰੀਆਂ ਨੂੰ ਉਨ੍ਹਾਂ ਦੇ ਵਿਭਾਗ ਦੱਸ ਦਿੱਤੇ ਜਾਣਗੇ.

WATCH LIVE TV