ਪੰਜਾਬ ਕਾਂਗਰਸ 'ਚ ਘਮਸਾਨ ਜਾਰੀ! ਕੈਪਟਨ ਵੱਲੋਂ ਬੈਠਕ ਦੀ ਤਿਆਰੀ

ਪੰਜਾਬ ਕਾਂਗਰਸ ਵਿੱਚ ਚੱਲ ਰਹੀ ਘਮਸਾਨ ਅਤੇ ਫਿਰ ਪੱਤਰ ਦੇ ਸਾਹਮਣੇ ਆਉਣ ਮਗਰੋਂ ਅੱਜ ਪੰਜਾਬ ਕੈਬਨਿਟ ਦੀ ਬੈਠਕ ਹੋਣ ਜਾ ਰਹੀ ਹੈ. 

ਪੰਜਾਬ ਕਾਂਗਰਸ 'ਚ ਘਮਸਾਨ ਜਾਰੀ! ਕੈਪਟਨ ਵੱਲੋਂ ਬੈਠਕ ਦੀ ਤਿਆਰੀ

ਚੰਡੀਗੜ੍ਹ : ਪੰਜਾਬ ਕਾਂਗਰਸ ਵਿੱਚ ਚੱਲ ਰਹੀ ਘਮਸਾਨ ਅਤੇ ਫਿਰ ਪੱਤਰ ਦੇ ਸਾਹਮਣੇ ਆਉਣ ਮਗਰੋਂ ਅੱਜ ਪੰਜਾਬ ਕੈਬਨਿਟ ਦੀ ਬੈਠਕ ਹੋਣ ਜਾ ਰਹੀ ਹੈ.  ਅੱਜ ਦੀ ਇਹ ਬੈਠਕ ਇਸ ਲਈ ਖਾਸ ਮੰਨੀ ਜਾ ਰਹੀ ਹੈ ਕਿਉਂਕਿ ਚਾਲੀ ਵਿਧਾਇਕਾਂ ਨੇ ਬੀਤੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਹਾਈ ਕਮਾਨ ਨੂੰ ਪੱਤਰ ਲਿਖਿਆ ਸੀ. ਹੁਣ ਇਨ੍ਹਾਂ ਮੰਤਰੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼  ਅਵਿਸ਼ਵਾਸ ਪ੍ਰਗਟ ਕੀਤਾ ਸੀ. ਵਰਚੁਅਲ ਹੋਣ ਵਾਲੀ ਕੈਬਨਿਟ ਬੈਠਕ ਵਿੱਚ ਇਨ੍ਹਾਂ ਮੰਤਰੀਆਂ ਨੇ ਵਿਰੋਧ ਵੀ ਕੀਤਾ ਸੀ. ਇਸ ਨੂੰ ਵੇਖਦੇ ਹੋਏ ਚਰਚਾ ਹੈ ਕਿ ਅੱਜ ਹੋਣ ਵਾਲੀ ਬੈਠਕ ਦੇ ਸ਼ਾਮਲ ਹੋਣ ਦੀ ਸੰਭਾਵਨਾ ਘੱਟ ਹੈ.

ਤੁਹਾਨੂੰ ਦੱਸ ਦਈਏ ਕਿ ਕੈਬਨਿਟ ਬੈਠਕ ਤੋਂ ਦੋ ਦਿਨ ਪਹਿਲਾਂ  ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਲਈ ਅਵਿਸ਼ਵਾਸ ਜਤਾਉਣ ਵਾਲੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸੁਖਜਿੰਦਰ ਸਿੰਘ ਰੰਧਾਵਾ ਸੁਖਬਿੰਦਰ ਸਿੰਘ ਸਰਕਾਰੀਆ ਅਤੇ ਚਰਨਜੀਤ ਸਿੰਘ ਚੰਨੀ ਵੱਲੋਂ ਕਾਂਗਰਸ ਵਿਧਾਇਕ ਦਲ ਦੀ ਬੈਠਕ  ਬੁਲਾਨ ਦੇ ਲਈ 40 ਵਿਧਾਇਕਾਂ ਵੱਲੋਂ ਹਸਤਾਖਰ ਕਰਵਾਏ ਹੋਏ. ਇੱਕ ਪੱਤਰ ਵੀ ਸਾਹਮਣੇ ਆਇਆ ਸੀ ਇਹ ਪੱਤਰ ਪਾਰਟੀ ਦੀ ਸੁਪਰੀਮੋ ਸੋਨੀਆ ਗਾਂਧੀ ਨੂੰ ਸੰਬੋਧਿਤ ਇਸ ਪੱਤਰ ਨੂੰ ਪ੍ਰਦੇਸ਼ ਦੇ ਪ੍ਰਭਾਰੀ  ਹਰੀਸ਼ ਰਾਵਤ ਤਕ ਨੂੰ ਨਹੀਂ ਭੇਜਿਆ ਗਿਆ.

ਹਾਲਾਂਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਅਜਿਹੇ ਕਿਸੇ ਪੱਤਰ ਲਿਖੇ ਜਾਣ ਤੋਂ ਇਨਕਾਰ ਕੀਤਾ ਹੈ ਇਨ੍ਹਾਂ ਸਾਰੀ ਸਥਿਤੀ ਤੋਂ ਬਾਅਦ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੈਬਨਿਟ ਬੈਠਕ ਬੁਲਾਈ ਹੈ ਬੈਠਕ  ਵਰਚੁਅਲ ਹੀ ਹੋਣੀ ਹੈ ਵਰਚੂਅਲ ਕੈਬਨਿਟ ਮੀਟਿੰਗ ਨੂੰ ਲੈ ਕੇ ਮੰਤਰੀਆਂ ਦਾ ਕਹਿਣਾ ਹੈ ਕਿ ਜਦ ਮੁੱਖ ਮੰਤਰੀ ਹੋਰ ਪ੍ਰੋਗਰਾਮਾਂ ਚ ਜਾ ਸਕਦੇ ਹੈ ਤੇ ਕੈਬਨਿਟ ਮੀਟਿੰਗ ਵਰਚੁਅਲ ਕਿਉਂ ਕੀਤੀ ਜਾਂਦੀ ਹੈ ਮੰਨਿਆ ਜਾ ਰਿਹਾ ਹੈ ਕਿ ਅਜਿਹੇ ਵਿੱਚ  ਕੈਪਟਨ ਦਾ ਵਿਰੋਧ ਕਰ ਰਹੇ ਮੰਤਰੀ ਸ਼ਾਮਲ ਨਹੀਂ ਹੋਣਗੇ.

WATCH LIVE TV