Kapurthala News: ਗੋਇੰਦਵਾਲ ਸਾਹਿਬ ਪੁਲ ਤੋਂ ਦੋ ਸਕੇ ਭਰਾਵਾਂ ਨੇ ਦਰਿਆ ਬਿਆਸ ਚ ਮਾਰੀ ਛਾਲ, ਭਾਲ ਜਾਰੀ
Kapurthala Youth Jumps into Beas River: ਇਸ ਦੌਰਾਨ ਜਲੰਧਰ ਦੇ ਇੱਕ ਥਾਣੇ `ਚ ਤਾਇਨਾਤ ਪੁਲਿਸ ਇੰਸਪੈਕਟਰ `ਤੇ ਜ਼ਲੀਲ ਕਰਨ ਦੇ ਦੋਸ਼ ਲੱਗੇ ਹਨ।
Kapurthala Youth Jumps into Beas River News: ਪੰਜਾਬ ਦੇ ਕਪੂਰਥਲਾ ਜਿਲ੍ਹਾ ਦੇ ਅਧੀਨ ਪੈਂਦੇ ਗੋਇੰਦਵਾਲ ਨੇੜੇ ਬਿਆਸ ਦਰਿਆ 'ਤੇ ਬਣੇ ਪੁਲ ਤੋਂ ਦੋ ਸਕੇ ਭਰਾਵਾਂ ਵੱਲੋਂ ਪਾਣੀ ਵਿੱਚ ਛਾਲ਼ ਮਾਰਕੇ ਡੁੱਬ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋ ਭਰਾਵਾਂ ਨੂੰ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 1 ਦੇ ਥਾਣੇ ਦੇ ਪੁਲਿਸ ਇੰਸਪੈਕਟਰ ਵੱਲੋਂ ਕਥਿਤ ਤੌਰ 'ਤੇ ਜ਼ਲੀਲ ਕੀਤਾ ਗਿਆ ਸੀ।
ਫਿਲਹਾਲ ਦੋਵੇਂ ਭਰਾਵਾਂ ਦੀ ਭਾਲ ਨਹੀਂ ਹੋ ਸਕੀ ਹੈ ਅਤੇ ਪੁਲਿਸ ਅਤੇ ਪਰਿਵਾਰ ਵੱਲੋਂ ਲਗਾਤਾਰ ਦੋਵਾਂ ਦੀ ਭਾਲ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਸ਼ਿਕਾਇਤਕਰਤਾ ਮਾਨਵਦੀਪ ਸਿੰਘ ਨੇ ਦੱਸਿਆ ਕਿ ਉਹ 14 ਅਗਸਤ ਨੂੰ ਆਪਣੀ ਸਹੇਲੀ ਦੀ ਭੈਣ ਪਰਮਿੰਦਰ ਕੌਰ ਦੇ ਪਤੀ ਅਤੇ ਸਹੁਰੇ ਦੇ ਖਿਲਾਫ ਪੰਚਾਇਤ ਕਰਵਾਉਣ ਲਈ ਥਾਣਾ ਡਿਵੀਜ਼ਨ ਨੰਬਰ 1 ਜਲੰਧਰ ਗਿਆ ਸੀ ਜਿੱਥੇ ਮਾਨਵਜੀਤ ਸਿੰਘ ਢਿੱਲੋਂ ਅਤੇ ਉਸਦੇ ਦੋ ਦੋਸਤ ਵੀ ਉਸਦੇ ਨਾਲ ਮੌਜੂਦ ਸਨ।
ਇਸ ਦੌਰਾਨ ਮਾਨਵਦੀਪ ਸਿੰਘ ਨੇ ਦੱਸਿਆ ਕਿ ਥਾਣੇ ਜਾ ਕੇ ਮਾਨਵਜੀਤ ਸਿੰਘ ਢਿੱਲੋਂ ਨੇ ਐਸ.ਐਚ.ਓ ਨਵਦੀਪ ਸਿੰਘ ਨਾਲ ਫੋਨ ’ਤੇ ਗੱਲਬਾਤ ਕੀਤੀ ਤਾਂ ਉਸ ਨੇ ਬਹੁਤ ਹੀ ਬਾਦਸਲੂਕੀ ਨਾਲ ਗੱਲਬਾਤ ਕੀਤੀ ਅਤੇ 16 ਅਗਸਤ ਨੂੰ ਥਾਣੇ ਆਉਣ ਲਈ ਕਿਹਾ। 16 ਅਗਸਤ ਨੂੰ ਭਗਵੰਤ ਸਿੰਘ, ਮਾਨਵਜੀਤ ਸਿੰਘ ਢਿੱਲੋਂ, ਉਸ ਦੇ ਦੋਸਤ ਦੀ ਮਾਤਾ ਦਵਿੰਦਰ ਕੌਰ, ਬਲਵਿੰਦਰ ਸਿੰਘ ਦੀ ਪਤਨੀ ਅਤੇ ਹੋਰ ਜਾਣ-ਪਛਾਣ ਵਾਲੇ ਅਤੇ ਰਿਸ਼ਤੇਦਾਰ ਥਾਣੇ ਪਹੁੰਚੇ ਅਤੇ ਇਸ ਦੌਰਾਨ ਦੂਸਰਾ ਪੱਖ ਵੀ ਮੌਜੂਦ ਸੀ ਅਤੇ ਕਾਫੀ ਬਹਿਸ ਵੀ ਹੋਈ।
ਇਸ ਦੌਰਾਨ ਲੜਕੇ ਦੇ ਪੱਖ ਵੱਲੋਂ ਪਰਮਿੰਦਰ ਕੌਰ ਅਤੇ ਮਾਨਵਜੀਤ ਸਿੰਘ ਢਿੱਲੋਂ ਨਾਲ ਬਦਸਲੂਕੀ ਕੀਤੀ ਗਈ ਪਰ ਮੌਕੇ ’ਤੇ ਮੌਜੂਦ ਪੁਲਿਸ ਮੁਲਾਜ਼ਮਾਂ ਵੱਲੋਂ ਵਿਰੋਧੀ ਧਿਰ ਨੂੰ ਬਾਹਰ ਭੇਜਣ ਦੀ ਬਜਾਏ ਉਨ੍ਹਾਂ ਦੇ ਪਰਿਵਾਰ ਨੂੰ ਥਾਣੇ ਤੋਂ ਬਾਹਰ ਕੱਢ ਦਿੱਤਾ ਗਿਆ। ਕੁਝ ਸਮੇਂ ਬਾਅਦ ਪੁਲਿਸ ਮੁਲਾਜ਼ਮ ਮਾਨਵਜੀਤ ਸਿੰਘ ਢਿੱਲੋਂ ਨੂੰ ਐਸਐਚਓ ਨਵਦੀਪ ਸਿੰਘ ਕੋਲ ਲੈ ਗਏ ਅਤੇ ਅੰਦਰੋਂ ਚੀਕਾਂ ਦੀ ਆਵਾਜ਼ ਸੁਣਾਈ ਦੇਣ ਲੱਗ ਪਈ। ਜਦੋਂ ਪਰਿਵਾਰ ਅੰਦਰ ਗਿਆ ਤਾਂ ਪੁਲਿਸ ਵੱਲੋਂ ਉਨ੍ਹਾਂ ਦੇ ਸਾਹਮਣੇ ਮਾਨਵਜੀਤ ਸਿੰਘ ਢਿੱਲੋਂ ਨੂੰ ਥੱਪੜ ਮਾਰਿਆ ਗਿਆ ਜਿਸ ਕਾਰਨ ਉਸ ਦੀ ਪੱਗ ਵੀ ਉਤਰ ਗਈ। ਇਸ ਦੌਰਾਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।
ਮਾਨਵਦੀਪ ਸਿੰਘ ਦੇ ਮੁਤਾਬਕ ਰਾਤ ਨੂੰ ਮਾਨਵਜੀਤ ਢਿੱਲੋਂ 'ਤੇ ਡੀ.ਡੀ.ਆਰ ਦਰਜ ਕਰਕੇ ਉਸ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਜਦੋਂ ਮਾਨਵਜੀਤ ਦੇ ਛੋਟੇ ਭਰਾ ਜਸ਼ਨਬੀਰ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸ ਨੇ ਇਸ ਗੱਲ ਨੂੰ ਦਿਲ 'ਤੇ ਲੈ ਲਿਆ। ਅਗਲੇ ਦਿਨ ਸ਼ਾਮ ਨੂੰ ਮਾਨਵਜੀਤ ਢਿੱਲੋਂ ਜ਼ਮਾਨਤ ਲੈ ਕੇ ਘਰ ਆ ਗਿਆ ਪਰ ਜਸ਼ਨਬੀਰ ਬਿਨਾਂ ਦੱਸੇ ਘਰੋਂ ਚਲਾ ਗਿਆ।
ਜਦੋਂ ਮਾਨਵਜੀਤ ਵੱਲੋਂ ਜਸ਼ਨਬੀਰ ਨੂੰ ਫੋਨ ਕੀਤਾ ਗਿਆ ਤਾਂ ਉਸ ਨੇ ਕਿਹਾ ਕਿ SHO ਵੱਲੋਂ ਆਪਣੇ ਅਹੁਦੇ ਦਾ ਨਾਜਾਇਜ਼ ਫਾਇਦਾ ਉਠਾਇਆ ਗਿਆ ਅਤੇ ਅਤੇ ਉਹ ਨਦੀ ਵਿੱਚ ਛਾਲ ਮਾਰ ਕੇ ਮਰਨਾ ਚਾਹੁੰਦਾ ਹੈ। ਇਸ ਦੌਰਾਨ ਮਾਨਵਜੀਤ ਵੀ ਬਿਆਸ ਦੇ ਗੋਇੰਦਵਾਲ ਸਾਹਿਬ ਪੁਲ 'ਤੇ ਪਹੁੰਚ ਗਿਆ ਸੀ ਪਰ ਜਸ਼ਨਬੀਰ ਨੇ ਪੁਲ ਤੋਂ ਛਾਲ ਮਾਰ ਦਿੱਤੀ ਸੀ, ਜਿਸ ਤੋਂ ਬਾਅਦ ਮਾਨਵਜੀਤ ਵੱਲੋਂ ਵੀ ਛਾਲ ਮਾਰ ਦਿੱਤੀ ਗਈ।
ਇਸ ਦੌਰਾਨ ਐਸਐਚਓ ਨਵਦੀਪ ਸਿੰਘ ਵੱਲੋਂ ਕਿਹਾ ਗਿਆ ਹੈ ਕਿ ਪੁਲਿਸ ’ਤੇ ਲਗਾਏ ਗਏ ਦੋਸ਼ ਬੇਬੁਨਿਆਦ ਹਨ ਅਤੇ ਉਨ੍ਹਾਂ ਕਿਹਾ ਕਿ ਮਾਨਵਜੀਤ ਵੱਲੋਂ ਪੰਚਾਇਤ ਦੌਰਾਨ ਲੇਡੀ ਕਾਂਸਟੇਬਲ ਜਗਜੀਤ ਕੌਰ ਨਾਲ ਦੁਰਵਿਵਹਾਰ ਕੀਤਾ ਗਿਆ ਸੀ ਅਤੇ ਇਸ ਸੰਬੰਧੀ ਲੜਕੀ ਪੱਖ ਵੱਲੋਂ ਲਿਖਤੀ ਰੂਪ ਵਿੱਚ ਗਵਾਹੀ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ: Bhakra Dam Water Level: ਸੁਰੱਖਿਅਤ ਜ਼ੋਨ ਵਿੱਚ ਭਾਖੜਾ ਡੈਮ 'ਚ ਪਾਣੀ ਦਾ ਪੱਧਰ, ਸਥਿਤੀ ਕਾਬੂ ਹੇਠ
(For more news apart from Kapurthala Youth Jumps into Beas River News, stay tuned to Zee PHH)