Ludhiana News: ਔਰਤ ਦੀ ਪੁਲਿਸ ਨਾਲ ਹੋਈ ਝੜਪ, ਵਰਦੀ ਪਾੜੀ, ਮੂੰਹ 'ਤੇ ਮਾਰਿਆ ਥੱਪੜ, ਜਾਣੋ ਪੂਰਾ ਮਾਮਲਾ
Ludhiana News: ਲੁਧਿਆਣਾ ਵਿੱਚ ਪੁਲਿਸ ਨੇ ਵਰਦੀ ਪਾੜਨ ਅਤੇ ਹੱਥੋਂ ਪਾਈ ਹੋਣ ਦੇ ਇਲਜ਼ਾਮ ਵਿੱਚ ਇੱਕ ਮਹਿਲਾ ਅਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਮਹਿਲਾ ਦੇ ਨਾਲ ਮੌਜੂਦ ਮਹਿਲਾ ਦੇ ਬੇਟੇ ਨੇ ਪੁਲਿਸ ਉੱਤੇ ਗੰਭੀਰ ਇਲਜ਼ਾਮ ਲਗਾਏ ਹਨ।
Trending Photos
)
Ludhiana News: ਪੰਜਾਬ ਦੇ ਲੁਧਿਆਣਾ 'ਚ ਦੇਰ ਰਾਤ ਪੁਲਿਸ ਨੇ ਔਰਤਾਂ ਨਾਲ ਧੱਕਾ-ਮੁੱਕੀ ਕੀਤੀ। ਦੋਸ਼ ਹੈ ਕਿ ਮਹਿਲਾ ਨੇ ਚੌਕੀ ਇੰਚਾਰਜ ਨੂੰ ਥੱਪੜ ਮਾਰਿਆ ਸੀ। ਇਸ ਦੇ ਨਾਲ ਹੀ ਦੁਰਵਿਵਹਾਰ ਕੀਤਾ ਅਤੇ ਵਰਦੀ ਪਾੜ ਦਿੱਤੀ। ਇਸ ਦੇ ਨਾਲ ਹੀ ਮਹਿਲਾ ਦਾ ਕਹਿਣਾ ਹੈ ਕਿ ਚੌਕੀ ਇੰਚਾਰਜ ਨੇ ਉਸ ਨਾਲ ਕੁੱਟਮਾਰ ਕੀਤੀ। ਇਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਪੁਲਿਸ ਨੇ ਔਰਤ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਦੱਸ ਦੇਈਏ ਕਿ ਲੁਧਿਆਣਾ ਵਿੱਚ ਪੁਲਿਸ ਨੇ ਵਰਦੀ ਪਾੜਨ ਅਤੇ ਹੱਥੋਂ ਪਾਈ ਹੋਣ ਦੇ ਇਲਜ਼ਾਮ ਵਿੱਚ ਇੱਕ ਮਹਿਲਾ ਅਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਮਹਿਲਾ ਦੇ ਨਾਲ ਮੌਜੂਦ ਮਹਿਲਾ ਦੇ ਬੇਟੇ ਨੇ ਪੁਲਿਸ ਉੱਤੇ ਗੰਭੀਰ ਇਲਜ਼ਾਮ ਲਗਾਏ ਹਨ। ਉਹਨਾਂ ਨੇ ਕਿਹਾ ਮਹਿਲਾ ਮੁਲਾਜ਼ਮ ਨਹੀਂ ਸਨ ਮਜੂਦ ਪੁਰਸ਼ ਪੁਲਿਸ ਮੁਲਾਜ਼ਮਾਂ ਨੇ ਮਹਿਲਾ ਨਾਲ ਕੁੱਟਮਾਰ ਕੀਤੀ। ਸੀਨੀਅਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ।ਇਸ ਮਾਮਲੇ ਵਿੱਚ ਇਕ ਸੀਸੀਟੀਵੀ ਵੀ ਸਾਹਮਣੇ ਆਈ ਹੈ।
ਲੁਧਿਆਣਾ ਵਿੱਚ ਬੀਤੀ ਰਾਤ ਇਕ ਮਹਿਲਾ ਅਤੇ ਇੱਕ ਵਿਅਕਤੀ ਨੂੰ ਪੁਲਿਸ ਨਾਲ ਬਦਸਲੂਕੀ ਕਰਨ ਅਤੇ ਪੁਲਿਸ ਦੀ ਵਰਦੀ ਪਾੜਨ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਮਹਿਲਾ ਦੇ ਬੇਟੇ ਨੇ ਦੱਸਿਆ ਕਿ ਉਹ ਜਨਮ ਦਿਨ ਮਨਾ ਰਹੇ ਸਨ ਅਤੇ ਪੁਲਿਸ ਵੱਲੋਂ ਆ ਕੇ ਕੁੱਟਮਾਰ ਸ਼ੁਰੂ ਕਰ ਦਿੱਤੀ ਗਈ ਅਤੇ ਮਹਿਲਾ ਨੂੰ ਜਬਰਦਸਤੀ ਗੱਡੀ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਗਈ।
ਇਹ ਵੀ ਪੜ੍ਹੋ: Chandigarh News: 7 ਸਾਲ ਦੀ ਬੱਚੀ ਨਾਲ ਸਮੂਹਿਕ ਬਲਾਤਕਾਰ; 5 ਗ੍ਰਿਫ਼ਤਾਰ
ਮਹਿਲਾ ਵੱਲੋਂ ਗੱਡੀ ਵਿੱਚ ਨਾ ਬੈਠਣ ਉੱਤੇ ਉਸਦੀ ਡੰਡਿਆਂ ਨਾਲ ਕੁੱਟਿਆ ਵੀ ਗਿਆ। ਬੱਚੇ ਨੇ ਕਿਹਾ ਕਿ ਉਸ ਨੂੰ ਵੀ ਰਾਤ ਨੂੰ ਥਾਣੇ ਲੈ ਜਾਇਆ ਗਿਆ ਅਤੇ ਧਮਕੀਆਂ ਵੀ ਦਿੱਤੀਆਂ ਗਈਆਂ। ਉਥੇ ਹੀ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਣਕਾਰੀ ਵਿੱਚ ਸਾਹਮਣੇ ਆਇਆ ਹੈ ਜਿਸ ਵਿਚ ਪੁਲਿਸ ਅਧਿਕਾਰੀ ਦੀ ਵਰਦੀ ਪਾੜੀ ਗਈ ਹੈ ਜਿਸ ਨੂੰ ਲੈ ਕੇ ਮਹਿਲਾ ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਸਾਥੀਆਂ ਨੇ ਇਹ ਵੀ ਦੋਸ਼ ਲਾਇਆ ਕਿ ਔਰਤ ਦੀ ਕੁੱਟਮਾਰ ਕੀਤੀ ਗਈ। ਉਨ੍ਹਾਂ ਪੁਲਿਸ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ। ਚੌਕੀ ਇੰਚਾਰਜ ਨੇ ਮਹਿਲਾ ਪੁਲਿਸ ਮੁਲਾਜ਼ਮਾਂ ਤੋਂ ਬਿਨਾਂ ਔਰਤ ਦੀ ਕੁੱਟਮਾਰ ਕਰਕੇ ਉਸ ਨੂੰ ਕਿਵੇਂ ਕਾਬੂ ਕੀਤਾ?
More Stories