ਚੰਡੀਗੜ: ਸੂਬੇ ਦੇ ਲੋਕਾਂ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ ਵਿਚ ਪੜ ਰਹੇ ਵਿਦਿਆਰਥੀਆਂ ਲਈ ਇਕ ਖੁਸ਼ਖਬਰੀ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਕੇਂਦਰ ਦੀ ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਕੇਂਦਰੀਕਰਨ ਦੀ ਕੋਈ ਯੋਜਨਾ ਨਹੀਂ ਹੈ। ਹੁਣ ਪੰਜਾਬ ਯੂਨੀਵਰਸਿਟੀ ਚੰਡੀਗੜ ਦਾ ਕੇਂਦਰੀਕਰਨ ਨਹੀਂ ਹੋਵੇਗਾ। ਇਸਦਾ ਭਰੋਸਾ ਖੁਦ ਕੇਂਦਰ ਸਰਕਾਰ ਵੱਲੋਂ ਦਿਵਾਇਆ ਗਿਆ ਹੈ।


COMMERCIAL BREAK
SCROLL TO CONTINUE READING

 


ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਲਿਖਿਆ ਸੀ ਪੱਤਰ


ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਸੀ, ਜਿਸ ਵਿਚ ਇਸ ਮੁੱਦੇ ਨੂੰ ਗੰਭੀਰਤਾ ਨਾਲ ਉਠਾਇਆ ਗਿਆ ਸੀ। ਇਸ ਦੇ ਨਾਲ ਹੀ ਮਾਨ ਨੇ ਇਸ ਸਬੰਧੀ ਵਿਧਾਨ ਸਭਾ ਵਿਚ ਮਤਾ ਵੀ ਪਾਸ ਕਰਵਾਇਆ ਸੀ। ਜ਼ਿਕਰਯੋਗ ਹੈ ਕਿ ਵਿਦਿਆਰਥੀਆਂ ਨੇ ਮੰਗ ਕੀਤੀ ਸੀ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ ਪੰਜਾਬ ਨੂੰ ਦਿੱਤੀ ਜਾਵੇ ਨਾ ਕਿ ਕੇਂਦਰੀਕਰਨ।


 


 


ਭਾਰਤ ਪਾਕਿਸਤਾਨ ਵੰਡ ਤੋਂ ਬਾਅਦ ਇਕੋ ਇਕ ਵਿਰਾਸਤ ਪੰਜਾਬ ਯੂਨੀਵਰਸਿਟੀ


ਇਸ ਦੀ ਸਥਾਪਨਾ 14 ਅਕਤੂਬਰ 1882 ਨੂੰ ਲਾਹੌਰ ਵਿਚ ਹੋਈ ਸੀ ਫਿਰ ਦੇਸ਼ ਦੀ ਵੰਡ ਹੋ ਗਈ। ਚੰਡੀਗੜ ਸ਼ਿਫਟ ਹੋਣ ਤੋਂ ਪਹਿਲਾਂ ਇਸ ਨੂੰ ਕਈ ਥਾਵਾਂ 'ਤੇ ਵਸਾਇਆ ਅਤੇ ਤਬਾਹ ਕਰ ਦਿੱਤਾ ਗਿਆ। ਇਹ ਹਿਮਾਚਲ ਪ੍ਰਦੇਸ, ਹਰਿਆਣਾ ਅਤੇ ਪੰਜਾਬ ਵਿਚ ਜਲੰਧਰ ਤੋਂ ਹੁੰਦਾ ਹੋਇਆ ਚੰਡੀਗੜ ਪਹੁੰਚਿਆ ਅਤੇ ਸੈਕਟਰ 14 ਵਿਚ ਸਥਾਪਿਤ ਕੀਤਾ ਗਿਆ। ਅੱਜ ਇਸ ਯੂਨੀਵਰਸਿਟੀ ਨਾਲ 196 ਕਾਲਜ ਜੁੜੇ ਹੋਏ ਹਨ ਜੋ ਕਈ ਨੇਤਾਵਾਂ ਅਤੇ ਅਦਾਕਾਰਾਂ ਦੀ ਨਰਸਰੀ ਸਾਬਤ ਹੋਈ ਹੈ। ਇਸ ਦੀਆਂ ਇਮਾਰਤਾਂ ਸੈਕਟਰ-14 ਵਿਚ ਸਿਟੀ ਬਿਲਡਰ ਲੇ ਕੋਰਬੁਜ਼ੀਅਰ ਦੁਆਰਾ 1958 ਅਤੇ 60 ਦੇ ਵਿਚਕਾਰ ਬਣਾਈਆਂ ਗਈਆਂ ਸਨ। 136 ਸਾਲਾਂ ਵਿਚ ਪੀ. ਯੂ. ਨੇ ਅਧਿਆਪਨ ਅਤੇ ਖੋਜ ਗਤੀਵਿਧੀਆਂ ਵਿਚ ਸ਼ਾਨਦਾਰ ਕੰਮ ਕਰਕੇ ਆਪਣੇ ਆਪ ਨੂੰ ਵਿਸ਼ਵ ਵਿੱਚ ਇਕ ਮੋਹਰੀ ਸੰਸਥਾ ਵਜੋਂ ਸਥਾਪਿਤ ਕੀਤਾ ਹੈ। ਇਸ ਸਮੇਂ ਪੀਯੂ ਵਿੱਚ 78 ਅਧਿਆਪਨ ਵਿਭਾਗ ਹਨ। ਇਨ੍ਹਾਂ ਵਿੱਚੋਂ 3000 ਅਧਿਆਪਨ ਅਤੇ 5000 ਨਾਨ-ਟੀਚਿੰਗ ਫੈਕਲਟੀ ਕੰਮ ਕਰ ਰਹੀਆਂ ਹਨ। ਇਕੱਲੀ ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਹੀ ਤੀਹ ਹਜ਼ਾਰ ਦੇ ਕਰੀਬ ਵਿਦਿਆਰਥੀ ਪੜ੍ਹਦੇ ਹਨ।


 


WATCH LIVE TV