ਉੱਤਰੀ ਭਾਰਤ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਦੀ ਸਥਿਤੀ ਬਣੀ ਹੋਈ ਹੈ।
Trending Photos
Punjab Weather Update News: ਭਾਰਤੀ ਮੌਸਮ ਵਿਭਾਗ (IMD) ਵੱਲੋਂ ਮੰਗਲਵਾਰ ਨੂੰ ਕਿਹਾ ਗਿਆ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਅਗਲੇ ਕੁਝ ਦਿਨਾਂ ਤੱਕ ਧੁੰਦ ਦੀ ਸਥਿਤੀ ਬਣੀ ਰਹੇਗੀ। ਖੁਸ਼ਕ ਮੌਸਮ ਕਰਕੇ ਜਿੱਥੇ ਚੰਡੀਗੜ੍ਹ ਵਿੱਚ ਸੰਘਣੀ ਧੁੰਦ ਦੀ ਸਥਿਤੀ ਬਣੀ ਹੋਈ ਹੈ ਉੱਥੇ ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ।
ਅਜਿਹੇ 'ਚ ਚੰਡੀਗੜ੍ਹ ਦੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸ਼ਹਿਰ ਦੀਆਂ ਸੜਕਾਂ ਧੁੰਦ ਦੀ ਚਾਦਰ ਵਿੱਚ ਢਕੀਆਂ ਨਜ਼ਰ ਆ ਰਹੀਆਂ ਹਨ। ਅਜਿਹਾ ਹੀ ਹਾਲ ਪੰਜਾਬ ਦਾ ਵੀ ਹੈ।
ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਬਠਿੰਡਾ ਵਿੱਚ ਘੱਟੋ-ਘੱਟ ਤਾਪਮਾਨ 2.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਹਰਿਆਣਾ ਦੇ ਭਿਵਾਨੀ ਵਿੱਚ ਘੱਟੋ-ਘੱਟ ਤਾਪਮਾਨ 3.8 ਡਿਗਰੀ ਸੈਲਸੀਅਸ ਸੀ।
ਦੱਸ ਦਈਏ ਕਿ ਉੱਤਰੀ ਭਾਰਤ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਦੀ ਸਥਿਤੀ ਬਣੀ ਹੋਈ ਹੈ। ਜੰਮੂ, ਪਟਿਆਲਾ, ਕਰਨਾਲ ਸਣੇ ਕਈ ਖੇਤਰਾਂ ਵਿੱਚ ਸਵੇਰੇ 8.30 ਵਜੇ 100 ਮੀਟਰ ਤੋਂ ਘੱਟ ਵਿਜ਼ੀਬਿਲਿਟੀ ਦਰਜ ਕੀਤੀ ਗਈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਵੱਡਾ ਐਲਾਨ- ਹੁਣ ਆਂਗਣਵਾੜੀ ਸੈਂਟਰਾਂ 'ਚ Markfed ਕਰੇਗਾ ਰਾਸ਼ਨ ਸੁਪਲਾਈ
ਭਾਰਤੀ ਮੌਸਮ ਵਿਭਾਗ ਦੇ ਮੁਤਾਬਕ "ਪੰਜਾਬ ਦੇ ਪਟਿਆਲਾ, ਅੰਮ੍ਰਿਤਸਰ ਅਤੇ ਲੁਧਿਆਣਾ, ਹਰਿਆਣਾ ਦੇ ਭਿਵਾਨੀ ਅਤੇ ਕਰਨਾਲ, ਦਿੱਲੀ ਦੇ ਪਾਲਮ, ਯੂਪੀ ਦੇ ਬਰੇਲੀ, ਬਹਿਰਾਇਚ, ਲਖਨਊ, ਗੋਰਖਪੁਰ ਵਿੱਚ ਸਵੇਰੇ 8.30 ਵਜੇ 100 ਮੀਟਰ ਤੋਂ ਘੱਟ ਵਿਜ਼ੀਬਿਲਟੀ ਦਰਜ ਕੀਤੀ ਗਈ।
ਉੱਤਰੀ ਭਾਰਤ ਵਿੱਚ ਚੱਲ ਰਹੀ ਸੀਤ ਲਹਿਰ ਦੇ ਵਿਚਕਾਰ, ਦਿੱਲੀ ਦੇ ਸਫਦਰਜੰਗ ਵਿੱਚ ਸਵੇਰੇ 8:30 ਵਜੇ ਤੱਕ ਘੱਟੋ ਘੱਟ ਤਾਪਮਾਨ 6.4 ਡਿਗਰੀ ਸੈਲਸੀਅਸ ਅਤੇ ਪਾਲਮ ਵਿੱਚ 7.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਰਤੀ ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਪਾਲਮ ਖੇਤਰ ਵਿੱਚ ਵਿਜ਼ੀਬਿਲਟੀ 50 ਮੀਟਰ ਰਿਕਾਰਡ ਕੀਤੀ ਗਈ ਹੈ ਅਤੇ ਸਫਦਰਜੰਗ ਵਿੱਚ ਇਹ 200 ਮੀਟਰ ਸੀ।
ਇਹ ਵੀ ਪੜ੍ਹੋ: Bharat Jodo Yatra news: ਅੰਮ੍ਰਿਤਸਰ ਪਹੁੰਚੇ ਰਾਹੁਲ ਗਾਂਧੀ! ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
(For more news related to Punjab Weather Update, stay tuned to Zee PHH)