Punjab Weather Update: ਪੰਜਾਬ 'ਚ ਕੜਾਕੇ ਦੀ ਠੰਡ, ਜਾਣੋ ਸੂਬੇ 'ਚ ਕਿੰਨੇ ਦਿਨ ਰਹੇਗਾ ਧੁੰਦ ਦਾ ਕਹਿਰ
Advertisement

Punjab Weather Update: ਪੰਜਾਬ 'ਚ ਕੜਾਕੇ ਦੀ ਠੰਡ, ਜਾਣੋ ਸੂਬੇ 'ਚ ਕਿੰਨੇ ਦਿਨ ਰਹੇਗਾ ਧੁੰਦ ਦਾ ਕਹਿਰ

Punjab Weather Update: ਪੰਜਾਬ 'ਚ 48 ਘੰਟਿਆਂ 'ਚ ਤਾਪਮਾਨ 'ਚ ਗਿਰਾਵਟ ਆਵੇਗੀ। ਮੌਸਮ ਵਿਭਾਗ (IMD) ਅਨੁਸਾਰ ਪੰਜਾਬ ਅਤੇ ਹਰਿਆਣਾ ਵਿੱਚ 6 ਜਨਵਰੀ ਤੱਕ ਭਾਰੀ ਧੁੰਦ ਅਤੇ ਸੀਤ ਲਹਿਰ ਜਾਰੀ ਰਹੇਗੀ। ਇਸ ਦੌਰਾਨ ਬਾਰਸ਼ ਦੀ ਕੋਈ ਸੰਭਾਵਨਾ ਨਹੀਂ ਹੈ, ਤੇਜ ਹਵਾਵਾਂ ਕਾਰਨ ਬਹੁਤ ਜ਼ਿਆਦਾ ਠੰਢ ਹੋਵੇਗੀ। ਹਰਿਆਣਾ ਦੇ 9 ਜ਼ਿਲ੍ਹਿਆਂ ਵਿੱਚ 5 ਜਨਵਰੀ ਤੱਕ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

 

Punjab Weather Update: ਪੰਜਾਬ 'ਚ ਕੜਾਕੇ ਦੀ ਠੰਡ, ਜਾਣੋ ਸੂਬੇ 'ਚ ਕਿੰਨੇ ਦਿਨ ਰਹੇਗਾ ਧੁੰਦ ਦਾ ਕਹਿਰ

Punjab Weather Update: ਪੰਜਾਬ ਅਤੇ ਹਰਿਆਣਾ ਵਿਚ ਸੰਘਣੀ ਧੁੰਦ ਅਤੇ ਸੀਤ ਲਹਿਰ ਦੀ ਲਪੇਟ ਵਿੱਚ ਰਹੇ। ਦੋਵਾਂ ਸੂਬਿਆਂ ਵਿੱਚ ਦਿਨ ਭਰ ਬਹੁਤ ਠੰਢ ਰਹੇਗੀ । ਮੌਸਮ ਕੇਂਦਰ ਮੁਤਾਬਕ ਪੰਜਾਬ ਦਾ ਬਠਿੰਡਾ 0.4 ਡਿਗਰੀ ਨਾਲ ਸੁਪਰ ਕੂਲ ਰਿਹਾ ਹੈ। ਜਦੋਂ ਕਿ ਹਰਿਆਣਾ ਦੇ ਮੇਵਾਤ ਵਿੱਚ ਰਾਤ ਦਾ ਪਾਰਾ ਮਨਫ਼ੀ 1.3 ਡਿਗਰੀ ਰਿਹਾ। ਬਾਕੀ ਜ਼ਿਲ੍ਹਿਆਂ ਵਿੱਚ ਵੀ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। 

ਦਿਨ ਦਾ ਤਾਪਮਾਨ ਵੀ ਲਗਾਤਾਰ ਡਿੱਗ ਰਿਹਾ ਹੈ। ਸੰਘਣੀ ਧੁੰਦ ਕਾਰਨ ਹੁਣ ਦਿਨ ਵੇਲੇ ਵੀ ਠੰਢ ਪੈ ਰਹੀ ਹੈ। ਸੂਬੇ ਵਿੱਚ ਸਖ਼ਤ ਸਰਦੀ ਦਾ ਦੌਰ ਜਾਰੀ ਰਹਿਣ ਦੀ ਸੰਭਾਵਨਾ ਹੈ। ਆਮ ਤੌਰ 'ਤੇ ਹਿਸਾਰ ਜਾਂ ਨਾਰਨੌਲ 'ਚ ਤਾਪਮਾਨ ਮਾਈਨਸ ਤੱਕ ਚਲਾ ਜਾਂਦਾ ਹੈ ਪਰ ਇਸ ਵਾਰ ਮੇਵਾਤ ਤੋਂ ਤਾਪਮਾਨ ਮਾਈਨਸ ਸ਼ੁਰੂ ਹੋ ਗਿਆ ਹੈ। ਮੌਸਮ ਵਿਗਿਆਨੀਆਂ ਅਨੁਸਾਰ ਰਾਜਸਥਾਨ ਨਾਲ ਨੇੜਤਾ ਹੋਣ ਕਾਰਨ ਮੇਵਾਤ ਵਿੱਚ ਸਰਦੀਆਂ ਜ਼ਿਆਦਾ ਪਈਆਂ ਹਨ।

ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦਾ ਹਾਲ (Punjab Weather Update)
ਬਠਿੰਡਾ 18.0° 0.4°
ਅੰਮ੍ਰਿਤਸਰ 18.7° 3.2°
ਲੁਧਿਆਣਾ 18.2° 4.1°
ਪਟਿਆਲਾ 13.7° 5.8°

ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਜ਼ਿੰਦਾ ਬੰਬ ਮਿਲਣ ਦਾ ਮਾਮਲਾ : ਮੁੱਖ ਮੰਤਰੀ ਮਾਨ ਦੇ ADGP ਪਹੁੰਚੇ ਬੰਬ ਵਾਲੀ ਥਾਂ 'ਤੇ 

ਲੁਧਿਆਣਾ ਦਾ ਹਾਲ 
ਬੀਤੀ ਰਾਤ ਲੁਧਿਆਣਾ 'ਚ ਘੱਟੋ-ਘੱਟ ਤਾਪਮਾਨ 5 ਡਿਗਰੀ ਤੱਕ ਪਹੁੰਚ ਗਿਆ ਸੀ ਅਤੇ ਹੁਣ ਤਾਪਮਾਨ 6 ਡਿਗਰੀ ਹੈ। ਧੁੰਦ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਲੋਕ ਆਪਣੇ ਘਰਾਂ ਤੋਂ ਦੇਰ ਨਾਲ ਨਿਕਲ ਰਹੇ ਹਨ ਅਤੇ ਵਾਹਨਾਂ ਦੀ ਰਫਤਾਰ 'ਤੇ ਵੀ ਇਸ ਦਾ ਅਸਰ ਪੈ ਰਿਹਾ ਹੈ। ਦੇਖਿਆ ਜਾਵੇ ਤਾਂ ਲੋਕ ਠੰਡ ਤੋਂ ਬਚਣ ਲਈ ਅੱਗ ਦਾ ਸਹਾਰਾ ਲੈ ਰਹੇ ਹਨ।ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮੌਸਮ ਵਿਗਿਆਨੀਆਂ ਅਨੁਸਾਰ ਪੰਜਾਬ ਵਿੱਚ ਠੰਢ 6 ਤੋਂ 7 ਜਨਵਰੀ ਤੱਕ ਇਸੇ ਤਰ੍ਹਾਂ ਪਵੇਗੀ। ਉਸ ਤੋਂ ਬਾਅਦ ਚੰਗੀ ਧੁੱਪ ਨਿਕਲੇਗੀ। ਉਨ੍ਹਾਂ ਕਿਹਾ ਕਿ ਕਿਸਾਨ ਭਰਾਵਾਂ ਨੂੰ ਠੰਢ ਦਾ ਫਾਇਦਾ ਹੋਵੇਗਾ ਕਿਉਂਕਿ ਕਿਸਾਨ ਭਰਾਵਾਂ ਇਸ ਸਮੇਂ ਕਣਕ ਦੀ ਫਸਲ ਕਰ ਰਹੀ ਹੈ, ਇਹ ਠੰਡ ਕਣਕ ਦੀ ਫਸਲ ਲਈ ਬਹੁਤ ਫਾਇਦੇਮੰਦ ਹੋਵੇਗੀ।

ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਘੱਟੋ-ਘੱਟ (Punjab Weather Update) ਤਾਪਮਾਨ ਅੱਠ ਡਿਗਰੀ ਤੋਂ ਵੱਧ ਦਰਜ ਨਹੀਂ ਕੀਤਾ ਗਿਆ ਹੈ। ਮੋਹਾਲੀ ਵਿੱਚ ਸਭ ਤੋਂ ਵੱਧ ਤਾਪਮਾਨ 7.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ ਪੰਜਾਬ ਦਾ ਬਠਿੰਡਾ 0.4 ਡਿਗਰੀ ਨਾਲ ਸਭ ਤੋਂ ਠੰਡਾ ਰਿਹਾ ਹੈ।

Trending news