ਕੈਨੇਡਾ ਵਿਚ ਪੰਜਾਬੀਆਂ ਦੀ ਬੱਲੇ-ਬੱਲੇ, ਟਰੱਕ ਇੰਡਸਟਰੀ ਵਿਚ ਖੱਟੀ ਵੱਡੀ ਨਾਮਨਾ
Advertisement

ਕੈਨੇਡਾ ਵਿਚ ਪੰਜਾਬੀਆਂ ਦੀ ਬੱਲੇ-ਬੱਲੇ, ਟਰੱਕ ਇੰਡਸਟਰੀ ਵਿਚ ਖੱਟੀ ਵੱਡੀ ਨਾਮਨਾ

ਨਛੱਤਰ ਸਿੰਘ ਚੌਹਾਨ ਵੀ ਕੈਨੇਡਾ ਵਿਚ ਇਕ ਅਜਿਹੇ ਪੰਜਾਬੀ ਸਰਦਾਰ ਹਨ ਜਿਹਨਾਂ ਨੇ ਟੋਰਾਂਟੋ ਵਿਚ ਇੰਡੀਅਨ ਟਰੱਕਿੰਗ ਐਸੋਸੀਏਸ਼ਨ ਦੇ ਨਾਲ ਕੈਨੇਡਾ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੈ ਅਤੇ ਵੱਡੀ ਟਰੱਕ ਇੰਡਸਟਰੀ ਦੇ ਮਾਲਕ ਬਣੇ।

ਕੈਨੇਡਾ ਵਿਚ ਪੰਜਾਬੀਆਂ ਦੀ ਬੱਲੇ-ਬੱਲੇ, ਟਰੱਕ ਇੰਡਸਟਰੀ ਵਿਚ ਖੱਟੀ ਵੱਡੀ ਨਾਮਨਾ

ਚੰਡੀਗੜ: ਪੰਜਾਬੀਆਂ ਨੇ ਵਿਦੇਸ਼ਾਂ ਵਿਚ ਹਰ ਖੇਤਰ ਵਿਚ ਮੱਲ੍ਹਾਂ ਮਾਰੀਆਂ ਹਨ। ਜਿਥੇ ਵੇਖੋ ਪੰਜਾਬੀਆਂ ਨੇ ਕਾਮਯਾਬੀ ਦੇ ਝੰਡੇ ਗੱਡੇ ਹਨ। ਉਥੇ ਈ ਜੇਕਰ ਟਰਾਂਸਪੋਰਟ ਇੰਡਸਟਰੀ ਦੀ ਗੱਲ ਕਰੀਏ ਤਾਂ ਕੈਨੇਡਾ ਦੀਆਂ ਸੜਕਾਂ 'ਤੇ ਪੰਜਾਬੀਆਂ ਦੇ ਟਰੱਕ ਛੂਕਦੇ ਜਾਂਦੇ ਹਨ।

 

ਨਛੱਤਰ ਸਿੰਘ ਚੌਹਾਨ ਵੀ ਕੈਨੇਡਾ ਵਿਚ ਇਕ ਅਜਿਹੇ ਪੰਜਾਬੀ ਸਰਦਾਰ ਹਨ ਜਿਹਨਾਂ ਨੇ ਟੋਰਾਂਟੋ ਵਿਚ ਇੰਡੀਅਨ ਟਰੱਕਿੰਗ ਐਸੋਸੀਏਸ਼ਨ ਦੇ ਨਾਲ ਕੈਨੇਡਾ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੈ ਅਤੇ ਵੱਡੀ ਟਰੱਕ ਇੰਡਸਟਰੀ ਦੇ ਮਾਲਕ ਬਣੇ। ਆਪਣੀ ਕਾਮਯਾਬੀ ਦੀ ਦਾਸਤਾਨ ਬਿਆਨ ਕਰਦਿਆਂ ਉਹਨਾਂ ਆਖਿਆ ਕਿ "ਅਸੀਂ ਪੰਜਾਬੀਆਂ ਨੇ ਕੈਨੇਡਾ ਵਿਚ 60 ਪ੍ਰਤੀਸ਼ਤ ਟਰੱਕ ਇੰਡਸਟਰੀ ਨੂੰ ਸੰਭਾਲਿਆ ਹੋਇਆ ਹੈ।" ਨਛੱਤਰ ਸਿੰਘ ਚੌਹਾਨ ਪੰਜਾਬ ਵਿਚ ਹਸ਼ਿਆਰਪੁਰ ਦੇ ਬੁੱਧੀ ਪਿੰਡ ਦੇ ਵਸਨੀਕ ਹਨ ਅਤੇ 1980 ਵਿਚ ਕੈਨੇਡਾ ਪਹੁੰਚੇ ਸਨ।

WATCH LIVE TV

 

ਉਹਨਾਂ ਦੱਸਿਆ ਕਿ ਕੈਨੇਡਾ ਵਿਚ ਟਰੱਕ ਇੰਡਸਟਰੀ ਦੀ ਸ਼ੁਰੂਆਤ ਉਹਨਾਂ ਨੇ 1990 ਵਿਚ ਕੀਤੀ ਸੀ।ਉਸ ਵੇਲੇ ਸਿਰਫ਼ ਗਿਣਤੀ ਦੇ ਹੀ ਭਾਰਤੀ ਲੋਕ ਇਸ ਇੰਡਸਟਰੀ ਨਾਲ ਜੁੜੇ ਸਨ।ਪਰ ਅੱਜ ਪੰਜਾਬੀਆਂ ਨੇ ਇਸ ਖੇਤਰ ਵਿਚ ਆਪਣਾ ਮੀਲ ਪੱਥਰ ਕਾਇਮ ਕਰ ਦਿੱਤਾ ਹੈ ਅਤੇ ਇਸ ਇੰਡਸਟਰੀ ਨੂੰ ਆਪਣੇ ਹੱਥਾਂ ਵਿਚ ਲੈ ਲਿਆ ਹੈ।ਉਹਨਾਂ ਆਖਿਆ ਕਿ ਪੰਜਾਬ ਤੋਂ ਕੈਨੇਡਾ ਆਉਣ ਦਾ ਮਕਸਦ ਅਕਸਰ ਵੱਧ ਤੋਂ ਵੱਧ ਪੈਸੇ ਕਮਾਉਣਾ ਰਿਹਾ ਹੈ। ਪਰ ਨੌਕਰੀ ਕਰਕੇ ਹਫ਼ਤੇ ਦੇ 400 ਤੋਂ 500 ਡਾਲਰ ਹੀ ਕਮਾਏ ਜਾ ਸਕਦੇ ਹਨ, ਇਸਤੋਂ ਜ਼ਿਆਦਾ ਨਹੀਂ। ਉਹਨਾਂ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਦੱਸਿਆਂ ਕਿ ਟਰੱਕ ਡਰਾਈਵਰ ਅਤੇ ਇਸ ਇੰਡਸਟਰੀ ਆ ਕੇ ਉਹ ਮਹੀਨੇ ਦੇ 7000 ਡਾਲਰ ਕਮਾ ਰਹੇ ਹਨ।

 

ਉਹਨਾਂ ਦੱਸਿਆ ਕਿ 1980 ਤੋਂ 1993 ਤੱਕ ਉਹਨਾਂ ਨੇ ਬ੍ਰੇਕ ਮੈਨੂਫੈਕਚਰਿੰਗ ਕੰਪਨੀ ਵਿਚ 13 ਸਾਲ ਕੰਮ ਕੀਤਾ ਅਤੇ ਇਸ ਦੌਰਾਨ ਹੀ ਉਹਨਾਂ ਨੂੰ ਟੋਰਾਂਟੋ ਦੇ ਇਕ ਅਖ਼ਬਾਰ ਲਈ ਡਿਲੀਵਰੀ ਮੈਨ ਬਣਨ ਦਾ ਮੌਕਾ ਮਿਲਿਆਅਤੇ ਉਹਨਾਂ ਵੱਲੋਂ ਹੀ ਡਿਲੀਵਰੀ ਵੈਨ ਵੀ ਮੁਹੱਈਆ ਕਰਵਾਈ ਗਈ ਅਤੇ ਕੁਝ ਸਮੇਂ ਬਾਅਦ ਉਹਨਾਂ ਵੱਲੋਂ ਡਿਲੀਵਰੀ ਲਈ ਆਪਣਾ ਟਰੱਕ ਅਤੇ ਆਪਣੀ ਹੀ ਵੈਨ ਖਰੀਦਣ ਲਈ ਕਿਹਾ ਗਿਆ। ਜਿਸਤੋਂ ਬਾਅਦ ਉਹਨਾਂ ਵੱਲੋਂ ਟਰੱਕ ਖਰੀਦੇ ਜਾਣ ਦਾ ਸਬੱਬ ਬਣਿਆ। ਇਹੀ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਟਰਨਿੰਗ ਪੁਆਇੰਟ ਬਣਿਆ।

Trending news