ਕਾਂਗਰਸ ਦੀ ਦੂਜੀ ਸੂਚੀ ਜਾਰੀ ਹੋਣ ਤੋਂ ਬਾਅਦ ਉੱਠੀਆਂ ਬਗਾਵਤੀ ਲਹਿਰਾਂ, ਟਿਕਟਾਂ ਕੱਟੇ ਜਾਣ ਤੋਂ ਰੁੱਸੇ ਮੌਜੂਦਾ ਵਿਧਾਇਕ
Advertisement

ਕਾਂਗਰਸ ਦੀ ਦੂਜੀ ਸੂਚੀ ਜਾਰੀ ਹੋਣ ਤੋਂ ਬਾਅਦ ਉੱਠੀਆਂ ਬਗਾਵਤੀ ਲਹਿਰਾਂ, ਟਿਕਟਾਂ ਕੱਟੇ ਜਾਣ ਤੋਂ ਰੁੱਸੇ ਮੌਜੂਦਾ ਵਿਧਾਇਕ

ਅਮਰੀਕ ਸਿੰਘ ਢਿੱਲੋਂ ਨੇ ਕਿਹਾ ਕਿ ਟਿਕਟ ਦੇ ਲਈ ਉਨ੍ਹਾਂ ਵੱਲੋਂ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਗਈ ਹੈ ਜੇਕਰ ਅੱਜ ਤਕ ਸ਼ਾਮ ਤਕ ਕੋਈ ਜਵਾਬ ਨਹੀਂ ਆਉਂਦਾ ਤਾਂ ਕੱਲ ਫਿਰ ਵਰਕਰਾਂ ਨਾਲ ਮੀਟਿੰਗ ਕੀਤੀ ਜਾਵੇਗੀ। 

ਕਾਂਗਰਸ ਦੀ ਦੂਜੀ ਸੂਚੀ ਜਾਰੀ ਹੋਣ ਤੋਂ ਬਾਅਦ ਉੱਠੀਆਂ ਬਗਾਵਤੀ ਲਹਿਰਾਂ, ਟਿਕਟਾਂ ਕੱਟੇ ਜਾਣ ਤੋਂ ਰੁੱਸੇ ਮੌਜੂਦਾ ਵਿਧਾਇਕ

ਜਗਮੀਤ ਸਿੰਘ/ਫਤਿਹਗੜ ਸਾਹਿਬ: ਪੰਜਾਬ ਕਾਂਗਰਸ ਵਿੱਚ ਲਗਾਤਾਰ ਕਲੇਸ਼ ਜਾਰੀ ਹੈ। ਕਿਉਂਕਿ ਕੁਝ ਵਿਧਾਇਕਾਂ ਦੀ  ਕਾਂਗਰਸ ਵੱਲੋਂ ਟਿਕਟ ਕੱਟੀ ਜਾ ਰਹੀ ਹੈ ਇਸੇ ਤਰ੍ਹਾਂ ਹੀ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੀ ਵੀ ਟਿਕਟ ਕੱਟੀ ਗਈ ਅਤੇ ਇੱਥੋਂ ਹੁਣ ਰੁਪਿੰਦਰ ਸਿੰਘ ਰਾਜਾ ਗਿੱਲ ਨੂੰ ਕਾਂਗਰਸ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਹੈ ਜਿਸ ਦੇ ਰੋਸ ਵਿੱਚ ਅੱਜ ਅਮਰੀਕ ਸਿੰਘ ਢਿੱਲੋਂ ਵੱਲੋਂ ਵਰਕਰਾਂ ਨਾਲ ਮੀਟਿੰਗ ਵੀ ਕੀਤੀ।

 

ਇਸ ਮੌਕੇ ਜ਼ੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਮਰੀਕ ਸਿੰਘ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਨਹੀਂ ਕਿ ਉਨ੍ਹਾਂ ਦੇ ਟਿਕਟ ਕਿਸ ਆਧਾਰ ਤੇ ਕੱਟੀ ਗਈ ਹੈ ਕਿਉਂਕਿ ਕਈ ਹੋਰ ਵਿਧਾਇਕਾਂ ਨੂੰ ਵੀ ਟਿਕਟ ਮਿਲੀ ਹੈ ਜਿਨ੍ਹਾਂ ਤੇ ਵੱਡੇ ਵੱਡੇ ਐਲੀਗੇਸ਼ਨ ਲੱਗਦੇ ਰਹੇ ਉਨ੍ਹਾਂ ਨੂੰ ਤਾਂ ਟਿਕਟ ਦਿੱਤੀ ਗਈ। ਉੱਥੇ ਹੀ ਉਨ੍ਹਾਂ ਨੇ ਹਰੀਸ਼ ਚੌਧਰੀ ਤੇ ਵੀ ਸਵਾਲ ਖੜ੍ਹੇ ਕੀਤੇ। ਅਮਰੀਕ ਸਿੰਘ ਢਿੱਲੋਂ ਨੇ ਕਿਹਾ ਕਿ ਟਿਕਟ ਦੇ ਲਈ ਉਨ੍ਹਾਂ ਵੱਲੋਂ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਗਈ ਹੈ ਜੇਕਰ ਅੱਜ ਤਕ ਸ਼ਾਮ ਤਕ ਕੋਈ ਜਵਾਬ ਨਹੀਂ ਆਉਂਦਾ ਤਾਂ ਕੱਲ ਫਿਰ ਵਰਕਰਾਂ ਨਾਲ ਮੀਟਿੰਗ ਕੀਤੀ ਜਾਵੇਗੀ। ਜੇ ਉਨ੍ਹਾਂ ਨੂੰ ਟਿਕਟ ਨਹੀਂ ਮਿਲਦੀ ਤਾਂ ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਸਕਦੇ ਹਨ। 

 

WATCH LIVE TV

 

Trending news