Derabassi News: ਡੇਰਾਬੱਸੀ ਤਹਿਸੀਲ ਕੰਪਲੈਕਸ `ਚ ਰਜਿਸਟਰੀਆਂ ਦਾ ਕੰਮ ਹੋਇਆ ਸ਼ੁਰੂ; ਲੋਕਾਂ ਨੂੰ ਮਿਲੀ ਰਾਹਤ
Derabassi News: ਪੰਜਾਬ ਰੈਵੇਨਿਊ ਵਿਭਾਗ ਦੇ ਅਧਿਕਾਰੀਆਂ ਵੱਲੋਂ ਦੋ ਦਿਨ ਦੀ ਸਮੂਹਿਕ ਛੁੱਟੀ ਕੀਤੇ ਜਾਣ ਤੋਂ ਬਾਅਦ ਸੂਬੇ ਭਰ ਦੀਆਂ ਤਹਿਸੀਲਾਂ ਵਿੱਚ ਕੰਮ ਪ੍ਰਭਾਵਿਤ ਹੋ ਰਿਹਾ ਸੀ।
Derabassi News: ਪੰਜਾਬ ਰੈਵੇਨਿਊ ਵਿਭਾਗ ਦੇ ਅਧਿਕਾਰੀਆਂ ਵੱਲੋਂ ਦੋ ਦਿਨ ਦੀ ਸਮੂਹਿਕ ਛੁੱਟੀ ਕੀਤੇ ਜਾਣ ਤੋਂ ਬਾਅਦ ਸੂਬੇ ਭਰ ਦੀਆਂ ਤਹਿਸੀਲਾਂ ਵਿੱਚ ਕੰਮ ਪ੍ਰਭਾਵਿਤ ਹੋ ਰਿਹਾ ਸੀ। ਅੱਜ ਡੀਸੀ ਮੋਹਾਲੀ ਆਸ਼ਿਕਾ ਜੈਨ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਤਹਿਤ ਸ਼ਨਿੱਚਰਵਾਰ ਛੁੱਟੀ ਵਾਲੇ ਦਿਨ ਜ਼ਿਲ੍ਹੇ ਭਰ ਦੀਆਂ ਤਹਿਸੀਲਾਂ ਵਿੱਚ ਕੰਮਕਾਜ ਜਾਰੀ ਰੱਖਿਆ ਗਿਆ।
ਡੀਸੀ ਮੋਹਾਲੀ ਵੱਲੋਂ ਜਾਰੀ ਆਦੇਸ਼ਾਂ ਵਿੱਚ ਕਿਹਾ ਗਿਆ ਕਿ ਸ਼ਨਿੱਚਰਵਾਰ ਨੂੰ ਮੋਹਾਲੀ ਜ਼ਿਲ੍ਹੇ ਵਿੱਚ ਸਬ ਰਜਿਸਟਰਾਰ ਅਤੇ ਜੁਆਇੰਟ ਸਬ ਰਜਿਸਟਰਾਰ ਦਫਤਰਾਂ ਵੱਲੋਂ ਵਸੀਕਿਆਂ ਦੀ ਰਜਿਸਟਰੀ, ਮੁਖਤਿਆਰਨਾਮਾ ਆਦਿ ਦੀ ਰਜਿਸਟ੍ਰੇਸ਼ਨ ਆਮ ਵਾਂਗ ਕੀਤੀ ਜਾਵੇਗੀ।
ਇਹ ਵੀ ਪੜ੍ਹੋ : Nawanshahr News: 18 ਸਾਲ ਦੀ ਬਲਾਚੌਰ ਦੀ ਲੜਕੀ ਦਾ ਰਾਹੋ 'ਚ ਕਤਲ, ਪਰਿਵਾਰ ਨੇ ਲਗਾਇਆ ਜਬਰ ਜਨਾਹ ਦਾ ਦੋਸ਼
ਉਨ੍ਹਾਂ ਨੇ ਦੱਸਿਆ ਕਿ ਮੋਹਾਲੀ ਡੇਰਾਬੱਸੀ ਅਤੇ ਖਰੜ ਵਿੱਚ ਸਬ ਰਜਿਸਟਰ ਦਫ਼ਤਰ, ਜ਼ੀਰਕਪੁਰ, ਬਨੂੜ, ਘੜੂੰਆਂ ਤੇ ਮਾਜਰੀ ਵਿੱਚ ਜੁਆਇੰਟ ਸਬ ਰਜਿਸਟਰਾਰ ਦਫ਼ਤਰ ਲੋਕਾਂ ਨੂੰ ਦਸਤਾਵੇਜ਼ਾਂ ਦੀ ਰਜਿਸਟ੍ਰੇਸ਼ਨ ਸਬੰਧੀ ਸੇਵਾਵਾਂ ਪ੍ਰਦਾਨ ਕਰਨਗੇ।
ਸਵੇਰੇ 9 ਵਜੇ ਤੋਂ ਹੀ ਤਹਿਸੀਲਦਾਰ ਬੀਰਕਰਨ ਸਿੰਘ ਵੱਲੋਂ ਪਹੁੰਚ ਕੇ ਬੀਤੇ ਦੋ ਦਿਨਾਂ ਦੇ ਰਜਿਸਟ੍ਰੇਸ਼ਨ ਦੇ ਕੰਮ ਨੂੰ ਮੁਕੰਮਲ ਕੀਤਾ ਗਿਆ, ਜਿਸ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ, ਕਿਉਂਕਿ ਬੀਤੇ ਦੋ ਦਿਨ ਪਹਿਲਾਂ ਅਨੇਕਾਂ ਲੋਕਾਂ ਨੇ ਆਪਣੀ ਜਾਇਦਾਦਾਂ ਦੇ ਦਸਤਾਵੇਜ਼ ਤਿਆਰ ਕਰਵਾ ਲਏ ਸੀ ਪਰ ਇਕ ਦਮ ਹੜਤਾਲ ਹੋਣ ਕਾਰਨ ਉਹ ਮਾਯੂਸ ਹੋ ਗਏ ਸਨ, ਕਿਉਂਕਿ ਉਨ੍ਹਾਂ ਨੇ ਆਪਣੇ ਦਸਤਾਵੇਜ਼ ਰਜਿਸਟਰਡ ਕਰਾਉਣ ਲਈ ਸਰਕਾਰੀ ਫ਼ੀਸ ਅਤੇ ਅਸ਼ਟਾਮ ਪੇਪਰ ਵੀ ਲੈ ਲਈ ਸੀ। ਬੀਤੇ ਕੱਲ੍ਹ ਸ਼ਾਮ ਮਾਲ ਅਫ਼ਸਰਾਂ ਦੀ ਹੜਤਾਲ ਖ਼ਤਮ ਹੋਣ ਤੋਂ ਬਾਅਦ ਹੀ ਉਹ ਸੂਚਨਾ ਮਿਲਣ ’ਤੇ ਡੇਰਾਬੱਸੀ ਤਹਿਸੀਲ ’ਚ ਆਪਣੇ ਦਸਤਾਵੇਜ਼ ਰਜਿਸਟਰਡ ਕਰਾਉਣ ਲਈ ਪਹੁੰਚ ਗਏ ਸੀ।
ਕਾਬਿਲੇਗੌਰ ਹੈ ਕਿ ਲੰਘੀ 27 ਨਵੰਬਰ ਨੂੰ ਕਥਿਤ ਤੌਰ ਉਤੇ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਗਏ ਮਾਲ ਅਫ਼ਸਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਚਰਨ ਸਿੰਘ ਚੰਨੀ ਦੇ ਮਾਮਲੇ ਵਿਚ ਹੜਤਾਲ ਉਤੇ ਚੱਲ ਰਹੇ ਮਾਲ ਅਧਿਕਾਰੀਆਂ ਨੇ ਹੁਣ ਆਪਣੀ ਹੜਤਾਲ ਵਾਪਸ ਲੈ ਲਈ ਹੈ। ਐਸੋਸੀਏਸ਼ਨ ਵੱਲੋਂ ਸੋਮਵਾਰ ਤੋਂ ਆਮ ਦਿਨਾਂ ਵਾਂਗ ਤਹਿਸੀਲਾਂ ਚ ਕੰਮਕਾਜ਼ ਕਰਨ ਦਾ ਐਲਾਨ ਕੀਤਾ ਹੈ ਪ੍ਰੰਤੂ ਸਰਕਾਰ ਨੂੰ ਵੀਰਵਾਰ ਤਕ ਮਾਮਲੇ ਦੀ ਉਚ ਪੱਧਰੀ ਪੜਤਾਲ ਕਰਵਾ ਕੇ ਆਪਣੇ ਪ੍ਰਧਾਨ ਵਿਰੁੱਧ ਦਰਜ ਕੇਸ ਨੂੰ ਰੱਦ ਦਾ ਅਲਟੀਮੇਟਮ ਵੀ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : Shri Akal Takhat Sahib: ਤਿੰਨ ਸਾਬਕਾ ਜਥੇਦਾਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਿਆ ਸਪੱਸ਼ਟੀਕਰਨ