ਇਨ੍ਹਾਂ ਖਿਡਾਰੀਆਂ ਦੇ ਕਰੀਅਰ 'ਤੇ ਰਿਸ਼ਭ ਪੰਤ ਨੇ ਲਗਾਇਆ 'ਪਾਵਰ ਬ੍ਰੇਕ', ਇੱਕ ਖਿਡਾਰੀ ਤਾਂ ਸੰਨਿਆਸ ਲੈਣ ਲਈ ਹੋਇਆ ਮਜ਼ਬੂਰ!
Advertisement

ਇਨ੍ਹਾਂ ਖਿਡਾਰੀਆਂ ਦੇ ਕਰੀਅਰ 'ਤੇ ਰਿਸ਼ਭ ਪੰਤ ਨੇ ਲਗਾਇਆ 'ਪਾਵਰ ਬ੍ਰੇਕ', ਇੱਕ ਖਿਡਾਰੀ ਤਾਂ ਸੰਨਿਆਸ ਲੈਣ ਲਈ ਹੋਇਆ ਮਜ਼ਬੂਰ!

ਟੀਮ ਇੰਡੀਆ ਦੇ ਵਿਕਟਕੀਪਰ ਅਤੇ ਬੱਲੇਬਾਜ਼ ਰਿਸ਼ਭ ਪੰਤ ਨੇ ਬਹੁਤ ਘੱਟ ਸਮੇਂ ਵਿੱਚ ਟੀਮ ਇੰਡੀਆ ਵਿੱਚ ਆਪਣੀ ਜਗ੍ਹਾ ਪੂਰੀ ਤਰ੍ਹਾਂ ਪੱਕੀ ਕਰ ਲਈ ਹੈ।

ਇਨ੍ਹਾਂ ਖਿਡਾਰੀਆਂ ਦੇ ਕਰੀਅਰ 'ਤੇ ਰਿਸ਼ਭ ਪੰਤ ਨੇ ਲਗਾਇਆ 'ਪਾਵਰ ਬ੍ਰੇਕ', ਇੱਕ ਖਿਡਾਰੀ ਤਾਂ ਸੰਨਿਆਸ ਲੈਣ ਲਈ ਹੋਇਆ ਮਜ਼ਬੂਰ!

ਨਵੀਂ ਦਿੱਲੀ: ਟੀਮ ਇੰਡੀਆ ਦੇ ਵਿਕਟਕੀਪਰ ਅਤੇ ਬੱਲੇਬਾਜ਼ ਰਿਸ਼ਭ ਪੰਤ ਨੇ ਬਹੁਤ ਘੱਟ ਸਮੇਂ ਵਿੱਚ ਟੀਮ ਇੰਡੀਆ ਵਿੱਚ ਆਪਣੀ ਜਗ੍ਹਾ ਪੂਰੀ ਤਰ੍ਹਾਂ ਪੱਕੀ ਕਰ ਲਈ ਹੈ। ਉਹਨਾਂ ਨੇ ਆਪਣੀ ਤੇਜ਼ ਬੱਲੇਬਾਜ਼ੀ ਅਤੇ ਵਿਕਟਕੀਪਿੰਗ ਦੇ ਅਧਾਰ 'ਤੇ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਵਿਸ਼ਵਾਸ ਜਿੱਤਿਆ ਹੈ। ਜਦੋਂ ਤੋਂ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਿਹਾ ਹੈ, ਪੰਤ ਨੇ ਆਪਣੀ ਜਗ੍ਹਾ ਲਗਭਗ ਪੱਕੀ ਕਰ ਲਈ ਹੈ। ਪਰ ਪੰਤ ਦੇ ਕਾਰਨ, ਬਹੁਤ ਸਾਰੇ ਸਟਾਰ ਖਿਡਾਰੀਆਂ ਦਾ ਕਰੀਅਰ ਖ਼ਤਮ ਹੋ ਸਕਦਾ ਹੈ।

ਸੰਜੂ ਸੈਮਸਨ
ਸੰਜੂ ਸੈਮਸਨ ਮੱਧ ਕ੍ਰਮ ਦੇ ਵਧੀਆ ਬੱਲੇਬਾਜ਼ ਹਨ। ਹੁਣ ਤੱਕ ਸੈਮਸਨ ਨੇ ਆਈਪੀਐਲ ਵਿੱਚ 3 ਸੈਂਕੜੇ ਲਗਾਏ ਹਨ। ਜੇਕਰ ਉਸ ਨੂੰ ਟੀਮ ਇੰਡੀਆ 'ਚ ਮੌਕੇ ਦਿੱਤੇ ਜਾਣ ਤਾਂ ਉਹ ਆਪਣੇ ਆਪ ਨੂੰ ਸਾਬਤ ਕਰ ਸਕਦੇ ਹਨ, ਪਰ ਜਿਸ ਤਰ੍ਹਾਂ ਪੰਤ ਵਧੀਆ ਤਰੀਕੇ ਨਾਲ ਖੇਡ ਰਹੇ ਹਨ, ਇਸ ਲਈ ਕਈ ਵਾਰ ਸੈਮਸਨ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਹੈ। ਸੈਮਸਨ ਨੇ ਭਾਰਤ ਲਈ ਹੁਣ ਤੱਕ 7 ਮੈਚ ਖੇਡੇ ਹਨ, ਪਰ ਉਹ ਹੁਣ ਤੱਕ ਅੰਤਰਰਾਸ਼ਟਰੀ ਪੱਧਰ 'ਤੇ ਬਹੁਤ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੇ। ਸੈਮਸਨ ਨੂੰ ਟੀ -20 ਵਿਸ਼ਵ ਕੱਪ 2021 ਦੀ 15 ਮੈਂਬਰੀ ਟੀਮ ਵਿੱਚ ਵੀ ਸ਼ਾਮਲ ਨਹੀਂ ਕੀਤਾ ਗਿਆ ਹੈ। ਜੇਕਰ ਰਿਸ਼ਭ ਪੰਤ ਇਸ ਤਰ੍ਹਾਂ ਆਪਣੇ ਫਾਰਮ 'ਚ ਬਣੇ ਰਹੇ ਤਾਂ ਵਿਕਟਕੀਪਰ ਬੱਲੇਬਾਜ਼ ਵਜੋਂ ਸੈਮਸਨ ਦਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਕਰੀਅਰ ਨਹੀਂ ਬਣ ਪਾਵੇਗਾ।

ਰਿਧੀਮਾਨ ਸਾਹਾ
ਸੀਨੀਅਰ ਵਿਕਟਕੀਪਰ ਰਿਧੀਮਾਨ ਸਾਹਾ ਦਾ ਟੈਸਟ ਕਰੀਅਰ ਵੀ ਪੰਤ ਦੇ ਕਾਰਨ ਲਗਭਗ ਖ਼ਤਮ ਹੋ ਗਿਆ ਹੈ। ਸਾਹਾ ਧੋਨੀ ਦੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਲਗਾਤਾਰ ਟੀਮ ਵਿੱਚ ਵਿਕਟਕੀਪਰ ਵਜੋਂ ਖੇਡਦੇ ਸਨ। ਪਰ ਜਿਵੇਂ ਹੀ ਪੰਤ ਨੇ ਟੀਮ ਵਿੱਚ ਆਪਣੀ ਜਗ੍ਹਾ ਬਣਾਈ, ਸਾਹਾ ਨੂੰ ਉਦੋਂ ਤੋਂ ਬਹੁਤ ਘੱਟ ਮੌਕੇ ਮਿਲੇ ਹਨ। ਰਿਧੀਮਾਨ ਸਾਹਾ ਨੂੰ ਹੁਣ ਟੀਮ ਇੰਡੀਆ ਵਿੱਚ ਦੁਬਾਰਾ ਮੌਕਾ ਮਿਲਣਾ ਬਹੁਤ ਮੁਸ਼ਕਲ ਹੋ ਰਿਹਾ ਹੈ। ਦਰਅਸਲ, ਹੁਣ ਸਾਹਾ ਦੁਬਾਰਾ ਟੀਮ ਵਿੱਚ ਉਦੋਂ ਹੀ ਦਿਖਾਈ ਦੇ ਸਕਦੇ ਹਨ ਜਦੋਂ ਰਿਸ਼ਭ ਪੰਤ ਕਿਸੇ ਕਾਰਨ ਬਾਹਰ ਹੋਣਗੇ। ਸਾਹਾ ਇਸ ਵੇਲੇ 36 ਸਾਲ ਦੇ ਹਨ ਅਤੇ ਇਸ ਉਮਰ ਵਿੱਚ ਬਹੁਤ ਸਾਰੇ ਕ੍ਰਿਕਟਰਸ ਰਿਟਾਇਰਮੈਂਟ ਲੈਣ ਦਾ ਮਨ ਬਣਾਉਂਦੇ ਹਨ। ਅਜਿਹੀ ਸਥਿਤੀ ਵਿੱਚ ਸਾਹਾ ਕਿਸੇ ਵੀ ਸਮੇਂ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਸਕਦੇ ਹਨ।

ਕੇ. ਐੱਸ. ਭਾਰਤ
ਆਂਧਰਾ ਪ੍ਰਦੇਸ਼ ਦੇ ਵਿਕਟਕੀਪਰ ਬੱਲੇਬਾਜ਼ ਕੇ. ਐੱਸ. ਭਾਰਤ ਨੇ ਪਹਿਲੀ ਸ਼੍ਰੇਣੀ ਦੇ 69 ਮੈਚਾਂ ਵਿੱਚ 37.58 ਦੀ ਔਸਤ ਨਾਲ 3000 ਤੋਂ ਵੱਧ ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 8 ਸੈਂਕੜੇ ਅਤੇ 20 ਅਰਧ ਸੈਂਕੜੇ ਲਗਾਏ ਹਨ। ਇੰਨਾ ਹੀ ਨਹੀਂ ਉਹਨਾਂ ਨੇ ਤੀਹਰਾ ਸੈਂਕੜਾ ਵੀ ਲਗਾਇਆ ਹੈ। ਉਸ ਨੂੰ ਆਈਪੀਐਲ 2021 ਵਿੱਚ ਆਰਸੀਬੀ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਪਰ ਉਸਨੂੰ ਜ਼ਿਆਦਾ ਖੇਡਣ ਦਾ ਮੌਕਾ ਨਹੀਂ ਮਿਲਿਆ। ਰਿਸ਼ਭ ਪੰਤ ਦੇ ਕਾਰਨ, ਉਹ ਸਿਰਫ਼ ਪਹਿਲੀ ਸ਼੍ਰੇਣੀ ਦੇ ਹੀ ਸਟਾਰ ਖਿਡਾਰੀ ਦੇ ਰੂਪ ਵਜੋਂ ਉੱਭਰ ਸਕਦੇ ਹਨ।

Trending news