ਮੋਟਰਸਾਈਕਲ ਸਵਾਰ ਦੀ ਰੇਹੜੀ ਨਾਲ ਹੋਈ ਭਿਆਨਕ ਟੱਕਰ

  ਲੁਧਿਆਣਾ (LUDHIANA) ਫਿਰੋਜ਼ਪੁਰ ਰੋਡ 'ਤੇ ਸੜਕ ਦੁਰਘਟਨਾਂ ਦੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਬਾਈਕ ਸਵਾਰ ਨੌਜਵਾਨ ਸੜਕ ’ਤੇ ਖੜਾ ਰੇਹੜੇ ’ਤੇ ਜਾ ਟਕਰਾਇਆ, ਜਿਸ ਕਾਰਨ ਬਾਈਕ ਸਵਾਰ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ।

 ਮੋਟਰਸਾਈਕਲ ਸਵਾਰ ਦੀ ਰੇਹੜੀ ਨਾਲ ਹੋਈ ਭਿਆਨਕ ਟੱਕਰ

ਭਰਤ ਸ਼ਰਮਾ/ਲੁਧਿਆਣਾ:  ਸਥਾਨਿਕ ਸ਼ਹਿਰ  ਲੁਧਿਆਣਾ (LUDHIANA) ਫਿਰੋਜ਼ਪੁਰ ਰੋਡ 'ਤੇ ਸੜਕ ਦੁਰਘਟਨਾਂ ਦੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਬਾਈਕ ਸਵਾਰ ਨੌਜਵਾਨ ਸੜਕ ’ਤੇ ਖੜਾ ਰੇਹੜੇ ’ਤੇ ਜਾ ਟਕਰਾਇਆ, ਜਿਸ ਕਾਰਨ ਬਾਈਕ ਸਵਾਰ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਮਨਦੀਪ ਸਿੰਘ ਵਜੋ ਹੋਈ ਹੈ, ਦੱਸ ਦਈਏ ਕਿ ਰਮਨਦੀਪ ਪੰਜਾਬ ਪੁਲਿਸ ਚ ਨੌਕਰੀ ਕਰਦਾ ਹੈ।  

 ਦਰਅਸਲ ਰਮਨਦੀਪ ਸਿੰਘ ਲੁਧਿਆਣਾ ਤੋਂ ਜਗਰਾਓਂ  (Jagraon) ਰੋਜ਼ਾਨਾ ਵਾਂਗ ਆਪਣੀ ਡਿਊਟੀ ਤੇ ਆ ਰਿਹਾ ਸੀ ਤਾਂ ਅਚਾਨਕ ਇਕ ਰੇਹੜੇ ਵਾਲਾ ਅੱਗੇ ਆ ਗਿਆ, ਜਿਸ ਕਰਕੇ ਉਸ ਦਾ ਮੋਟਰਸਾਈਕਲ ਉਸ ਰੇਹੜੇ ਵਿੱਚ ਵੱਜਿਆ ਤੇ ਰੇਹੜੇ ਦੀ ਲੋਹੇ ਦੀ ਪਾਈਪ ਉਸ ਦੇ ਸੀਨੇ ਵਿੱਚ ਜਾ ਵੱਜੀ, ਜਿਸ ਕਰਕੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। 

ਪੁਲਿਸ ਅਧਿਕਾਰੀਆਂ ਵੱਲੋਂ ਰੇਹੜੇ ਨੂੰ ਕਬਜ਼ੇ ਚ ਲੈ ਲਿਆ ਹੈ ਅਤੇ ਫਰਾਰ ਰੇਹੜੇ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਸਬੰਧੀ ਪੁਲਿਸ (PUNJAB POLICE) ਨੇ ਦੱਸਿਆ ਕਿ ਰਮਨਦੀਪ ਸਿੰਘ ਡਿਊਟੀ ’ਤੇ ਆ ਰਿਹਾ ਸੀ ਅਤੇ ਰਸਤੇ ’ਚ ਉਸ ਨਾਲ ਇਹ ਹਾਦਸਾ ਵਾਪਰਿਆ। ਜਿਸ ਕਾਰਨ ਉਸਦੀ ਮੌਤ ਹੋ ਗਈ ਹੈ। ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਫਰਾਰ ਰੇਹੜੇ ਚਾਲਕ ਖਿਲਾਫ ਮਾਮਲਾ ਦਰਜ (CASE FILE) ਕਰ ਲਿਆ ਹੈ ਤੇ ਉਸਦੀ ਭਾਲ ਵੀ ਕੀਤੀ ਜਾ ਰਹੀ ਹੈ।