Ludhiana News: ਲੁਧਿਆਣਾ 'ਚ ਠੰਡੀ ਰੋਟੀ ਨੂੰ ਲੈ ਕੇ ਹੋਇਆ ਹੰਗਾਮਾ, ਦੁਕਾਨ ਦੀ ਭੰਨਤੋੜ ਤੇ ਵੇਟਰ ਦੀ ਕੀਤੀ ਕੁੱਟਮਾਰ
Advertisement
Article Detail0/zeephh/zeephh2538682

Ludhiana News: ਲੁਧਿਆਣਾ 'ਚ ਠੰਡੀ ਰੋਟੀ ਨੂੰ ਲੈ ਕੇ ਹੋਇਆ ਹੰਗਾਮਾ, ਦੁਕਾਨ ਦੀ ਭੰਨਤੋੜ ਤੇ ਵੇਟਰ ਦੀ ਕੀਤੀ ਕੁੱਟਮਾਰ

Ludhiana News: ਲੁਧਿਆਣਾ ਦੇ ਮੋਤੀਨਗਰ ਇਲਾਕੇ 'ਚ ਸ਼ਰਾਰਤੀ ਅਨਸਰਾਂ ਨੇ ਚਿਕਨ ਕਾਰਨਰ 'ਤੇ ਭੰਨਤੋੜ ਕੀਤੀ ਹੈ। ਠੰਡੀ ਰੋਟੀ ਪਰੋਸਣ ਵਾਲੇ ਵੇਟਰ ਦੀ ਕੁੱਟਮਾਰ ਕੀਤੀ ਗਈ, ਵੀਡੀਓ ਵਾਇਰਲ..

 

Ludhiana News: ਲੁਧਿਆਣਾ 'ਚ ਠੰਡੀ ਰੋਟੀ ਨੂੰ ਲੈ ਕੇ ਹੋਇਆ ਹੰਗਾਮਾ, ਦੁਕਾਨ ਦੀ ਭੰਨਤੋੜ ਤੇ ਵੇਟਰ ਦੀ ਕੀਤੀ ਕੁੱਟਮਾਰ

Ludhiana News/ਤਰਸੇਮ ਭਾਰਦਵਾਜ: ਲੁਧਿਆਣਾ ਦੇ ਸਮਰਾਲਾ ਚੌਕ ਨੇੜੇ ਚਿਕਨ ਕਾਰਨਰ ਦੀ ਰਸੋਈ 'ਚ ਕੁਝ ਲੋਕਾਂ ਨੇ ਹੰਗਾਮਾ ਕਰ ਦਿੱਤਾ। ਬਦਮਾਸ਼ਾਂ ਨੇ ਚਿਕਨ ਕਾਰਨਰ 'ਚ ਵੇਟਰ ਸਮੇਤ ਕੁਝ ਲੋਕਾਂ ਦੀ ਕੁੱਟਮਾਰ ਕੀਤੀ। ਤੇਜ਼ਧਾਰ ਹਥਿਆਰਾਂ ਨਾਲ ਲੈਸ ਵਿਅਕਤੀ ਵੀ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਏ ਹਨ। ਇਸ ਘਟਨਾ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ।

ਇਸ ਸਾਰੀ ਘਟਨਾ ਦਾ ਸੀਸੀਟੀਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਾਣਕਾਰੀ ਅਨੁਸਾਰ ਸਮਰਾਲਾ ਚੌਕ ਨੇੜੇ ਚਿਕਨ ਕਾਰਨਰ 'ਤੇ ਬੈਠੇ ਕੁਝ ਨੌਜਵਾਨ ਚਿਕਨ ਖਾ ਰਹੇ ਸਨ। ਪਤਾ ਲੱਗਾ ਹੈ ਕਿ ਹਮਲਾਵਰ ਸ਼ਰਾਬੀ ਸਨ। ਉਨ੍ਹਾਂ ਵੇਟਰ ਤੋਂ ਖਾਣਾ ਮੰਗਵਾਇਆ।

ਅਚਾਨਕ ਇੱਕ ਨੌਜਵਾਨ ਨੇ ਵੇਟਰ ਨੂੰ ਗਾਲ੍ਹਾਂ ਕੱਢੀਆਂ ਅਤੇ ਕਿਹਾ ਕਿ ਰੋਟੀ ਠੰਡੀ ਹੈ। ਇਸ ਦੌਰਾਨ ਇਕ ਨੌਜਵਾਨ ਨੇ ਵੇਟਰ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਮਾਮਲਾ ਵੱਧ ਗਿਆ। ਉਕਤ ਨੌਜਵਾਨਾਂ ਨੇ ਪਹਿਲਾਂ ਚਿਕਨ ਕਾਰਨਰ ਦੇ ਬਾਹਰ ਲੜਾਈ ਕੀਤੀ ਅਤੇ ਫਿਰ ਰਸੋਈ 'ਤੇ ਆ ਕੇ ਹਮਲਾ ਕੀਤਾ। 

ਇਹ ਵੀ ਪੜ੍ਹੋ: Gurdaspur News: ਲੁਟੇਰਿਆਂ ਨੇ ਵਹਿਮਾਂ ਭਰਮਾਂ ਦਾ ਝਾਂਸਾ ਦੇ ਕੇ ਪਰਿਵਾਰ ਤੋਂ ਲੁੱਟ ਲਏ ਗਹਿਣੇ ਤੇ ਪੈਸੇ 

ਸੀਸੀਟੀਵੀ ਵੀਡੀਓ 'ਚ ਇਹ ਵੀ ਦਿਖਾਈ ਦੇ ਰਿਹਾ ਹੈ ਕਿ ਬਦਮਾਸ਼ਾਂ ਨੇ ਚਿਕਨ ਕਾਰਨਰ 'ਚ ਹੰਗਾਮਾ ਕੀਤਾ। ਹਮਲਾਵਰਾਂ ਨੇ ਮੇਜ਼, ਕੁਰਸੀਆਂ ਅਤੇ ਤੰਦੂਰ ਵੀ ਤੋੜ ਦਿੱਤਾ। ਹਮਲੇ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਚਿਕਨ ਕਾਰਨਰ ਦੇ ਮਾਲਕ ਨੇ ਤੁਰੰਤ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ। ਥਾਣਾ ਮੋਤੀ ਨਗਰ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: Ludhiana Car Fire: ਲੁਧਿਆਣਾ ਚੱਲਦੀ ਕਾਰ ਨੂੰ ਲੱਗੀ ਅੱਗ, ਕਾਰ ਚਾਲਕ ਨੇ ਛਾਲ ਮਾਰ ਕੇ ਬਚਾਈ ਜਾਨ 
 

 

Trending news