Samrala News: ਬਾਹਰ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰਨ ਵਾਲੇ ਪਤੀ ਪਤਨੀ ਹੁਣ ਜਾਣਗੇ `ਜੇਲ੍ਹ`, ਕੇਸ ਦਰਜ
Samrala Fraud News: ਬਾਹਰ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰਨ ਵਾਲੇ ਪਤੀ ਪਤਨੀ ਜੇਲ੍ਹ ਹੁਣ ਜਾਣਗੇ । ਪੁਲਿਸ ਨੇ ਧਾਰਾ 406, 420, 120ਬੀ ਤਹਿਤ ਮਾਮਲਾ ਕੀਤਾ ਦਰਜ
Samrala Fraud News/ਵਰੁਣ ਕੌਸ਼ਲ: ਸਮਰਾਲਾ ਪੁਲਿਸ ਵੱਲੋਂ ਇਕ ਵਿਆਹੁਤਾ ਜੋੜੇ ਖਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ ਜਿਸ ਵੱਲੋਂ ਇਕ ਵਿਅਕਤੀ ਨੂੰ ਵਿਦੇਸ਼ ਭੇਜਣ ਦਾ ਲਾਰਾ ਲਾ ਕੇ ਤਿੰਨ ਲੱਖ ਰੁਪਏ ਦੀ ਠੱਗੀ ਮਾਰ ਲਈ ਗਈ। ਥਾਣਾ ਮੁਖੀ ਦਵਿੰਦਰ ਪਾਲ ਸਿੰਘ ਨੇ ਨੇ ਦੱਸਿਆ ਕੀ ਨਜ਼ਦੀਕੀ ਪਿੰਡ ਮੁਸ਼ਕਾਬਾਦ ਦੇ ਵਸਨੀਕ ਅਰਮਿੰਦਰ ਸਿੰਘ ਨੂੰ ਕੈਨੇਡਾ ਭੇਜਣ ਦੇ ਨਾਮ ਹੇਠ ਝਾਂਸਾ ਦੇਣ ਵਾਲੇ ਪਤੀ ਪਤਨੀ ਖਿਲਾਫ਼ ਧਾਰਾ 406, 420, 120 ਬੀ. ਭਾਰਤੀ ਦੰਡਾਵਲੀ ਅਧੀਨ ਕੇਸ ਦਰਜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਅਰਮਿੰਦਰ ਸਿੰਘ ਪੁੱਤਰ ਬਲਵਿੰਦਰ ਵਾਸੀ ਮੁਸ਼ਕਾਬਾਦ ਨੇ ਬਿਆਨ ਦਰਜ ਕਰਾਏ ਕਿ ਅਮਰਿੰਦਰ ਸਿੰਘ ਵਾਸੀ ਸੰਧੂ ਕਲਾਂ (ਬਰਨਾਲਾ) ਅਤੇ ਉਸਦੀ ਪਤਨੀ ਕਿਰਨਦੀਪ ਕੌਰ ਵਾਸੀ ਮਾਛੀਵਾੜਾ ਸਾਹਿਬ ਨੇ ਉਸਨੂੰ ਕੈਨੇਡਾ ਛੇ ਮਹੀਨੇ ਦੇ ਅੰਦਰ ਅੰਦਰ ਭੇਜਣ ਦਾ ਝਾਂਸਾ ਦੇ ਕੇ ਅਤੇ ਖੁਦ ਵੱਲੋਂ ਹਲਫੀਆ ਬਿਆਨ ਦੇ ਕੇ ਜੂਨ 2023 ਵਿੱਚ ਉਨ੍ਹਾਂ ਕੋਲੋਂ ਤਿੰਨ ਲੱਖ ਰੁਪਏ ਵਸੂਲ ਕਰ ਲਏ, ਪ੍ਰੰਤੂ ਅਜੇ ਤੱਕ ਉਸਨੂੰ ਕੈਨੇਡਾ ਨਹੀਂ ਭੇਜਿਆ।
ਇਹ ਵੀ ਪੜ੍ਹੋ: Encounter In Gurugram: ਮੁੱਠਭੇੜ 'ਚ ਮਾਰਿਆ 2 ਲੱਖ ਦਾ ਇਨਾਮੀ ਗੈਂਗਸਟਰ, ਬਿਹਾਰ ਤੇ ਗੁਰੂਗ੍ਰਾਮ ਕ੍ਰਾਈਮ ਬ੍ਰਾਂਚ ਨੇ ਕੀਤੀ ਕਾਰਵਾਈ
ਜਦੋਂ ਉਨ੍ਹਾਂ ਵਾਰ ਵਾਰ ਉਕਤ ਪਤੀ ਪਤਨੀ ਨੂੰ ਕੈਨੇਡਾ ਭੇਜਣ ਸਬੰਧੀ ਪੁਛਿਆ ਗਿਆ ਤਾਂ ਉਹ ਪਹਿਲਾਂ ਤਾਂ ਲਾਰੇ ਲਗਾਉਂਦੇ ਰਹੇ, ਫਿਰ ਉਨ੍ਹਾਂ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ। ਜਦੋਂ ਉਕਤ ਏਜੰਟ ਪਤੀ, ਪਤਨੀ ਨੇ ਕੋਈ ਥਾਂ ਸਿਰਾ ਨਾ ਫੜ੍ਹਾਇਆ ਤਾਂ ਅਗਸਤ 2024 ਨੂੰ ਉਨ੍ਹਾਂ ਨੇ ਐਸ. ਐਸ. ਪੀ. ਖੰਨਾ ਵਿਖੇ ਦਰਖਾਸਤ ਦਿੱਤੀ ਜਿਸ 'ਤੇ ਕਾਰਵਾਈ ਕਰਦੇ ਹੋਏ ਸਮਰਾਲਾ ਪੁਲਿਸ ਨੇ ਦੋਨਾਂ ਧਿਰਾਂ ਦੇ ਬਿਆਨ ਲਏ। ਜਿਸ ਵਿੱਚ ਕਿਰਨਦੀਪ ਕੌਰ ਨੇ ਲਿਖਾਇਆ ਕਿ ਉਸਦੀ ਆਪਣੇ ਪਤੀ ਅਮਰਿੰਦਰ ਸਿੰਘ ਨਾਲ ਅਣਬਣ ਹੋ ਗਈ ਹੈ, ਇਸ ਸਬੰਧੀ ਮੈਂ ਆਪਣੇ ਪਤੀ ਅਮਰਿੰਦਰ ਸਿੰਘ ਵਿਰੁਧ ਸਿਵਲ ਕੇਸ ਕੀਤਾ ਹੋਇਆ, ਇਨ੍ਹਾਂ ਨੇ ਕੈਨੇਡਾ ਜਾਣ ਲਈ ਜੋ ਪੈਸੇ ਪਾਏ ਸਨ ਉਹ ਉਸਦੇ ਪਤੀ ਦੇ ਖਾਤੇ ਵਿੱਚ ਪਾਏ ਸਨ, ਉਹ ਦਰਖਾਸਤਕਾਰ ਨੂੰ ਆਪਣੇ ਪਤੀ ਕੋਲ ਲਿਜਾ ਕੇ ਪੈਸੇ ਵਾਪਸ ਕਰਾਉਣ ਦੀ ਕੋਸ਼ਿਸ਼ ਕਰੇਗੀ। ਇਸ ਤਹਿਤ ਪੁਲਿਸ ਨੇ ਤਫਤੀਸ਼ ਪਿੱਛੋਂ ਦੋਨਾਂ ਪਤੀ ਪਤਨੀ ਖਿਲਾਫ ਭਾਰਤੀ ਦੰਡਾਵਲੀ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ 3 ਲੱਖ ਰੁਪਆ ਵੀ ਬਿਆਜ ਤੇ ਲਏ ਹਨ ਜਿਸ ਦੀ ਹੁਣ ਕਿਸਤ ਮੋੜਨ ਲਈ ਉਹਨਾਂ ਨੇ 3 ਲੱਖ ਰੁਪਏ ਹੋਰ ਜਗ੍ਹਾ ਤੋਂ ਬਿਆਜ ਤੇ ਲੈ ਲਏ । ਉਹਨਾਂ ਦੱਸਿਆ ਕਿ ਬਾਕੀ ਦੇ ਰੁਪਏ ਵੀ ਵਿਦੇਸ਼ ਭੇਜਣ ਲਈ ਬੱਚੇ ਨੂੰ ਬਿਆਜ ਤੇ ਲੈਣੇ ਸਨ ।
ਥਾਣਾ ਮੁਖੀ ਦਵਿੰਦਰ ਪਾਲ ਸਿੰਘ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ਇਹਨਾਂ ਦੀ 28 ਲੱਖ ਰੁਪਏ ਵਿੱਚ ਕਨੇਡਾ ਭੇਜਣ ਦੀ ਗੱਲ ਹੋਈ ਸੀ ਅਤੇ ਇਹਨਾਂ ਤੋਂ ਬੀਜਾ ਲਗਾਉਣ ਲਈ 3 ਲੱਖ ਰੁਪਏ ਏਡਵਾਂਸ ਲਏ ਸਨ ਜਿਸ ਵਿੱਚ ਪਰਚਾ ਦਰਜ ਹੋ ਗਿਆ ਹੈ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।