ਸਾਨੀਆ ਲੈ ਰਹੀ ਹੈ ਆਪਣੀ ਖੇਡ ਤੋਂ ਸੰਨਿਆਸ
Advertisement

ਸਾਨੀਆ ਲੈ ਰਹੀ ਹੈ ਆਪਣੀ ਖੇਡ ਤੋਂ ਸੰਨਿਆਸ

“ਮੈਂ ਜਦੋਂ ਇਹ ਸ਼ੈਸਨ ਦਸੰਬਰ ਵਿੱਚ ਸ਼ੁਰੂ ਕੀਤਾ ਸੀ ਤਾਂ ਮੈਨੂੰ ਲੱਗਦਾ ਸੀ ਕਿ ਮੈਂ ਇਹ ਸ਼ੈਸਨ ਪੂਰਾ ਕਰ ਲਵਾਗੀਂ ਪਰ ਜਦੋਂ ਮੈਂ ਮੈਚ ਖੇਡਣੇ ਸ਼ੁਰੂ ਕੀਤੇ ਤਾਂ ਮੇਰੇ ਸਰੀਰ ਨੇ ਮੇਰਾ ਬਹੁਤ ਘੱਟ ਸਾਥ ਦਿੱਤਾ। 

photo

ਚੰਡੀਗੜ੍ਹ:ਭਾਰਤ ਦੀ ਟੈਨਿਸ ਖਿਡਾਰਣ ਜਿਸ ਨੇ  ਪੂਰੇ ਮੁਲਕ ਵਿੱਚ ਆਪਣਾ ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਜੋ ਕੋਈ ਹੋਰ ਨਹੀਂ ਸਾਨੀਆ ਮਿਰਜ਼ਾ ਹੈ। ਉਹਨਾਂ ਨੇ ਬੁੱਧਵਾਰ ਨੂੰ ਸਾਰੇ ਦੇਸ਼ ਨੂੰ ਇੱਕ ਬੁਰੀ ਖ਼ਬਰ ਦੱਸ ਦਿਆਂ ਕਿਹਾ ਕਿ ਉਹਨਾਂ ਦਾ ਸਰੀਰ ਹੁਣ ਦਿਨ ਬ ਦਿਨ ਕਮਜ਼ੋਰ ਹੁੰਦਾ ਜਾਂ ਰਿਹਾ ਹੈ ਜਿਸ ਨਾਲ ਉਨ੍ਹਾਂ ਨੂੰ ਕਈ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਦੱਸਿਆ ਕੇ ਹੁਣ ਉਹਨਾਂ ਦਾ ਖੇਡ ਪ੍ਰਤੀ ਉਤਸ਼ਾਹ ਪਹਿਲਾਂ ਨਾਲੋ ਘੱਟ ਹੋ ਰਿਹਾ ਹੈ।

ਤਿੰਨ ਮਿਕਸਡ ਡਬਲਜ਼ ਟਰਾਫੀਆ ਸਮੇਤ ਛੇ ਗੈ੍ਰਂਡ ਸਲੈਮ ਕਿਤਾਬਾਂ ਦੀ ਜੇਤੂ, ਸਾਨੀਆ ਮਿਰਜ਼ਾ ਹੁਣ 2022 ਸ਼ੈਸਨ ਹੀ ਖੇਡਣਗੇ ਤੇ ਫਿਰ ਟੈਨਿਸ ਖੇਡ ਤੋਂ ਸੇਵਾਮੁਕਤ ਹੋ ਜਾਣਗੇ।ਸੇਵਾਮੁਕਤ ਹੋਣ ਦਾ ਫੈਸਲਾਂ ਉਹਨਾਂ ਨੇ ਆਸਟਰੇਲਿਅਨ ਓਪਨ ਮਹਿਲਾ ਡਬਲਗ਼ ਵਿੱਚ ਆਪਣੇ ਸਾਥੀ ਨਾਦੀਆ ਕਿਚਨੋਕ ਤੋਂ ਹਾਰਨ ਬਾਅਦ ਲਿਆ ਤੇ ਇਹ ਦੋਵੇਂ ਸਲੋਵੇਨੀਆ ਦੀ ਤਿਮਾਰਾ ਜ਼ਿਦਾਨਸੇਕ ਅਤੇ ਕਾਜਾ ਜੁਵਾਨ ਤੋਂ ਹਾਰੀਆਂ ਸਨ।

ਉਹਨਾਂ ਕਿਹਾ ਕਿ ਖੇਡ ਛੱਡਣ ਦੇ ਹੋਰ ਵੀ ਬਹੁਤ ਕਾਰਨ ਹਨ ਜਿਵੇਂ ੳਨ੍ਹਾਂ ਦੀ ਸਿਹਤ ਵੀ ਹੋਲੀ-ਹੋਲੀ ਕਮਜ਼ੋਰ ਹੋ ਰਹੀ ਹੈ ਅਤੇ ਉਹਨਾਂ ਦਾ ਬੱਚਾ ਵੀ ਹਜੇ ਸਿਰਫ਼ 3 ਸਾਲ ਦਾ ਹੈ ਜਿਸ ਦੇ ਭਵਿੱਖ ਨੂੰ ਉਹ ਕੋਈ ਨੁਕਸਾਨ ਨਹੀਂ ਪਹੁੰਚਣਾ ਚਾਹੁੰਦੇ। ਜਿਵੇਂ ਕਿ ਉਨ੍ਹਾਂ ਨੂੰ ਮੈਚਾਂ ਦੌਰਾਨ ਆਪਣੇ ਬੱਚੇ ਦੇ ਨਾਲ ਰਹਿਣ-ਸਹਿਣ ਵਿੱਚ ਬਹੁਤ ਤਕਲੀਫ਼ ਆਉਦੀਂ ਹੈ।

“ਮੈਂ ਜਦੋਂ ਇਹ ਸ਼ੈਸਨ ਦਸੰਬਰ ਵਿੱਚ ਸ਼ੁਰੂ ਕੀਤਾ ਸੀ ਤਾਂ ਮੈਨੂੰ ਲੱਗਦਾ ਸੀ ਕਿ ਮੈਂ ਇਹ ਸ਼ੈਸਨ ਪੂਰਾ ਕਰ ਲਵਾਗੀਂ ਪਰ ਜਦੋਂ ਮੈਂ ਮੈਚ ਖੇਡਣੇ ਸ਼ੁਰੂ ਕੀਤੇ ਤਾਂ ਮੇਰੇ ਸਰੀਰ ਨੇ ਮੇਰਾ ਬਹੁਤ ਘੱਟ ਸਾਥ ਦਿੱਤਾ। ਮੈਂ ਪਿਛਲੇ ਸੀਜ਼ਨ ਵਿੱਚ 9 ਟੂਰਨਾਮੈਟ ਖੇਡੇ ਸਨ ਪਰ ਇਸ ਵਾਰੀ ਮੇਰੇ ਵਿੱਚ ਇਹਨੀਂ ਸ਼ਮਤਾ ਨਹੀਂ ਦਿਖ ਰਹੀ,”ਵਿਸ਼ਵ ਡਬਲਜ਼ ਮਹਾਨ ਖਿਡਾਰਣ ਨੇ ਕਿਹਾ।

WATCH TV LIVE

Trending news