ਬਠਿੰਡਾ ਸ਼ਹਿਰੀ ਤੋਂ ਸਰੂਪ ਚੰਦ ਸਿੰਗਲਾ ਹੋਣਗੇ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ, ਕਿਹਾ-ਇੰਨਾ ਮੁੱਦਿਆਂ 'ਤੇ ਲੜਾਂਗਾ ਚੌਣ

ਬਠਿੰਡਾ ਸ਼ਹਿਰ ਦੀ ਵਿਧਾਨ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੀ ਤਰਫੋਂ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਗਿਆ. 

ਬਠਿੰਡਾ ਸ਼ਹਿਰੀ ਤੋਂ ਸਰੂਪ ਚੰਦ ਸਿੰਗਲਾ ਹੋਣਗੇ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ, ਕਿਹਾ-ਇੰਨਾ ਮੁੱਦਿਆਂ 'ਤੇ ਲੜਾਂਗਾ ਚੌਣ

ਗੋਬਿੰਦ ਸੈਣੀ/ਬਠਿੰਡਾ : ਬਠਿੰਡਾ ਸ਼ਹਿਰ ਦੀ ਵਿਧਾਨ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੀ ਤਰਫੋਂ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਗਿਆ.  ਬਠਿੰਡਾ ਸ਼ਹਿਰੀ ਤੋਂ ਸਰੂਪ ਚੰਦ ਸਿੰਗਲਾ ਉਮੀਦਵਾਰ ਹੋਣਗੇ। ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਇਸ ਸਬੰਧ ਵਿਚ ਗੱਲਬਾਤ ਕਰਦਿਆਂ ਕਿਹਾ ਕਿ ਤਿੰਨ ਮੁੱਦਿਆਂ 'ਤੇ ਉਹ ਚੋਣਾਂ   ਲੜਨਗੇ ਲੋਕਾਂ ਤੋਂ ਵੋਟਾਂ ਮੰਗਣਗੇ।     

ਸਰੂਪ ਚੰਦ ਸਿੰਗਲਾ ਨੇ ਆਖਿਆ ਕਿ ਜੋ ਪਹਿਲਾਂ ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਅਤੇ ਪੰਜਾਬ ਦੇ ਵਿੱਤ ਮੰਤਰੀ ਹਨ ਮਨਪ੍ਰੀਤ ਸਿੰਘ ਬਾਦਲ ਦੀ 2022 ਵਿਧਾਨ ਸਭਾ ਚੋਣਾਂ ਵਿੱਚ ਜ਼ਮਾਨਤ ਜ਼ਬਤ ਹੋਵੇਗੀ ਅਤੇ ਆਮ ਆਦਮੀ ਪਾਰਟੀ ਦਾ ਬਠਿੰਡਾ ਬਠਿੰਡਾ ਵਿੱਚ ਵਜੂਦ ਹੀ ਨਹੀਂ ਹੈ.  

ਅਕਾਲੀ ਦਲ ਬਾਦਲ ਪਾਰਟੀ ਨੇ ਆਪਣੇ ਦੱਸ ਸਾਲ ਦੇ ਸਰਕਾਰ ਦੇ ਵਕਤ ਬਠਿੰਡਾ ਵਿੱਚ ਬਹੁਤ ਵਿਕਾਸ ਕਰਵਾਇਆ ਸੀ  ਅਤੇ ਹੁਣ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਹੈ. ਮਨਪ੍ਰੀਤ ਬਾਦਲ ਨੇ ਬਠਿੰਡਾ ਵਿੱਚ ਵਿਕਾਸ ਨਹੀਂ ਕਰਵਾਇਆ ਵਿਨਾਸ਼ ਕਰਵਾਇਆ ਹੈ.  ਇਸ ਮੁੱਦੇ ਨੂੰ ਲੈ ਕੇ ਮੈਂ ਲੋਕਾਂ ਵਿੱਚ ਜਾਵਾਂਗਾ ਅਤੇ ਲੋਕਾਂ ਤੋਂ ਵੋਟਾਂ ਮੰਗਾਂਗਾ।  

ਉਨ੍ਹਾਂ ਦੱਸਿਆ ਕਿ ਰਹੀ ਗੱਲ ਅਫਵਾਹ ਫੈਲਾਨ ਦੀ ਕੀ ਮੇਰੀ ਉਮੀਦਵਾਰੀ ਰੱਦ ਹੋਵੇਗੀ ਅਤੇ ਪਾਰਟੀ ਕਿ ਹੋਰ ਨੂੰ ਆਪਣਾ ਉਮੀਦਵਾਰ ਬਣਾਏਗੀ ਇਹ ਸਭ ਮਨਪ੍ਰੀਤ ਸਿੰਘ ਬਾਦਲ ਦੇ ਇਸ਼ਾਰੇ 'ਤੇ ਹੋ ਰਿਹਾ ਸੀ