ਅਕਾਲੀ ਦਲ ਦੀ ਹਾਰ 'ਤੇ ਹੋਵੇਗਾ ਮੰਥਨ- ਕਈਆਂ ਨੂੰ ਚੁੱਭੀ ਸੁਖਬੀਰ ਬਾਦਲ ਦੀ ਪ੍ਰਧਾਨਗੀ
Advertisement

ਅਕਾਲੀ ਦਲ ਦੀ ਹਾਰ 'ਤੇ ਹੋਵੇਗਾ ਮੰਥਨ- ਕਈਆਂ ਨੂੰ ਚੁੱਭੀ ਸੁਖਬੀਰ ਬਾਦਲ ਦੀ ਪ੍ਰਧਾਨਗੀ

ਅਕਾਲੀ ਦਲ ਨੂੰ ਇਹਨਾਂ ਚੋਣਾਂ ਵਿਚ ਸਿਰਫ਼ 3 ਹੀ ਸੀਟਾਂ ਮਿਲ ਸਕੀਆਂ ਅਤੇ ਪਾਰਟੀ ਦਾ ਪ੍ਰਦਰਸ਼ਨ ਬੇਹੱਦ ਖਰਾਬ ਰਿਹਾ ਜਿਸ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ 'ਤੇ ਲਗਾਤਾਰ ਸਵਾਲ ਉੱਠ ਰਹੇ ਹਨ। 

ਅਕਾਲੀ ਦਲ ਦੀ ਹਾਰ 'ਤੇ ਹੋਵੇਗਾ ਮੰਥਨ- ਕਈਆਂ ਨੂੰ ਚੁੱਭੀ ਸੁਖਬੀਰ ਬਾਦਲ ਦੀ ਪ੍ਰਧਾਨਗੀ

ਚੰਡੀਗੜ: ਪੰਜਾਬ ਵਿਧਾਨ ਸਭਾ ਚੋਣਾਂ 2022 ਵਿਚ ਹੋਈ ਸ਼ਰਮਨਾਕ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਰ ਕਮੇਟੀ ਦੀ ਬੈਠਕ ਕੀਤੀ ਜਾ ਰਹੀ ਹੈ। ਇਹ ਮੀਟਿੰਗ ਚੰਡੀਗੜ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੈਕਟਰ 28 ਸਥਿਤ ਦਫ਼ਤਰ ਵਿਚ ਕੀਤੀ ਜਾਵੇਗੀ। ਇਸ ਬੈਠਕ ਵਿਚ ਹਾਰ ਦੇ ਕਾਰਨਾਂ ਤੋਂ ਧੁਰ ਅੰਦਰ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਅਕਾਲੀ ਦਲ ਨੂੰ ਇਹਨਾਂ ਚੋਣਾਂ ਵਿਚ ਸਿਰਫ਼ 3 ਹੀ ਸੀਟਾਂ ਮਿਲ ਸਕੀਆਂ ਅਤੇ ਪਾਰਟੀ ਦਾ ਪ੍ਰਦਰਸ਼ਨ ਬੇਹੱਦ ਖਰਾਬ ਰਿਹਾ ਜਿਸ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ 'ਤੇ ਲਗਾਤਾਰ ਸਵਾਲ ਉੱਠ ਰਹੇ ਹਨ। ਹਾਲਾਂਕਿ ਅਕਾਲੀ ਆਗੂਆਂ ਵੱਲੋਂ ਖੁੱਲ ਕੇ ਇਸ ਮੁੱਦੇ ਬਾਰੇ ਗੱਲਬਾਤ ਨਹੀਂ ਕੀਤੀ ਜਾ ਰਹੀ।

 

 

ਸੁਖਬੀਰ ਬਾਦਲ ਤੋਂ ਮੰਗਿਆ ਜਾਵੇਗਾ ਅਸਤੀਫ਼ਾ ?

ਲਗਾਤਾਰ 10 ਸਾਲ ਸੱਤਾ ਵਿਚ ਰਹਿਣ ਤੋਂ ਬਾਅਦ ਅਕਾਲੀ ਦਲ ਦੀ ਹਾਲਤ ਅਜਿਹੀ ਹੋ ਗਈ ਕਿ ਅਕਾਲੀ ਦਲ ਨੂੰ ਵਿਰੋਧੀ ਧਿਰ ਦੀ ਕੁਰਸੀ ਵੀ ਨਸੀਬ ਨਾ ਹੋਈ।2017 ਵਿਚ 102 ਸਾਲ ਪੁਰਾਣੀ ਪਾਰਟੀ ਮਹਿਜ਼ 15 ਸੀਟਾਂ 'ਤੇ ਸਿਮਟ ਗਈ ਅਤੇ 2022 ਵਿਚ ਸਿਰਫ਼ 3 ਸੀਟਾਂ ਨਾਲ ਹੀ ਅਕਾਲੀ ਦਲ ਨੂੰ ਸਬਰ ਕਰਨਾ ਪਿਆ। ਇਸ ਚੋਣ ਵਿੱਚ ਅਕਾਲੀ ਦਲ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ। ਸੁਖਬੀਰ ਬਾਦਲ ਖੁਦ ਜਲਾਲਾਬਾਦ ਤੋਂ ਚੋਣ ਹਾਰ ਗਏ ਅਤੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਵੀ ਉਨ੍ਹਾਂ ਦੇ ਗੜ੍ਹ ਲੰਬੀ ਤੋਂ ਹਾਰ ਗਏ ਹਨ। ਇਸ ਤੋਂ ਇਲਾਵਾ ਅਕਾਲੀ ਦਲ ਦੇ ਕਈ ਦਿੱਗਜ ਵੀ ਚੋਣ ਹਾਰ ਗਏ। ਅਜਿਹੇ ਵਿਚ ਹਾਰ ਦੀ ਜ਼ਿੰਮੇਵਾਰੀ ਪਾਰਟੀ ਦੇ ਮੋਢੀ ਸਿਰ ਹੁੰਦੀ ਹੈ ਅਤੇ ਪਾਰਟੀ ਦੀ ਪ੍ਰਧਾਨਗੀ ਸੁਖਬੀਰ ਬਾਦਲ ਕਰ ਰਹੇ ਹਨ।ਹੁਣ ਚਰਚਾਵਾਂ ਤੇਜ਼ ਹਨ ਕਿ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਸੁਖਬੀਰ ਬਾਦਲ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੰਦੇ ਹਨ ਜਾਂ ਨਹੀਂ। ਚਰਚਾਵਾਂ ਇਹ ਵੀ ਹਨ ਕਿ ਪਾਰਟੀ ਦੀ ਦੀ ਕੋਰ ਕਮੇਟੀ ਬੈਠਕ ਵਿਚ ਸੁਖਬੀਰ ਬਾਦਲ ਤੇ ਅਸਤੀਫ਼ਾ ਦੇਣ ਦਾ ਦਬਾਅ ਪਾਇਆ ਜਾ ਸਕਦਾ ਹੈ।

 

 

ਭਾਜਪਾ ਨਾਲ ਗੱਠਜੋੜ ਤੋੜਣ ਦਾ ਹੋਇਆ ਨੁਕਸਾਨ ?

 

ਸ਼੍ਰੋਮਣੀ ਅਕਾਲੀ ਦਲ ਦੀ ਇਸ ਹਾਰ ਨੂੰ ਚੰਗੀ ਤਰ੍ਹਾਂ ਸਮਝਣ ਵਾਲੇ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਅਕਾਲੀ ਭਾਜਪਾ ਗੱਠਜੋੜ ਨਾ ਟੁੱਟਿਆ ਹੁੰਦਾ ਤਾਂ ਅਕਾਲੀ ਦਲ ਦੀ ਇੰਨੀ ਬੁਰੀ ਹਾਲਤ ਨਾ ਹੁੰਦੀ। ਜੇਕਰ ਗਠਜੋੜ ਬਣਿਆ ਰਹਿੰਦਾ ਤਾਂ ਉਹ 9 ਸੀਟਾਂ ਹੋਰ ਜਿੱਤ ਸਕਦੇ ਸਨ। ਦੁਆਬੇ ਦੀਆਂ ਜੋ ਸੀਟਾਂ ਆਮ ਆਦਮੀ ਪਾਰਟੀ ਦੇ ਹਿੱਸੇ ਆਈਆਂ ਅਕਾਲੀ ਦਲ ਉਹਨਾਂ 'ਤੇ ਆਪਣੀ ਪਕੜ ਬਣਾ ਸਕਦੀ ਸੀ।

 

 

WATCH LIVE TV 

 

Trending news