Sambhu Border Clash: ਕਿਸਾਨ ਆਗੂਆਂ ਅਤੇ ਕੇਂਦਰੀ ਮੰਤਰੀਆਂ ਵਿਚਕਾਰ ਤੀਜੇ ਗੇੜ ਦੀ ਮੀਟਿੰਗ ਬੇਸਿੱਟਾ ਰਹੀ ਹੈ। ਇਸ ਵਿਚਾਲੇ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ  ਦਿਨ ਭਰ ਸ਼ਾਂਤੀ ਤੋਂ ਬਾਅਦ ਜਿੱਥੇ ਦੇਰ ਰਾਤ ਸ਼ੰਭੂ ਸਰਹੱਦ 'ਤੇ ਇੱਕ ਵਾਰ ਫਿਰ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਹੈ। ਨਿਹੰਗ ਸਿੰਘ ਦੀ ਪਿੱਠ ਵਿੱਚ ਰਬੜ ਦੀ ਗੋਲੀ ਵੱਜਣ ਦੀ ਖ਼ਬਰ ਮਿਲੀ ਹੈ। ਉਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।  ਇਸ ਦਾ ਇੱਕ ਵੀਡੀਓ ਤੇਜੀ ਨਾਲ ਸੋਸ਼ਲ ਮੀਡੀਆ ਉੇੱਤੇ ਵੀਇਰਲ ਹੋ ਰਿਹਾ ਹੈ। 


COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਦੇ ਮੁਤਾਬਿਕ ਪੁਲਿਸ ਬਲ ਲਗਾਤਾਰ ਕਿਸਾਨਾਂ ਨੂੰ ਰੋਕਣ ਲਈ ਅੱਥਰੂ ਗੈਸ ਦੇ ਗੋਲੇ ਛੱਡ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਘੱਗਰ ਪੁਲ 'ਤੇ ਬੈਰੀਕੇਡ ਨੇੜੇ ਜਾ ਕੇ ਕੁਝ ਨਿਹੰਗ ਪੁਲਿਸ ਮੁਲਾਜ਼ਮਾਂ ਨੂੰ ਲਲਕਾਰ ਰਹੇ ਸੀ। ਬਹੁਤ ਸਮੇਂ ਤੱਕ ਸਮਝਾਉਣ ਤੋਂ ਬਾਅਦ ਜਦੋਂ ਉਹ ਨਾ ਮੰਨੇ ਤਾਂ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡ ਕੇ ਰਬੜ ਦੀਆਂ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਭਜਾ ਦਿੱਤਾ। 


ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਬਾਰਡਰ ਉੱਤੇ ਡਟੇ ਹੋਏ ਹਨ। ਇਸ ਵੇਲੇ ਸੈਕੜਾਂ ਕਿਸਾਨ ਬਾਰਡਰ ਉੱਤੇ ਡੇਟੇ ਹੋਏ ਹਨ ਜਦਕਿ ਸਰੁਖਿਆ ਕਰਮਚਾਰੀ ਲਗਾਤਾਰ ਉਹਨਾਂ ਨੂੰ ਰੋਕਣ ਲਈ ਤਿਆਰ ਹਨ।  ਕਿਸਾਨਾਂ ਵੱਲੋਂ ਹੌਂਸਲੇ ਬਲੁੰਦ ਹਨ ਅਤੇ ਲਗਾਤਾਰ ਸਾਹਮਣਾ ਕਰ ਰਹੇ ਹਨ। ਦਰਅਸਲ ਬੁੱਧਵਾਰ ਦੁਪਹਿਰ ਟਕਰਾਅ ਦੌਰਾਨ ਕੁਝ ਨੌਜਵਾਨ ਕਿਸਾਨ ਟਰੈਕਟਰ ਲੈ ਕੇ ਅੱਗੇ ਵਧ ਰਹੇ ਸਨ। ਅੱਥਰੂ ਗੈਸ ਦੇ ਹਮਲਿਆਂ ਅਤੇ ਰਬੜ ਦੀਆਂ ਗੋਲੀਆਂ ਦੇ ਬਾਵਜੂਦ ਇਹ ਟਰੈਕਟਰ ਹਰਿਆਣਾ ਪੁਲਿਸ ਚੌਕੀ ਦੇ ਬਿਲਕੁਲ ਨੇੜੇ ਪਹੁੰਚ ਗਿਆ। ਅਜਿਹੇ 'ਚ ਜ਼ਬਰਦਸਤ ਟਕਰਾਅ ਤੋਂ ਬਾਅਦ ਕਿਸਾਨ ਟਰੈਕਟਰ ਛੱਡ ਕੇ ਵਾਪਸ ਪਰਤ ਗਏ।


ਇਹ ਵੀ ਪੜ੍ਹੋ: Kisan Andolan: ਹਰਿਆਣਾ ਦੇ ਸਾਰੇ ਟੋਲ ਪਲਾਜ਼ੇ ਕਿਸਾਨਾਂ ਨੇ ਕਰਵਾ ਦਿੱਤੇ ਫ੍ਰੀ, ਕਿੰਨੇ ਸਮੇਂ ਤੱਕ ਰਹਿਣਗੇ FREE


ਵੇਖੋ ਮੌਕੇ ਦੀ ਵੀਡੀਓ