ਸਿੱਧੂ ਬਾਹਰ, ਚੰਨੀ 'ਸਟਾਰ'
Advertisement

ਸਿੱਧੂ ਬਾਹਰ, ਚੰਨੀ 'ਸਟਾਰ'

ਉੱਤਰਾਖੰਡ ਚੋਣਾਂ ਵਿੱਚ ਪ੍ਰਚਾਰ ਦੇ ਲਈ ਨਵਜੋਤ ਸਿੱਧੂ ਤਾਂ ਸਟਾਰ ਨਹੀਂ ਮੰਨੇ ਗਏ ਪਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸ਼ਾਮਲ ਕਰ ਲਿਆ ਗਿਆ ਹੈ।

ਸਿੱਧੂ ਬਾਹਰ, ਚੰਨੀ 'ਸਟਾਰ'

ਚੰਡੀਗੜ: ਨਵਜੋਤ ਸਿੱਧੂ ਸਿਆਸਤ ਦਾ ਉਹ ਚਿਹਰਾ ਹਨ ਜਿਨ੍ਹਾਂ ਨੂੰ ਭੀੜ ਖਿੱਚਣ ਵਾਲਾ ਜਾਂ crowd pullar ਕਿਹਾ ਜਾਂਦਾ ਹੈ। ਆਪਣੀ ਲੱਛੇਦਾਰ ਭਾਸ਼ਾ ਸ਼ੈਲੀ ਨਾਲ ਸਿੱਧੂ ਭੀੜ ਤੇ ਜਾਦੂ ਚਲਾਉਣਾ ਜਾਣਦੇ ਹਨ। ਚੋਣ ਪ੍ਰਚਾਰ ਦੇ ਵਿੱਚ ਸਿੱਧੂ ਉਹਨਾਂ ਸਿਖ਼ਰਲੇ ਨਾਵਾਂ ਵਿੱਚੋਂ ਹਨ ਜੋ ਕਿਸੇ ਵੀ ਸਭਾ, ਰੈਲੀ ਜਾਂ ਮੀਟਿੰਗ ਵਿੱਚ ਜਾਨ ਪਾਉਣੀ ਜਾਣਦੇ ਹਨ। ਸਿੱਧੂ ਜਦੋਂ ਤੋਂ ਕਾਂਗਰਸ ਵਿੱਚ ਸ਼ਾਮਲ ਹੋਏ ਹਨ ,ਉਦੋਂ ਤੋਂ ਕਾਂਗਰਸ ਉਹਨਾਂ ਨੂੰ ਪ੍ਰਚਾਰ ਦੇ ਲਈ ਦੂਰ ਦੁਰਾਡੇ ਦੇ ਸੂਬਿਆਂ ਵਿੱਚ ਵੀ ਭੇਜਦੀ ਰਹੀ ਹੈ। ਪਰ ਉੱਤਰਾਖੰਡ ਚੋਣਾਂ ਲਈ ਕਾਂਗਰਸ ਨੇ ਸਿੱਧੂ ਨੂੰ ਪ੍ਰਚਾਰ ਪ੍ਰੋਗਰਾਮ ਤੋਂ ਅਲੱਗ ਕਰ ਦਿੱਤਾ ਹੈ। ਕਾਂਗਰਸ ਵੱਲੋਂ ਬੀਤੇ ਦਿਨ ਜਾਰੀ ਕੀਤੀ ਗਈ ਸਟਾਰ ਪ੍ਰਚਾਰਕਾਂ ਦੀ ਲਿਸਟ ਵਿੱਚ ਸਿੱਧੂ ਦਾ ਨਾਮ ਨਹੀਂ ਹੈ। ਜਿੱਥੇ ਕਾਂਗਰਸ ਨੇ ਸਿੱਧੂ ਨੂੰ ਬਾਹਰ ਕੀਤਾ ਹੈ, ਉੱਥੇ ਹੀ ਚੰਨੀ ਨੂੰ ਬਣਾ ਦਿੱਤਾ ਹੈ। ਉੱਤਰਾਖੰਡ ਚੋਣਾਂ ਵਿੱਚ ਪ੍ਰਚਾਰ ਦੇ ਲਈ ਨਵਜੋਤ ਸਿੱਧੂ ਤਾਂ ਸਟਾਰ ਨਹੀਂ ਮੰਨੇ ਗਏ ਪਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸ਼ਾਮਲ ਕਰ ਲਿਆ ਗਿਆ ਹੈ। ਕਾਂਗਰਸ ਦੀ ਇਹ ਲਿਸਟ ਕਈ ਸੰਕੇਤ ਦੇ ਰਹੀ ਹੈ।

 

ਕੌਣ ਕੌਣ ਹੈ ਲਿਸਟ ਵਿਚ ਕਾਂਗਰਸ ਦਾ ਸਟਾਰ ਪ੍ਰਚਾਰਕ

 

ਇਸ ਲਿਸਟ ਦੇ ਵਿਚ ਚਰਨਜੀਤ ਸਿੰਘ ਚੰਨੀ ਸਣੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਸਾਬਕਾ ਪੀ.ਐਮ. ਡਾ. ਮਨਮੋਹਨ ਸਿੰਘ ਸਮੇਤ 30 ਨੇਤਾਵਾਂ ਦੇ ਨਾਂ ਉੱਤਰਾਖੰਡ ਵਿੱਚ ਚੋਣ ਪ੍ਰਚਾਰ ਲਈ ਕਾਂਗਰਸ ਦੀ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਸ਼ਾਮਲ ਹਨ।

 

fallback

ਸਿੱਧੂ ਨੂੰ ਕਾਂਗਰਸ ਕਰ ਰਹੀ ਨਜ਼ਰਅੰਦਾਜ਼

 

ਆਪਣੀ ਹਿੱਕ ਦੇ ਜੋਰ 'ਤੇ ਕਾਂਗਰਸ ਤੋਂ ਫ਼ੈਸਲੇ ਕਰਵਾਉਣ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਹੁਣ ਕਾਂਗਰਸ ਵੱਲੋਂ ਝਟਕੇ ਦਿੱਤੇ ਜਾ ਰਹੇ ਹਨ, ਕਿਉਂਕਿ ਮੁੱਖ ਮੰਤਰੀ ਚੰਨੀ ਨੂੰ ਦੋ ਥਾਵਾਂ ਤੋਂ ਵਿਧਾਨ ਸਭਾ ਚੋਣ ਲੜਨ ਦੇ ਫੈਸਲੇ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਇਹ ਚਰਚਾ ਤੇਜ਼ ਹੋ ਗਈ ਸੀ ਕਿ ਕਾਂਗਰਸ ਚਰਨਜੀਤ ਚੰਨੀ ਨੂੰ ਚੋਣਾਂ ਵਿੱਚ ਅਗਲੇ ਸੀ.ਐਮ. ਵਜੋਂ ਪੇਸ਼ ਕਰੇਗੀ।

ਤੇ ਦੂਜੇ ਪਾਸੇ ਹੁਣ ਸਟਾਰ ਪ੍ਰਚਾਰਕਾਂ ਦੀ ਸੂਚੀ 'ਚੋਂ ਨਾਮ ਗਾਇਬ ਹੋਣਾ ਵੀ ਸਿੱਧੂ ਲਈ ਝਟਕਾ ਮੰਨਿਆ ਜਾ ਰਿਹਾ ਹੈ। ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦਾ ਅਹੁਦਾ ਛੱਡਿਆ ਸੀ, ਉਦੋਂ ਤੋਂ ਹੀ ਸਿੱਧੂ ਮੁੱਖ ਮੰਤਰੀ ਬਣਨ ਦੀ ਇੱਛਾ ਰੱਖਦੇ ਸਨ। ਪਰ ਜਦੋਂ ਤੋਂ ਕਾਂਗਰਸ ਨੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਹੈ, ਸਿੱਧੂ ਵਾਰ-ਵਾਰ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ। ਭਾਵੇਂ ਉਹ ਚੰਨੀ ਸਰਕਾਰ 'ਤੇ ਕਈ ਵਾਰ ਹਮਲਾਵਰ ਵੀ ਹੋ ਚੁੱਕੇ ਹਨ ਪਰ ਹਰ ਵਾਰ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ।

 

ਚੋਣ ਸਰਵੇਖਣ ਸਿੱਧੂ 'ਤੇ ਪੈ ਰਹੇ ਭਾਰੀ ?

 

ਪੰਜਾਬ ਵਿਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਕਰਵਾਏ ਗਏ ਚੋਣ ਸਰਵੇਖਣਾਂ ਵਿਚ ਚੰਨੀ ਦਾ ਨਾਂ ਪਹਿਲੀ ਕਤਾਰ ਵਿਚ ਬੋਲ ਰਿਹਾ ਹੈ। ਚੰਨੀ ਦੇ ਮੁੱਖ ਮੰਤਰੀ ਵਜੋਂ ਛੋਟੇ ਜਿਹੇ ਕਾਰਜਕਾਲ ਵਿਚ ਚੰਨੀ ਦੀ ਲੋਕਪ੍ਰਿਅਤਾ ਪੰਜਾਬ ਵਿਚ ਕਾਫ਼ੀ ਵਧ ਗਈ ਹੈ, ਸਰਵੇਖਣ ਅਨੁਸਾਰ ਪੰਜਾਬ ਦੇ 32 ਪ੍ਰਤੀਸ਼ਤ ਲੋਕ ਸੋਚਦੇ ਹਨ ਚੰਨੀ ਹੀ ਪੰਜਾਬ ਦੇ ਮੁੱਖ ਮੰਤਰੀ ਹੋਣੇ ਚਾਹੀਦੇ ਹਨ। ਅੰਦਰਖਾਤੇ ਖ਼ਬਰਾਂ ਇਹ ਵੀ ਆ ਰਹੀਆਂ ਹਨ ਕਿ ਕਾਂਗਰਸ ਪਾਰਟੀ ਵੱਲੋਂ ਕਵਾਏ ਜਾ ਰਹੇ ਫੋਨ ਸਰਵੇ ਵਿਚ ਸਭ ਤੋਂ ਜ਼ਿਆਦਾ ਲੋਕ ਚੰਨੀ ਦੇ ਹੱਕ ਵਿਚ ਭੁਗਤ ਰਹੇ ਹਨ ਅਤੇ ਸਿੱਧੂ ਨੂੰ ਸਿਰਫ਼ 2 ਪ੍ਰਤੀਸ਼ਤ ਲੋਕ ਹੀ ਮੁੱਖ ਮੰਤਰੀ ਵਜੋਂ ਵੇਖਣਾ ਚਾਹੁੰਦੇ ਹਨ।

 

ਕਿਉਂ ਘੱਟ ਹੈ ਸਿੱਧੂ ਦੀ ਲੋਕਪ੍ਰਿਅਤਾ

 

ਹਿੱਕ ਥਾਪੜ ਥਾਪੜ ਕੇ ਆਪਣੇ ਆਪ ਨੂੰ ਸੱਚ ਦਾ ਪਹਿਰੇਦਾਰ ਦੱਸਣ ਵਾਲੇ ਸਿੱਧੂ ਆਪਣੀ ਜ਼ੁਬਾਨ ਤੋਂ ਹਰ ਵਾਰ ਕੁਝ ਅਜਿਹਾ ਬੋਲ ਜਾਂਦੇ ਹਨ ਕਿ ਵਿਵਾਦ ਸ਼ਬਦ ਸਿੱਧੂ ਨਾਲ ਜੁੜ ਜਾਂਦਾ ਹੈ। ਸਿੱਧੂ ਬਾਰੇ ਇਕ ਧਾਰਨਾ ਇਹ ਵੀ ਪ੍ਰਚੱਲਤ ਹੈ ਕਿ ਸਿੱਧੂ ਨੂੰ ਬੋਲਣਾ ਬਹੁਤ ਪਸੰਦ ਹੈ ਸਿੱਧੂ ਕਿਸੇ ਦੀ ਗੱਲ ਘੱਟ ਹੀ ਸੁਣਨਾ ਚਾਹੁੰਦੇ ਹਨ। ਜਿਸ ਕਰਕੇ ਲੱਗਦਾ ਹੈ ਕਿ ਸਿੱਧੂ ਦੀ ਸ਼ਬਦਾਵਲੀ ਲੋਕਾਂ ਨੂੰ ਰਾਸ ਆਉਂਦੀ। ਬੋਲ ਕੇ ਹਰ ਰੋਜ਼ ਨਵੀਂ ਬਿਪਤਾ ਸਹੇੜਨ ਵਾਲੇ ਸਿੱਧੂ ਸ਼ਾਇਦ ਇਸ ਲਈ ਕਾਂਗਰਸ ਦੀ ਨਜ਼ਾਰਅੰਦਾਜ਼ੀ ਦਾ ਕਾਰਨ ਬਣ ਰਹੇ ਹਨ।

 

WATCH LIVE TV 

Trending news