ਸਿੱਖ ਅਫ਼ਸਰ ਦਾ ਲੰਬਾ ਸੰਘਰਸ਼ ਹੋਇਆ ਸਫ਼ਲ, ਅਮਰੀਕੀ ਫੌਜ 'ਚ ਪੱਗ ਬੰਨ੍ਹਣ ਦੀ ਮਿਲੀ ਇਜ਼ਾਜਤ

ਅਮਰੀਕਾ ਦੇ ਇਤਿਹਾਸ ਵਿੱਚ ਸਿੱਖ ਜਲ ਸੈਨਾ ਲਈ ਇੱਕ ਵੱਡਾ ਫੈਸਲਾ ਲਿਆ ਗਿਆ ਹੈ। 

ਸਿੱਖ ਅਫ਼ਸਰ ਦਾ ਲੰਬਾ ਸੰਘਰਸ਼ ਹੋਇਆ ਸਫ਼ਲ, ਅਮਰੀਕੀ ਫੌਜ 'ਚ ਪੱਗ ਬੰਨ੍ਹਣ ਦੀ ਮਿਲੀ ਇਜ਼ਾਜਤ

ਚੰਡੀਗੜ੍ਹ: ਅਮਰੀਕਾ ਦੇ ਇਤਿਹਾਸ ਵਿੱਚ ਸਿੱਖ ਜਲ ਸੈਨਾ ਲਈ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਜਲ ਸੈਨਾ ਵਿੱਚ ਇੱਕ 26 ਸਾਲਾ ਸਿੱਖ ਅਧਿਕਾਰੀ ਨੂੰ ਅਮਰੀਕੀ ਜਲ ਸੈਨਾ ਨੇ ਡਿਊਟੀ ਦੌਰਾਨ ਪੱਗ ਬੰਨ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਸੁਖਬੀਰ ਤੂਰ ਨਾਮਕ ਇਹ ਸਿੱਖ ਵਿਅਕਤੀ ਅਮਰੀਕਾ ਦੇ 246 ਸਾਲਾਂ ਦੇ ਇਤਿਹਾਸ ਵਿੱਚ ਅਜਿਹਾ ਕਰਨ ਦੀ ਇਜਾਜ਼ਤ ਲੈਣ ਵਾਲਾ ਪਹਿਲਾ ਵਿਅਕਤੀ ਬਣ ਗਿਆ ਹੈ।

ਦਿ ਨਿਊਯਾਰਕ ਟਾਈਮਜ਼ ਦੀ ਖ਼ਬਰ ਅਨੁਸਾਰ, 'ਲੈਫਟੀਨੈਂਟ ਸੁਖਬੀਰ ਤੂਰ ਲਗਭਗ ਪੰਜ ਸਾਲਾਂ ਤੋਂ ਹਰ ਰੋਜ਼ ਸਵੇਰੇ ਅਮਰੀਕੀ ਜਲ ਸੈਨਾ ਕੋਰ ਦੀ ਵਰਦੀ ਪਾ ਰਿਹਾ ਹੈ ਅਤੇ ਹੁਣ ਉਸ ਦੀ ਆਪਣੇ ਸਿਰ 'ਤੇ ਪੱਗ ਬੰਨ੍ਹਣ ਦੀ ਇੱਛਾ ਵੀ ਪੂਰੀ ਹੋ ਗਈ। ਤੂਰ ਨੇ ਇਸ ਅਧਿਕਾਰ ਨੂੰ ਪ੍ਰਾਪਤ ਕਰਨ ਲਈ ਸੰਘਰਸ਼ ਕੀਤਾ ਹੈ। ਜਦੋਂ ਉਸਨੂੰ ਇਸ ਸਾਲ ਕਪਤਾਨ ਵਜੋਂ ਤਰੱਕੀ ਮਿਲੀ ਤਾਂ ਉਸ ਨੇ ਪੱਗ ਬੰਨਣ ਦੀ ਅਪੀਲ ਕਰਨ ਦਾ ਫੈਸਲਾ ਕੀਤਾ। ਖ਼ਬਰਾਂ ਦੇ ਅਨੁਸਾਰ, ਇੰਨੇ ਲੰਮੇ ਸਮੇਂ ਤੱਕ ਚੱਲਣ ਵਾਲਾ ਇਹ ਅਜਿਹਾ ਪਹਿਲਾ ਮਾਮਲਾ ਸੀ।

ਆਰਮਡ ਫੋਰਸਿਜ਼ ਅਨੁਸ਼ਾਸਨ, ਇਕਸਾਰਤਾ ਅਤੇ ਸੰਵਿਧਾਨਕ ਅਜ਼ਾਦੀ ਦੀ ਪਰੰਪਰਾ ਦੀ ਰੱਖਿਆ ਲਈ ਬਣਾਈ ਗਈ ਸੀ, ਜਦੋਂ ਕਿ ਬ੍ਰਿਟੇਨ, ਆਸਟ੍ਰੇਲੀਆ ਅਤੇ ਕੈਨੇਡਾ ਵਿੱਚ ਸਿੱਖ ਸੈਨਿਕਾਂ ਨੇ ਲੰਮੇ ਸਮੇਂ ਤੋਂ ਵਰਦੀ ਦੇ ਨਾਲ ਦਸਤਾਰਾਂ ਪਹਿਨੀਆਂ ਹੋਈਆਂ ਹਨ ਅਤੇ ਸਿੱਖ ਹੁਣ ਫੌਜ ਦੀਆਂ ਹੋਰ ਸ਼ਾਖਾਵਾਂ ਵਿੱਚ ਵੀ ਅਜਿਹਾ ਕਰਦੇ ਹਨ। ਸਮੁੰਦਰੀ ਫੌਜ ਦੇ 246 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ, ਲੈਫਟੀਨੈਂਟ ਤੂਰ ਪੱਗ ਬੰਨ੍ਹੇਗਾ। ਕੁਝ ਸੀਮਾਵਾਂ ਦੇ ਨਾਲ, ਡਿਊਟੀ ਤੇ ਪੱਗ ਬੰਨ੍ਹਣ ਦੀ ਉਸਨੂੰ ਇਜਾਜ਼ਤ ਦਿੱਤੀ ਗਈ ਹੈ।