ਪੰਜਾਬ ਦੇ ਸਰਕਾਰੀ ਸਕੂਲਾਂ 'ਤੇ ਸਿਸੋਦੀਆ ਦਾ ਨਿਸ਼ਾਨਾ,"ਸਰਕਾਰੀ ਸਕੂਲਾਂ ਦੇ ਬੱਚੇ ਨਹੀਂ ਬਣਾ ਸਕਦੇ ਆਪਣਾ ਕੈਰੀਅਰ"
Advertisement

ਪੰਜਾਬ ਦੇ ਸਰਕਾਰੀ ਸਕੂਲਾਂ 'ਤੇ ਸਿਸੋਦੀਆ ਦਾ ਨਿਸ਼ਾਨਾ,"ਸਰਕਾਰੀ ਸਕੂਲਾਂ ਦੇ ਬੱਚੇ ਨਹੀਂ ਬਣਾ ਸਕਦੇ ਆਪਣਾ ਕੈਰੀਅਰ"

ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਉਹ ਪੰਜਾਬ ਵਿੱਚ ਜਗ੍ਹਾ ਜਗ੍ਹਾ ਘੁੰਮ ਰਹੇ ਹਨ ਤੇ ਸਾਰੀ ਜਗ੍ਹਾ ਤੋਂ ਇਹੀ ਆਵਾਜ਼ ਆ ਰਹੀ ਹੈ ਕਿ ਪੰਜਾਬ ਸਰਕਾਰ ਨੇ ਸਿੱਖਿਆ , ਸਿਹਤ ਤੇ ਵਪਾਰ ਲਈ ਕੋਈ ਕੰਮ ਨਹੀਂ ਕੀਤਾ ।

ਪੰਜਾਬ ਦੇ ਸਰਕਾਰੀ ਸਕੂਲਾਂ 'ਤੇ ਸਿਸੋਦੀਆ ਦਾ ਨਿਸ਼ਾਨਾ,"ਸਰਕਾਰੀ ਸਕੂਲਾਂ ਦੇ ਬੱਚੇ ਨਹੀਂ ਬਣਾ ਸਕਦੇ ਆਪਣਾ ਕੈਰੀਅਰ"

ਬਿਮਲ ਸ਼ਰਮਾ/ਰੂਪਨਗਰ : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਆਪਣੀ ਪੰਜਾਬ ਫੇਰੀ ਦੇ ਦੌਰਾਨ ਰੂਪਨਗਰ ਦੇ ਇਕ ਨਿਜੀ ਹੋਟਲ ਦੇ ਵਿਚ ਵਪਾਰੀਆਂ ਨੂੰ ਮਿਲੇ ਇਨ੍ਹੀਂ ਦਿਨੀਂ ਓਹ ਪੰਜਾਬ ਫੇਰੀ ਦੌਰਾਨ ਉਦਯੋਗਪਤੀਆਂ ਦੀ ਨਬਜ਼ ਟਟੋਲ ਰਹੇ ਹਨ ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਖਿਆ ਮੰਤਰੀ ਇਹ ਦੱਸਣ ਕਿ ਓਹਨਾ ਦੇ ਕਿਹੜੇ ਸਰਕਾਰੀ ਸਕੂਲ ਦੇ ਬੱਚੇ ਨੀਟ, ਆਈ ਆਈ ਟੀ ਵਿੱਚ ਗਏ ਹਨ ।

ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਉਹ ਪੰਜਾਬ ਵਿੱਚ ਜਗ੍ਹਾ ਜਗ੍ਹਾ ਘੁੰਮ ਰਹੇ ਹਨ ਤੇ ਸਾਰੀ ਜਗ੍ਹਾ ਤੋਂ ਇਹੀ ਆਵਾਜ਼ ਆ ਰਹੀ ਹੈ ਕਿ ਪੰਜਾਬ ਸਰਕਾਰ ਨੇ ਸਿੱਖਿਆ , ਸਿਹਤ ਤੇ ਵਪਾਰ ਲਈ ਕੋਈ ਕੰਮ ਨਹੀਂ ਕੀਤਾ । ਅੱਜ ਵੀ ਅਸੀਂ ਵਪਾਰੀਆਂ ਦਾ ਗੱਲ ਕੀਤੀ ਤੇ ਇਹ ਹੀ ਚੀਜ ਨਿੱਕਲ ਕੇ ਸਾਹਮਣੇ ਆਈ ਕੀ ਅਗਰ ਪੰਜਾਬ ਵਿਚ ਰਿਸ਼ਵਤਖੋਰੀ ਬੰਦ ਹੋ ਜਾਵੇ ਤਾਂ ਵਪਾਰ ਚੰਗਾ ਹੋ ਜਾਵੇਗਾ । ਜਿਹੜਾ ਪੈਸਾ ਪੰਜਾਬ ਵਿੱਚ ਨੰਬਰ 2 ਵਿਚ ਸਰਕਾਰ ਵਿਚ ਬੈਠੇ ਬੰਦੇ ਲੈ ਕੇ ਜਾਂਦੇ ਹਨ ਅਗਰ ਕੋਈ ਪਾਲਿਸੀ ਬਣਾਈ ਜਾਵੇ ਤਾਂ ਸਕੂਲ ਵੀ ਚੰਗੇ ਹੋ ਸਕਦੇ ਹਨ ਤੇ ਸਾਡੇ ਹਸਪਤਾਲ ਵੀ ।

fallback

ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਵਿੱਚ ਸਕੂਲਾਂ ਦਾ ਬਹੁਤ ਬੁਰਾ ਹਾਲ ਹੈ ਸਾਡੀ ਸਰਕਾਰ ਤੋਂ ਪਹਿਲਾ ਦਿੱਲੀ ਵਿਚ ਵੀ ਸਕੂਲਾਂ ਦਾ ਬੁਰਾ ਹਾਲ ਸੀ । ਪੰਜਾਬ ਦੇ ਬੱਚੇ ਜੋ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਜਾਂਦੇ ਹਨ ਆਪਣਾ ਕੈਰੀਅਰ ਨਹੀਂ ਬਣਾ ਪਾ ਰਹੇ । ਸਾਡੇ ਦਿੱਲੀ ਦੇ ਸਕੂਲਾਂ ਦੇ ਬੱਚੇ ਬਿਨਾਂ ਕੋਚਿੰਗ ਲਏ ਆਈਆਈਟੀ ਅਤੇ ਨੀਟ ਵਿੱਚ ਜਾ ਰਹੇ ਹਨ ਅਗਰ ਪੰਜਾਬ ਵਿਚ ਸਿੱਖਿਆ ਚੰਗੀ ਹੈ ਤਾਂ ਪੰਜਾਬ ਦੇ ਸਿੱਖਿਆ ਮੰਤਰੀ ਪੰਜਾਬ ਵਿਚ ਐਸੇ ਇਕ ਦੋ ਸਕੂਲ ਦੱਸ ਦੇਣ ਜਿਨ੍ਹਾਂ ਦੇ ਬੱਚੇ ਨੀਟ ਜਾਂ ਆਈ ਆਈ ਟੀ ਵਿੱਚ ਗਏ ਹੋਣ ।

 

WATCH LIVE TV 

Trending news