ਜਾਣੋ ਕਦੋਂ ਰਿਲੀਜ਼ ਹੋਵੇਗਾ ਸਿੱਧੂ ਮੂਸੇਵਾਲਾ ਤੇ ਬਰਨਾ ਬੁਆਏ ਦਾ ਨਵਾਂ ਗੀਤ, ਸਟੀਲ ਬੈਂਗਲਜ਼ ਤੇ ਕੀਤਾ ਖੁਲਾਸਾ
topStories0hindi1543224

ਜਾਣੋ ਕਦੋਂ ਰਿਲੀਜ਼ ਹੋਵੇਗਾ ਸਿੱਧੂ ਮੂਸੇਵਾਲਾ ਤੇ ਬਰਨਾ ਬੁਆਏ ਦਾ ਨਵਾਂ ਗੀਤ, ਸਟੀਲ ਬੈਂਗਲਜ਼ ਤੇ ਕੀਤਾ ਖੁਲਾਸਾ

ਕੁਝ ਮਹੀਨੇ ਪਹਿਲਾਂ ਸਟੀਲ ਬੈਂਗਲਜ਼ ਅਤੇ ਬਰਨਾ ਬੁਆਏ ਨੇ ਯੂਕੇ ਵਿੱਚ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ ਅਤੇ ਗੀਤ “ਮੇਰਾ ਨਾਂ” ਦੀ ਘੋਸ਼ਣਾ ਕੀਤੀ ਸੀ। 

ਜਾਣੋ ਕਦੋਂ ਰਿਲੀਜ਼ ਹੋਵੇਗਾ ਸਿੱਧੂ ਮੂਸੇਵਾਲਾ ਤੇ ਬਰਨਾ ਬੁਆਏ ਦਾ ਨਵਾਂ ਗੀਤ, ਸਟੀਲ ਬੈਂਗਲਜ਼ ਤੇ ਕੀਤਾ ਖੁਲਾਸਾ

Steel Banglez on Sidhu Moosewala and Burna Boy song 'My Name' release date: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਅੱਜ ਇਸ ਦੁਨੀਆਂ 'ਚ ਮੌਜੂਦ ਨਹੀਂ ਹੈ ਪਰ ਉਸਦੀ ਆਵਾਜ਼ ਅੱਜ ਵੀ ਉਸਦੇ ਪ੍ਰਸ਼ੰਸਕਾਂ ਦੇ ਦਿੱਲਾਂ 'ਤੇ ਰਾਜ ਕਰ ਰਹੀ ਹੈ। ਹੁਣ ਉਨ੍ਹਾਂ ਪ੍ਰਸ਼ੰਸਕਾਂ ਲਈ ਇੱਕ ਖੁਸ਼ਖਬਰੀ ਹੈ ਕਿ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ ਤੇ ਇਹ ਗੀਤ ਖਾਸ ਇਸ ਲਈ ਹੈ ਕਿਉਂਕਿ ਇਸ ਗੀਤ 'ਚ ਮੂਸੇਵਾਲਾ ਦੀ ਬਰਨਾ ਬੁਆਏ ਤੇ ਸਟੀਲ ਬੈਂਗਲਜ਼ ਨਾਲ ਕੋਲੈਬੋਰੇਸ਼ਨ ਹੋਈ ਸੀ। 

ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਬਰਨਾ ਬੁਆਏ ਤੇ ਸਟੀਲ ਬੈਂਗਲਜ਼ ਨਾਲ ਕੀਤੇ ਕੋਲੈਬੋਰੇਸ਼ਨ ਵਾਲੇ ਇਸ ਨਵੇਂ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਸੀ ਪਰ ਹੁਣ ਇਹ ਇੰਤਜ਼ਾਰ ਖਤਮ ਹੋਣ ਵਾਲਾ ਹੈ।  

Steel Banglez on Sidhu Moosewala and Burna Boy song 'My Name' release date: 

ਦੱਸ ਦਈਏ ਕਿ ਸਟੀਲ ਬੈਂਗਲਜ਼ ਨੇ ਹਾਲ ਹੀ ਵਿੱਚ ਆਪਣੇ ਇੱਕ ਲਾਈਵ ਸ਼ੋਅ 'ਚ ਐਲਾਨਿਆ ਸੀ ਕਿ ਇਹ ਗੀਤ 2 ਹਫਤਿਆਂ ਬਾਅਦ ਰਿਲੀਜ਼ ਹੋ ਜਾਵੇਗਾ। ਦੱਸਣਯੋਗ ਹੈ ਕਿ ਇਸ ਗੀਤ ਦੇ ਰਿਲੀਜ਼ ਨੂੰ ਲੈ ਕੇ ਕੁੱਝ ਮਹੀਨੇ ਪਹਿਲਾਂ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਇੰਗਲੈਂਡ ਗਏ ਸਨ। ਇਸ ਦੌਰਾਨ ਉਨ੍ਹਾਂ ਨੇ ਬਰਨਾ ਬੁਆਏ ਤੇ ਸਟੀਲ ਬੈਂਗਲਜ਼ ਨਾਲ ਮੁਲਾਕਾਤ ਕੀਤੀ ਸੀ। ਸਿੱਧੂ ਦੇ ਮਾਪਿਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਸਟੀਲ ਬੈਂਗਲਜ਼ ਵੱਲੋਂ ਗੀਤ ਨੂੰ ਰਿਲੀਜ਼ ਕਰਨ ਦਾ ਐਲਾਨ ਕੀਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਸਟੀਲ ਬੈਂਗਲਜ਼ ਵੱਲੋਂ ਖ਼ੁਲਾਸਾ ਕੀਤਾ ਗਿਆ ਸੀ ਕਿ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਬਰਨਾ ਬੁਆਏ ਦਾ ਗੀਤ 'ਮੇਰਾ ਨਾਂ' ਬਿਲਕੁਲ ਤਿਆਰ ਹੈ ਹਾਲਾਂਕਿ ਉਸ ਸਮੇਂ ਇਸ ਗੀਤ ਦੀ ਰਿਲੀਜ਼ ਡੇਟ ਸਾਹਮਣੇ ਨਹੀਂ ਆਈ ਸੀ। ਪਰ ਹੁਣ ਸਟੀਲ ਬੈਂਗਲੇਜ਼ ਨੇ ਦੱਸਿਆ ਕਿ ਇਹ ਗੀਤ 2 ਹਫਤਿਆਂ ਬਾਅਦ ਰਿਲੀਜ਼ ਕੀਤਾ ਜਾਵੇਗਾ।  

ਇਸ ਵੀ ਪੜ੍ਹੋ: Kangana Ranaut Twitter: इमरजेंसी के वीडियो के साथ कंगना रनौत की ट्विटर पर वापसी, फैंस से कहा- Hello

ਕੁਝ ਮਹੀਨੇ ਪਹਿਲਾਂ ਸਟੀਲ ਬੈਂਗਲਜ਼ ਅਤੇ ਬਰਨਾ ਬੁਆਏ ਨੇ ਯੂਕੇ ਵਿੱਚ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ ਅਤੇ ਗੀਤ “ਮੇਰਾ ਨਾਂ” ਦੀ ਘੋਸ਼ਣਾ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸਿੱਧੂ ਦੇ ਮਾਪਿਆਂ ਨਾਲ ਮੁਲਾਕਾਤ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ। 

ਸਿੱਧੂ ਮੂਸੇਵਾਲਾ ਦਾ ਪਿਛਲੇ ਸਾਲ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਹੁਣ ਤੱਕ ਉਸਦਾ ਪਰਿਵਾਰ ਤੇ ਉਸਦੇ ਪ੍ਰਸ਼ੰਸਕ ਇਨਸਾਫ ਦੀ ਮੰਗ ਕਰ ਰਹੇ ਹਨ।  

ਇਸ ਵੀ ਪੜ੍ਹੋ: Punjab Weather Update: ਪੰਜਾਬ ‘ਚ ਮੀਂਹ ਨੇ ਦਿੱਤੀ ਦਸਤਕ, ਕਿਸਾਨ ਖੁਸ਼

Trending news