Sukhbir Badal On ZeePHH: ਸੁਖਬੀਰ ਬਾਦਲ ਦਾ ਵੱਡਾ ਬਿਆਨ, ਭਾਜਪਾ ਨਾਲ ਹੁਣ ਨਹੀਂ ਹੋ ਸਕਦਾ ਗਠਜੋੜ, ਪੜ੍ਹੋ ਪੂਰਾ ਇੰਟਰਵਿਊ
Advertisement

Sukhbir Badal On ZeePHH: ਸੁਖਬੀਰ ਬਾਦਲ ਦਾ ਵੱਡਾ ਬਿਆਨ, ਭਾਜਪਾ ਨਾਲ ਹੁਣ ਨਹੀਂ ਹੋ ਸਕਦਾ ਗਠਜੋੜ, ਪੜ੍ਹੋ ਪੂਰਾ ਇੰਟਰਵਿਊ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਾਲ ਜ਼ੀ-ਮੀਡੀਆ ਨੇ ਖਾਸ ਮੁਲਾਕਾਤ ਕੀਤੀ।ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਸੰਪਾਦਕ ਜਗਦੀਪ ਸੰਧੂ ਵੱਲੋਂ ਕੀਤੀ ਗਈ ਮੁਲਾਕਾਤ ਦੌਰਾਨ ਉਹਨਾਂ ਨੇ ਕਈ ਵੱਡੇ ਬਿਆਨ ਦਿੱਤੇ ਹਨ।

Sukhbir Badal On ZeePHH: ਸੁਖਬੀਰ ਬਾਦਲ ਦਾ ਵੱਡਾ ਬਿਆਨ, ਭਾਜਪਾ ਨਾਲ ਹੁਣ ਨਹੀਂ ਹੋ ਸਕਦਾ ਗਠਜੋੜ, ਪੜ੍ਹੋ ਪੂਰਾ ਇੰਟਰਵਿਊ

ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਾਲ ਜ਼ੀ-ਮੀਡੀਆ ਨੇ ਖਾਸ ਮੁਲਾਕਾਤ ਕੀਤੀ।ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਸੰਪਾਦਕ ਜਗਦੀਪ ਸੰਧੂ ਵੱਲੋਂ ਕੀਤੀ ਗਈ ਮੁਲਾਕਾਤ ਦੌਰਾਨ ਉਹਨਾਂ ਨੇ ਕਈ ਵੱਡੇ ਬਿਆਨ ਦਿੱਤੇ ਹਨ।

ਜਿਸਦੇ ਵਿਚ ਉਹਨਾਂ ਸਿਆਸਤ ਨਾਲ ਜੁੜੀਆਂ ਗੱਲਾਂ ਬਾਤਾਂ ਕੀਤੀਆਂ।ਸੁਖਬੀਰ ਬਾਦਲ ਨੇ ਦੱਸਿਆ ਕਿ ਅਕਾਲੀ ਦਲ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਤਿਆਰ-ਬਰ-ਤਿਆਰ ਹੈ।ਉਹਨਾਂ ਇਹ ਵੀ ਕਿਹਾ ਹੈ ਕਿ ਹਰਸਿਮਰਤ ਕੌਰ ਬਾਦਲ ਵਿਧਾਨ ਸਭਾ ਚੋਣਾਂ ਨਹੀਂ ਲੜੇਗੀ।

ਇਕ ਸਵਾਲ ਦੇ ਜਵਾਬ ਵਿਚ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਕਦੇ ਵੀ ਭਾਜਪਾ ਨਾਲ ਗੱਠਜੋੜ ਕਰੇਗੀ।ਚਾਹੇ ਹਲਾਤ ਕੋਈ ਵੀ ਜਾਣ ਕੁਝ ਹੋ ਜਾਣ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਦੁਬਾਰਾ ਇਸਦੇ ਬਾਰੇ ਨਹੀਂ ਸੋਚੇਗੀ।ਉਹਨਾਂ ਕਿਹਾ ਕਿ ਅਸੀ 40 ਸਾਲ ਭਾਜਪਾ ਦਾ ਸਾਥ ਦਿੱਤਾ, ਭਾਜਪਾ ਨੇ ਸਾਡੀ ਪਿੱਠ ਵਿਚ ਛੁਰਾ ਮਾਰਿਆ।

ਚਮਕੌਰ ਸਾਹਿਬ ਵਿਚ ਬਣਾਏ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਡਰੀਮ ਪ੍ਰੋਜੈਕਟ 'ਤੇ ਵੀ ਉਹਨਾਂ ਨੇ ਮੁੱਖ ਮੰਤਰੀ ਦੇ ਯੋਗਦਾਨ ਨੂੰ ਦਰਕਿਨਾਰ ਕੀਤਾ ਹੈ।ਉਹਨਾਂ ਆਖਿਆ ਕਿ ਇਹ ਚੰਨੀ ਦਾ ਡਰੀਮ ਪ੍ਰੋਜੈਕਟ ਨਹੀਂ ਬਲਕਿ ਪਿਛਲੇ 15 ਸਾਲਾਂ ਤੋਂ ਅਕਾਲੀ ਦਲ ਇਸਤੇ ਕੰਮ ਕਰ ਰਿਹਾ ਹੈ।ਜਿਸਦੇ ਅੰਤਿਮ ਪੜਾਅ ਉੱਤੇ ਕੰਮ ਕਰਵਾ ਕੇ ਇਸਨੂੰ ਆਪਣਾ ਡਰੀਮ ਪ੍ਰੋਜੈਕਟ ਐਲਾਨ ਰਹੇ ਹਨ। ਇਸਤੋਂ ਪਹਿਲਾਂ ਚੰਨੀ ਨੇ ਸਿਰਫ਼ ਪੈਚ ਵਰਕ ਕਰਵਾਇਆ ਹੈ ਹੁਣ ਉਹ ਵੀ ਨਹੀਂ ਹੋਇਆ।

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵੱਡਾ ਇਲਜ਼ਾਮ ਲਗਾਉਂਦਿਆਂ ਉਹਨਾਂ ਕਿਹਾ ਹੈ ਕਿ ਪੰਜਾਬ ਵਿਚ ਨਜਾਇਜ਼ ਕਾਰੋਬਾਰਾਂ ਅੰਦਰ ਚੰਨੀ ਦਾ ਸਭ ਤੋਂ ਵੱਡਾ ਹੱਥ ਹੈ।ਇਹਨਾਂ ਕਾਰੋਬਾਰਾਂ ਦੇ ਸਿਰ 'ਤੇ ਚੰਨੀ ਕਰੋੜਾਂ ਪਤੀ ਬਣ ਗਏ ਹਨ। ਮੋਹਾਲੀ ਖਰੜ 'ਚ ਸਭ ਤੋਂ ਵੱਧ ਗੈਰ-ਕਾਨੂੰਨੀ ਕੰਮ ਅਤੇ ਰੇਤ ਮਾਫੀਆ ਚੰਨੀ ਚਲਾ ਰਿਹਾ ਹੈ।

 

fallback

ਵਿਰੋਧੀ ਧਿਰ ਆਮ ਆਦਮੀ ਪਾਰਟੀ ਨਾਲ ਵੀ ਸੁਖਬੀਰ ਬਾਦਲ ਨੇ ਆਪਣੇ ਮੁਕਾਬਲੇ ਦਾ ਜ਼ਿਕਰ ਕੀਤਾ ਹੈ। ਉਹਨਾਂ ਕਿਹਾ ਕਿ 2017 ਵਿੱਚ ਵੋਟ ਪ੍ਰਤੀਸ਼ਤ ਤੁਹਾਡੇ ਨਾਲੋਂ ਬਿਹਤਰ ਸੀ, ਕੇਜਰੀਵਾਲ ਦੀ ਪਾਰਟੀ ਭੰਬਲਭੂਸੇ ਵਾਲੀ ਪਾਰਟੀ ਹੈ, ਕੇਜਰੀਵਾਲ ਨੇ ਭਗਵੰਤ ਮਾਨ ਦੀ ਬੇਇੱਜ਼ਤੀ ਕੀਤੀ ਉਸਦੇ ਸਾਹਮਣੇ ਕਹਿੰਦੇ ਹਨ ਕਿ ਮੁੱਖ ਮੰਤਰੀ ਦੇ ਰੂਪ ਵਿਚ ਚੰਗਾ ਬੰਦਾ ਚਾਹੀਦਾ ਹੈ। ਪੰਜਾਬ ਨੂੰ ਮਜ਼ਬੂਤ ​​'ਤੇ ਸਥਿਰ ਮੁੱਖ ਮੰਤਰੀ ਦੀ ਲੋੜ ਹੈ। ਉਹਨਾਂ ਤੰਜ ਕੱਸਦਿਆਂ ਕਿਹਾ ਕਿ ਕੇਜਰੀਵਾਲ ਕਹਿੰਦਾ ਕੁਝ ਹੋਰ 'ਤੇ ਕਰਦਾ ਕੁਝ ਹੋਰ।

fallback

 

ਬਾਦਲ ਪਰਿਵਾਰ ਦੇ ਸਿਆਸਤ ਵਿਚ ਅਸਰ ਰਸੂਖ ਬਾਰੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਬਾਦਲ ਪਰਿਵਾਰ ਤੋਂ ਹਰ ਕੋਈ ਡਰਦਾ ਹੈ। ਹਰ ਕੋਈ ਇਹੀ ਕਹਿ ਰਿਹਾ ਹੈ ਕਿ ਬਾਦਲ ਪਰਿਵਾਰ ਅੰਦਰ ਹੋਣਾ ਚਾਹੀਦਾ ਹੈ ਤਾਂ ਜੋ 5 ਸਾਲਾਂ 'ਚ ਉਹਨਾਂ ਦੇ ਖਿਲਾਫ ਕੁਝ ਨਹੀਂ ਕਰ ਸਕੇ।

ਬੇਅਦਬੀ ਮਾਮਲੇ 'ਤੇ ਸੁਖਬੀਰ ਬਾਦਲ ਨੇ ਕਿਹਾ। ਜਿਸ ਦੀ ਸਰਕਾਰ ਚੱਲ ਰਹੀ ਹੈ, ਕੀ ਉਸ ਦੇ ਘਰ ਕੁਝ ਵਿਗੜ ਜਾਵੇਗਾ? ਅਸੀਂ ਦੁਖੀ ਹਾਂ ਕਿ ਇਹ ਸਾਡੀ ਸਰਕਾਰ ਵੇਲੇ ਹੋਇਆ.. ਇਸਦਾ ਫਾਇਦਾ ਕਾਂਗਰਸ ਨੂੰ ਪਹੁੰਚਿਆ। ਸਾਡਾ ਅਕਾਲੀ ਦਲ ਕਦੇ ਵੀ ਧਰਮ 'ਤੇ ਰਾਜਨੀਤੀ ਨਹੀਂ ਕਰੇਗਾ,  ਹਰਿਮੰਦਰ ਸਾਹਿਬ 'ਤੇ ਟੈਂਕਾਂ ਨਾਲ ਹਮਲਾ ਕਰਨ ਵਾਲੀ ਕਾਂਗਰਸ ਪਾਰਟੀ ਬੇਅਦਬੀ ਦੀਆਂ ਗੱਲਾਂ ਕਰ ਰਹੀ ਹੈ। ਨਵਜੋਤ ਸਿੱਧੂ ਨੂੰ ਦੇਖਣਾ ਚਾਹੀਦਾ ਹੈ ਕਿ ਉਹ ਕਿਸ ਪਾਰਟੀ 'ਚ ਹਨ ਸਰਕਾਰਾਂ ਵਿਦੇਸ਼ਾਂ ਵਿੱਚ ਵੀ ਵਚਨਬੱਧ ਹਨ। ਮੁੱਖ ਮੰਤਰੀ ਦੀ ਭਰੋਸੇਯੋਗਤਾ ਹੋਣੀ ਚਾਹੀਦੀ ਹੈ। 

ਪ੍ਰਕਾਸ਼ ਸਿੰਘ ਬਾਦਲ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਮੈਨੂੰ ਖੁਸ਼ੀ ਹੋਵੇਗੀ ਜੇਕਰ ਪ੍ਰਕਾਸ਼ ਸਿੰਘ ਬਾਦਲ ਚੋਣ ਲੜਣਗੇ।ਉਹਨਾਂ ਕਿਹਾ ਕਿ ਅਜੇ ਤੱਕ ਅਕਾਲੀ ਦਲ ਵਿਚ ਮੁੱਖ ਮੰਤਰੀ ਦਾ ਚਿਹਰਾ ਉਹਨਾਂ ਨੂੰ ਹੀ ਮੰਨਿਆ ਜਾ ਰਿਹਾ ਹੈ।

 

WATCH LIVE TV 

 

Trending news