Amritsar News: ਸੁਖਜੀਤ ਸਿੰਘ ਖੋਸਾ ਨੇ ਕਿਹਾ ਕਿ “NSA ਦੇ ਆਰੋਪ ਸਿਰਫ਼ ਖਦਸਾ ਹਨ, ਬਿਨਾ ਕਿਸੇ ਸਬੂਤ ਦੇ ਬੋਲਣਾ ਗਲਤ” ਹੈ। ਉਨ੍ਹਾਂ ਕਿਹਾ ਕਿ ਅਜਿਹੇ ਗੰਭੀਰ ਆਰੋਪਾਂ ਲਈ ਸਬੂਤ ਹੋਣੇ ਲਾਜ਼ਮੀ ਹਨ, ਨਹੀਂ ਤਾਂ ਇਹ ਸਿਰਫ਼ ਪੰਥਕ ਮਾਹੌਲ ਨੂੰ ਵਿਗਾੜਣ ਵਾਲੀ ਚਾਲਾਂ ਹਨ।
Trending Photos
Amritsar News: ਅੱਜ ਸਤਿਕਾਰ ਕਮੇਟੀ ਦੇ ਆਗੂ ਸੁਖਜੀਤ ਸਿੰਘ ਖੋਸਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਅਤੇ ਅਮ੍ਰਿਤਪਾਲ ਸਿੰਘ ਦੀ NSA ਵਧਾਉਣ ਨੂੰ ਲੈ ਕੇ ਉੱਠ ਰਹੀਆਂ ਚਰਚਾਵਾਂ 'ਤੇ ਆਪਣਾ ਪੱਖ ਰੱਖਿਆ। ਉਨ੍ਹਾਂ ਦੱਸਿਆ ਕਿ 15 ਬੰਦਿਆਂ ਦੀ ਜੋ ਲਿਸਟ ਜਾਰੀ ਕਰਕੇ ਸਤਿਕਾਰ ਕਮੇਟੀ 'ਤੇ ਬੇਬੁਨਿਆਦ ਆਰੋਪ ਲਗਾਏ ਗਏ ਹਨ, ਉਹਨਾਂ ਦੀ ਕੋਈ ਪ੍ਰਮਾਣਿਕਤਾ ਨਹੀਂ ਹੈ। ਖੋਸਾ ਮੁਤਾਬਕ ਇਹ ਲਿਸਟ ਕਿਵੇਂ ਤੇ ਕਿਉਂ ਬਣੀ, ਇਹ ਸਿਰਫ਼ ਬਘੇਲ ਸਿੰਘ ਹੀ ਦੱਸ ਸਕਦੇ ਹਨ।
ਸੁਖਜੀਤ ਸਿੰਘ ਖੋਸਾ ਨੇ ਕਿਹਾ ਕਿ “NSA ਦੇ ਆਰੋਪ ਸਿਰਫ਼ ਖਦਸਾ ਹਨ, ਬਿਨਾ ਕਿਸੇ ਸਬੂਤ ਦੇ ਬੋਲਣਾ ਗਲਤ” ਹੈ। ਉਨ੍ਹਾਂ ਕਿਹਾ ਕਿ ਅਜਿਹੇ ਗੰਭੀਰ ਆਰੋਪਾਂ ਲਈ ਸਬੂਤ ਹੋਣੇ ਲਾਜ਼ਮੀ ਹਨ, ਨਹੀਂ ਤਾਂ ਇਹ ਸਿਰਫ਼ ਪੰਥਕ ਮਾਹੌਲ ਨੂੰ ਵਿਗਾੜਣ ਵਾਲੀ ਚਾਲਾਂ ਹਨ।
ਖੋਸਾ ਨੇ ਅੰਮ੍ਰਿਤਪਾਲ 'ਤੇ ਲੱਗੇ ਹੋਰ ਗੰਭੀਰ ਆਰੋਪ ਵੀ ਕੀਤੇ ਉਜਾਗਰ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਜਨਾਲਾ ਲਿਜਾਣਾ,
ਗੁਰਸਿੱਖ ਬੱਚੇ ਦੀ ਕੇਸਾਂ ਸਮੇਤ ਬੇਅਦਬੀ,
ਇੱਕ ਨੌਜਵਾਨ ਦਾ ਕਤਲ ਕਰਵਾਉਣਾ,
ਇਹ ਸਾਰੇ ਮਾਮਲੇ ਇਨਵੈਸਟੀਗੇਸ਼ਨ ਦਾ ਹਿੱਸਾ ਹਨ। ਉਨ੍ਹਾਂ ਇਸ਼ਾਰਾ ਦਿੱਤਾ ਕਿ ਅਜਨਾਲਾ ਕਾਂਡ ਦਾ ਮੁੱਖ ਕਾਰਨ ਬਣੇ ਲੋਕ ਅਜੇ ਵੀ ਬਾਹਰ ਆਜ਼ਾਦ ਘੁੰਮ ਰਹੇ ਹਨ। ਖੋਸਾ ਨੇ ਦਾਅਵਾ ਕੀਤਾ ਕਿ ਇਕ ਹਫ਼ਤੇ ਵਿੱਚ ਇਹ ਸਾਰੀ ਸਚਾਈ ਪੱਥਰ ਉੱਤੇ ਆ ਜਾਵੇਗੀ।