ਸੰਨੀ ਮਾਲਟਨ ਪੰਜਾਬੀ ਇੰਡਸਟਰੀ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਹਨ ਅਤੇ ਉਸਨੇ ਮਰਹੂਮ ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦੇ ਨਾਲ ਕਈ ਗੀਤਾਂ ਵਿੱਚ ਕੰਮ ਕੀਤਾ ਸੀ।
Trending Photos
Sunny Malton and Parveen Sidhu daughter news: ਪੰਜਾਬੀ ਇੰਡਸਟਰੀ ਦੇ ਜਾਣੇ ਮਾਨੇ ਰੈਪਰ ਅਤੇ ਗਾਇਕ ਸੰਨੀ ਮਾਲਟਨ ਅਤੇ ਉਨ੍ਹਾਂ ਦੀ ਪਤਨੀ ਨੇ ਆਪਣੇ ਪਹਿਲੇ ਬੱਚੇ ਦਾ ਸੰਸਾਰ ਵਿੱਚ ਸਵਾਗਤ ਕੀਤਾ ਹੈ।
ਦੱਸ ਦਈਏ ਕਿ ਸੰਨੀ ਮਾਲਟਨ ਦੀ ਪਤਨੀ ਪਰਵੀਨ ਸਿੱਧੂ ਨੇ ਇੱਕ ਪਿਆਰੀ ਜਿਹੀ ਬੱਚੀ ਨੂੰ ਜਨਮ ਦਿੱਤਾ ਹੈ ਅਤੇ ਦੋਵੇਂ ਆਪਣੀ ਧੀ ਨੂੰ ਲੈ ਕੇ ਬਹੁਤ ਖੁਸ਼ ਹਨ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੋਵਾਂ ਨੇ ਆਪੋ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕੀਤੀ।
ਸੰਨੀ ਮਾਲਟਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਉਸ ਨੇ ਲਿਖਿਆ, ‘‘ਦੁਨੀਆ ’ਚ ਸਵਾਗਤ ਹੈ ਨੰਨ੍ਹੀ ਪਰੀ। ਸਾਡੀ ਜ਼ਿੰਦਗੀ ’ਚ ਖੁਸ਼ੀਆਂ ਲਿਆਉਣ ਲਈ ਤੇਰਾ ਧੰਨਵਾਦ।’’ ਦੱਸਣਯੋਗ ਹੈ ਕਿ ਇਸ ਤਸਵੀਰ ਵਿੱਚ ਇੱਕ ਬੱਚੀ ਦੇ ਪੈਰ ਦੇਖੇ ਜਾ ਸਕਦੇ ਹਨ।
ਜ਼ਿਕਰਯੋਗ ਹੈ ਕਿ ਸੰਨੀ ਮਾਲਟਨ ਦੀ ਪਤਨੀ ਪਰਵੀਨ ਸਿੱਧੂ ਨੇ ਵੀ ਇੱਕ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਅਤੇ ਲਿਖਿਆ ਕਿ, "ਜਨਵਰੀ 12 ਉਹ ਦਿਨ ਸੀ, ਜਿਸ ਨੇ ਸਾਡੀ ਜ਼ਿੰਦਗੀ ਬਦਲ ਦਿੱਤੀ। ਸਾਡੀ ਜ਼ਿੰਦਗੀ ’ਚ ਖੁਸ਼ੀਆਂ ਲਿਆਉਣ ਲਈ ਤੇਰਾ ਧੰਨਵਾਦ ਨੰਨ੍ਹੀ ਪਰੀ। ਮਾਂ ਤੇ ਧੀ ਦੋਵੇਂ ਠੀਕ ਹਨ"।
ਇਸ ਦੌਰਾਨ ਪ੍ਰਸ਼ੰਸਕਾਂ ਵੱਲੋਂ ਕਮੈਂਟ ਕਰਕੇ ਦੋਵਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਸੰਨੀ ਮਾਲਟਨ ਦੀ ਪਤਨੀ ਪਰਵੀਨ ਸਿੱਧੂ ਦੀਆਂ ਬੇਬੀ ਸ਼ਾਵਰ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਅਤੇ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਈਆਂ ਸਨ।
ਇਹ ਵੀ ਪੜ੍ਹੋ: Breaking News: ਅੱਜ ਤੋਂ ਮੁੜ ਸ਼ੁਰੂ ਹੋਈ 108 ਐਂਬੂਲੈਂਸ ਸੇਵਾ, ਸਰਕਾਰ ਨਾਲ ਹੋਇਆ ਸਮਝੌਤਾ
ਸੰਨੀ ਮਾਲਟਨ ਪੰਜਾਬੀ ਇੰਡਸਟਰੀ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਹਨ ਅਤੇ ਉਸਨੇ ਮਰਹੂਮ ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦੇ ਨਾਲ ਕਈ ਗੀਤਾਂ ਵਿੱਚ ਕੰਮ ਕੀਤਾ ਸੀ। ਗੋਰਤਲਬ ਹੈ ਕਿ ਦੋਵੇਂ ਚੰਗੇ ਦੋਸਤ ਵੀ ਸਨ। ਸਿੱਧੂ ਦੀ ਮੌਤ ਨੇ ਸੰਨੀ ਨੂੰ ਅੰਦਰੋਂ ਤੋੜ ਦਿੱਤਾ ਸੀ ਜਿਸ ਤੋਂ ਬਾਅਦ ਸੰਨੀ ਨੇ ਆਪਣੇ ਜਜ਼ਬਾਤਾਂ ਨੂੰ ਇੱਕ ਗੀਤ 'Letter To Sidhu' ਰਾਹੀਂ ਬਿਆਨ ਕੀਤਾ ਸੀ।
ਇਹ ਵੀ ਪੜ੍ਹੋ: ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਅਸਤੀਫਾ ਦੇਣ ਦਾ ਕੀਤਾ ਐਲਾਨ! ਜਾਣੋ ਕਿਉਂ
(For more news apart from Sunny Malton and Parveen Sidhu being blessed with daughter, stay tuned to Zee PHH for more udpates)