ਟੀ-20 ਵਿਸ਼ਵ ਕੱਪ 2021: ਅਫ਼ਗਾਨਿਸਤਾਨ ਵਿਰੁੱਧ ਵੱਡੇ ਬਦਲਾਅ! ਅੱਜ ਦੇ ਮੈਚ ਵਿੱਚ ਇਹ ਹੋਵੇਗੀ ਟੀਮ ਇੰਡੀਆ ਦੀ Playing 11
Advertisement

ਟੀ-20 ਵਿਸ਼ਵ ਕੱਪ 2021: ਅਫ਼ਗਾਨਿਸਤਾਨ ਵਿਰੁੱਧ ਵੱਡੇ ਬਦਲਾਅ! ਅੱਜ ਦੇ ਮੈਚ ਵਿੱਚ ਇਹ ਹੋਵੇਗੀ ਟੀਮ ਇੰਡੀਆ ਦੀ Playing 11

ਟੀ-20 ਵਿਸ਼ਵ ਕੱਪ 2021 ਲਗਾਤਾਰ ਦੋ ਮੈਚਾਂ 'ਚ ਹਾਰ ਤੋਂ ਬਾਅਦ ਟੀਮ ਇੰਡੀਆ ਅੱਜ ਅਫ਼ਗਾਨਿਸਤਾਨ ਨਾਲ ਭਿੜਨ ਜਾ ਰਹੀ ਹੈ। ਇਸ ਮੈਚ 'ਚ ਭਾਰਤ ਦੇ ਪਲੇਇੰਗ 11 'ਚ ਕੁਝ ਵੱਡੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ।

ਟੀ-20 ਵਿਸ਼ਵ ਕੱਪ 2021: ਅਫ਼ਗਾਨਿਸਤਾਨ ਵਿਰੁੱਧ ਵੱਡੇ ਬਦਲਾਅ! ਅੱਜ ਦੇ ਮੈਚ ਵਿੱਚ ਇਹ ਹੋਵੇਗੀ ਟੀਮ ਇੰਡੀਆ ਦੀ Playing 11

 

ਚੰਡੀਗੜ:ਭਾਰਤੀ ਟੀਮ ਨੂੰ ਨਿਊਜ਼ੀਲੈਂਡ ਖ਼ਿਲਾਫ਼ ਟੀ-20 ਵਿਸ਼ਵ ਕੱਪ ਦੇ ਦੂਜੇ ਮੈਚ 'ਚ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਦੀ ਇਹ ਲਗਾਤਾਰ ਦੂਜੀ ਹਾਰ ਸੀ, ਪਹਿਲੇ ਮੈਚ ਵਿੱਚ ਭਾਰਤੀ ਟੀਮ ਨੂੰ ਪਾਕਿਸਤਾਨ ਤੋਂ 10 ਵਿਕਟਾਂ ਨਾਲ ਹਾਰ ਝੱਲਣੀ ਪਈ ਸੀ। ਹੁਣ ਟੀਮ ਇੰਡੀਆ ਆਖਰੀ ਉਮੀਦ ਦੇ ਨਾਲ ਮੈਦਾਨ 'ਚ ਉਤਰੇਗੀ ਅਤੇ ਅਫ਼ਗਾਨਿਸਤਾਨ ਨਾਲ ਭਿੜੇਗੀ। ਪਹਿਲੇ ਦੋ ਮੈਚਾਂ 'ਚ ਮੂੰਹ ਦੀ ਖਾਣ ਵਾਲੀ ਇਸ ਟੀਮ ਦੇ ਪਲੇਇੰਗ 11 'ਚ ਅਫ਼ਗਾਨਿਸਤਾਨ ਖ਼ਿਲਾਫ਼ ਕੁਝ ਵੱਡੇ ਬਦਲਾਅ ਹੋਣ ਜਾ ਰਹੇ ਹਨ।

ਈਸ਼ਾਨ ਨਹੀਂ ਬਲਕਿ ਰੋਹਿਤ ਸ਼ਰਮਾ ਕਰਨਗੇ ਓਪਨਿੰਗ

ਟੀਮ ਇੰਡੀਆ ਨੇ ਅਜੇ ਪਲੇਇੰਗ ਇਲੈਵਨ ਦਾ ਐਲਾਨ ਨਹੀਂ ਕੀਤਾ ਹੈ ਪਰ ਪਿਛਲੇ ਮੈਚ ਦੀ ਅਸਫ਼ਲਤਾ ਤੋਂ ਬਾਅਦ ਇੱਕ ਗੱਲ ਤੈਅ ਹੈ ਕਿ ਕੇ.ਐੱਲ. ਰਾਹੁਲ ਦੇ ਨਾਲ ਸਿਰਫ਼ ਰੋਹਿਤ ਸ਼ਰਮਾ ਹੀ ਓਪਨਿੰਗ ਕਰਨ ਲਈ ਉਤਰਨਗੇ। ਇਸ ਦੇ ਨਾਲ ਹੀ ਈਸ਼ਾਨ ਕਿਸ਼ਨ ਨੂੰ ਮਿਡਲ ਆਰਡਰ 'ਚ ਸ਼ਿਫਟ ਕੀਤਾ ਜਾਵੇਗਾ। ਰੋਹਿਤ ਅਤੇ ਕੇ.ਐੱਲ. ਰਾਹੁਲ ਓਪਨਿੰਗ ਲਈ ਫਿੱਟ ਹੋਣਗੇ, ਜਦਕਿ ਕਪਤਾਨ ਵਿਰਾਟ ਕੋਹਲੀ ਇੱਕ ਵਾਰ ਫਿਰ ਤੀਜੇ ਨੰਬਰ 'ਤੇ ਉਤਰਨਗੇ। ਮੱਧਕ੍ਰਮ 'ਚ ਚੌਥੇ ਨੰਬਰ 'ਤੇ ਈਸ਼ਾਨ ਕਿਸ਼ਨ ਅਤੇ ਪੰਜਵੇਂ ਨੰਬਰ 'ਤੇ ਰਿਸ਼ਭ ਪੰਤ 'ਤੇ ਯਕੀਨਨ ਭਰੋਸਾ ਕੀਤਾ ਜਾਵੇਗਾ।

ਆਲਰਾਊਂਡਰਾਂ 'ਚ ਬਦਲਾਅ ਦੀ ਕੋਈ ਗੁੰਜਾਇਸ਼ ਨਹੀਂ

ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ ਅਤੇ ਸ਼ਾਰਦੁਲ ਠਾਕੁਰ ਨੂੰ ਆਲਰਾਊਂਡਰ ਵਜੋਂ ਇੱਕ ਵਾਰ ਫਿਰ ਮੌਕਾ ਦਿੱਤਾ ਜਾ ਸਕਦਾ ਹੈ। ਦੇਖਣਾ ਹੋਵੇਗਾ ਕਿ ਹਾਰਦਿਕ ਅੱਜ ਨਿਊਜ਼ੀਲੈਂਡ ਦੇ ਮੈਚ ਵਾਂਗ ਗੇਂਦਬਾਜ਼ੀ ਕਰਨਗੇ ਜਾਂ ਨਹੀਂ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਵਿਰਾਟ ਕੋਹਲੀ ਛੇਵੇਂ ਗੇਂਦਬਾਜ਼ ਵਜੋਂ ਜ਼ਿੰਮੇਵਾਰੀ ਲੈ ਸਕਦੇ ਹਨ। ਹਾਲਾਂਕਿ ਹਾਰਦਿਕ ਦੀਆਂ ਗੇਂਦਾਂ ਨਿਊਜ਼ੀਲੈਂਡ ਖ਼ਿਲਾਫ਼ ਕੁਝ ਖਾਸ ਨਹੀਂ ਕਰ ਸਕੀਆਂ ਪਰ ਫਿਰ ਵੀ ਕਾਫੀ ਸਮੇਂ ਬਾਅਦ ਉਸ ਨੂੰ ਗੇਂਦਬਾਜ਼ੀ ਕਰਦੇ ਦੇਖ ਪ੍ਰਸ਼ੰਸਕ ਖੁਸ਼ ਸਨ।

ਚੱਕਰਵਰਤੀ ਦਾ ਬਾਹਰ ਹੋਣਾ ਤੈਅ 

ਮੁਹੰਮਦ ਸ਼ਮੀ ਅਤੇ ਜਸਪ੍ਰੀਤ ਬੁਮਰਾਹ ਮਾਹਿਰ ਤੇਜ਼ ਗੇਂਦਬਾਜ਼ਾਂ ਵਜੋਂ ਟੀਮ ਵਿੱਚ ਬਣੇ ਰਹਿਣਗੇ, ਉਨ੍ਹਾਂ ਨੂੰ ਸ਼ਾਰਦੁਲ ਠਾਕੁਰ ਦਾ ਵੀ ਸਮਰਥਨ ਮਿਲੇਗਾ। ਸਪਿਨਰ ਦੀ ਗੱਲ ਕਰੀਏ ਤਾਂ ਸੀਨੀਅਰ ਸਪਿਨਰ ਰਵੀਚੰਦਰਨ ਅਸ਼ਵਿਨ ਦੀ ਵਾਪਸੀ ਹੁਣ ਤੈਅ ਹੈ। ਦਰਅਸਲ ਅਜਿਹਾ ਇਸ ਲਈ ਹੋਵੇਗਾ ਕਿਉਂਕਿ ਵਰੁਣ ਚੱਕਰਵਰਤੀ ਪਹਿਲੇ ਦੋ ਮੈਚਾਂ 'ਚ ਕੁਝ ਖ਼ਾਸ ਨਹੀਂ ਕਰ ਸਕੇ ਸਨ। ਚੱਕਰਵਰਤੀ ਹੁਣ ਤੱਕ ਇਕ ਵੀ ਵਿਕਟ ਨਹੀਂ ਲੈ ਸਕੇ। ਇਸ ਦੇ ਨਾਲ ਹੀ ਰਵਿੰਦਰ ਜਡੇਜਾ ਵੀ ਸਪਿਨ ਗੇਂਦਬਾਜ਼ੀ ਲਈ ਮੌਜੂਦ ਰਹਿਣਗੇ।

ਭਾਰਤ ਦੀ ਸੰਭਾਵਿਤ ਪਲੇਇੰਗ ਇਲੈਵਨ

ਰੋਹਿਤ ਸ਼ਰਮਾ, ਕੇ.ਐੱਲ. ਰਾਹੁਲ, ਵਿਰਾਟ ਕੋਹਲੀ (ਕਪਤਾਨ), ਈਸ਼ਾਨ ਕਿਸ਼ਨ, ਰਿਸ਼ਭ ਪੰਤ (ਵਿਕਟਕੀਪਰ), ਹਾਰਦਿਕ ਪਂਡਿਆ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ ਅਤੇ ਰਵੀਚੰਦਰਨ ਅਸ਼ਵਿਨ।

 

WATCH LIVE TV

Trending news