T20 World Cup: ਟੀਮ ਇੰਡੀਆ ਆਵੇਗੀ ਇੱਕ ਨਵੇਂ ਅੰਦਾਜ਼ ਨਜ਼ਰ, ਨਵੀਂ ਜਰਸੀ ਕੀਤੀ ਗਈ ਲਾਂਚ

T20 ਵਿਸ਼ਵ ਕੱਪ (ICC T20 World Cup 2021) ਲਈ ਟੀਮ ਇੰਡੀਆ ਦੀ ਨਵੀਂ ਜਰਸੀ (jersey) ਲਾਂਚ ਕਰ ਦਿੱਤੀ ਗਈ ਹੈ

T20 World Cup: ਟੀਮ ਇੰਡੀਆ ਆਵੇਗੀ ਇੱਕ ਨਵੇਂ ਅੰਦਾਜ਼ ਨਜ਼ਰ, ਨਵੀਂ ਜਰਸੀ ਕੀਤੀ ਗਈ ਲਾਂਚ

ਚੰਡੀਗੜ੍ਹ: T20 ਵਿਸ਼ਵ ਕੱਪ (ICC T20 World Cup 2021) ਲਈ ਟੀਮ ਇੰਡੀਆ ਦੀ ਨਵੀਂ ਜਰਸੀ (jersey) ਲਾਂਚ ਕਰ ਦਿੱਤੀ ਗਈ ਹੈ ਤੇ ਇਸ ਬਾਰੇ ਬੀਸੀਸੀਆਈ (BCCI) ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ। ਬੀਸੀਸੀਆਈ ਨੇ ਜਿਹੜੀ ਤਸਵੀਰ ਸ਼ੇਅਰ ਕੀਤੀ ਹੈ, ਉਸ ਵਿਚ ਲਿਖਿਆ ਹੈ- ਪੇਸ਼ ਹੈ ਬਿਲੀਅਨ ਚੀਅਰਜ਼ ਜਰਸੀ! ਜਰਸੀ (jersey) ਦਾ ਪੈਟਰਨਲ ਟੀਮ ਇੰਡੀਆ ਦੇ ਫੈਨਜ਼ ਤੋਂ ਪ੍ਰੇਰਿਤ ਹੈ, ਇਸ ਜਰਸੀ ਦਾ ਰੰਗ ਗਹਿਰਾ ਨੀਲਾ ਹੈ।'

 

 

 

BCCI ਨੇ ਤਸਵੀਰ ਸ਼ੇਅਰ ਕੀਤੀ ਹੈ, ਉਸ ਵਿਚ ਟੀਮ ਇੰਡੀਆ ਕਾਫੀ ਆਕਰਸ਼ਕ ਲੱਗ ਰਹੀ ਹੈ। ਫੋਟੋ 'ਚ ਨਵੀਂ ਜਰਸੀ ਦੇ ਨਾਲ ਟੀਮ ਇੰਡੀਆ ਦੇ ਖਿਡਾਰੀ ਦਿਖਾਈ ਦੇ ਰਹੇ ਹਨ। ਬੀਸੀਸੀਆਈ ਨੇ ਕੁਝ ਦਿਨ ਪਹਿਲਾਂ ਇਕ ਪੋਸਟ ਸ਼ੇਅਰ ਕਰ ਕੇ ਜਾਣਕਾਰੀ ਦਿੱਤੀ ਸੀ ਕਿ ਟੀਮ ਇੰਡੀਆ ਦੀ ਜਰਸੀ ਅੱਜ ਯਾਨੀ 13 ਅਕਤੂਬਰ ਨੂੰ ਲਾਂਚ ਕੀਤੀ ਜਾਵੇਗੀ, ਨਾਲ ਹੀ ਬੀਸੀਸੀਆਈ ਨੇ ਆਪਣੀ ਸ਼ੇਅਰ ਪੋਸਟ 'ਚ ਲਿਖਿਆ ਹੈ ਕਿ ਜਿਸ ਪਲ ਦਾ ਅਸੀਂ ਸਾਰੇ ਇੰਤਜ਼ਾਰ ਕਰ ਰਹੇ ਹਾਂ! 13 ਅਕਤੂਬਰ ਨੂੰ ਵੱਡੇ ਐਲਾਨ ਲਈ ਸਾਡੇ ਨਾਲ ਜੁੜੇ।