Srinagar News: ਪਿਛਲੇ ਹਫ਼ਤੇ ਸ੍ਰੀਨਗਰ ਵਿੱਚ ਦੋ ਪੰਜਬੀ ਨੌਜਵਾਨਾਂ ਦੀ ਟਾਰਗੇਟ ਕਿਲਿੰਗ ਵਿੱਚ ਸ਼ਾਮਲ ਅੱਤਵਾਦੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਗ੍ਰਿਫਤਾਰ ਅੱਤਵਾਦੀ ਵੀ ਸ਼੍ਰੀਨਗਰ ਦਾ ਰਹਿਣ ਵਾਲਾ ਹੈ ਅਤੇ ਉਸ ਕੋਲੋਂ ਅਪਰਾਧ 'ਚ ਇਸਤੇਮਾਲ ਕੀਤੀ ਗਈ ਪਿਸਤੌਲ ਵੀ ਬਰਾਮਦ ਹੋਈ ਹੈ।


COMMERCIAL BREAK
SCROLL TO CONTINUE READING

ਜੰਮੂ-ਕਸ਼ਮੀਰ ਪੁਲਿਸ ਨੇ ਮੰਗਲਵਾਰ ਨੂੰ 7 ਫਰਵਰੀ ਨੂੰ ਹੋਏ ਹਮਲੇ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ, ਜਿਸ ਵਿੱਚ ਦੋ ਪੰਜਾਬ ਵਾਸੀ ਮਾਰੇ ਗਏ ਸਨ ਅਤੇ ਕਿਹਾ ਕਿ ਸ਼੍ਰੀਨਗਰ ਸਥਿਤ ਅੱਤਵਾਦੀ ਆਦਿਲ ਮਨਜ਼ੂਰ ਲੰਗੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜੰਮੂ-ਕਸ਼ਮੀਰ ਦੇ ਕਸ਼ਮੀਰ ਰੇਂਜ ਦੇ ਆਈਜੀਪੀ ਵਿਜੇ ਕੁਮਾਰ ਬਿਰਦੀ ਨੇ ਕਿਹਾ, "ਕਈ ਸ਼ੱਕੀਆਂ ਨੂੰ ਫੜਿਆ ਗਿਆ ਅਤੇ ਸਬੂਤਾਂ ਦੇ ਆਧਾਰ 'ਤੇ ਆਦਿਲ ਮਨਜ਼ੂਰ ਲੰਗੂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਨੇ ਪਾਕਿਸਤਾਨੀ ਹੈਂਡਲਰ ਦੇ ਨਿਰਦੇਸ਼ਾਂ 'ਤੇ ਸ਼੍ਰੀਨਗਰ 'ਚ ਹਮਲਿਆਂ ਨੂੰ ਅੰਜਾਮ ਦੇਣ ਦੀ ਗੱਲ ਕਬੂਲ ਕੀਤੀ।"


ਪੁਲਿਸ ਡੀਆਈਜੀ ਸੈਂਟਰਲ ਕਸ਼ਮੀਰ ਨੇ ਮਾਮਲੇ ਦੀ ਜਾਂਚ ਲਈ ਐਸਪੀ ਦੀ ਅਗਵਾਈ ਵਿੱਚ ਇੱਕ ਟੀਮ ਬਣਾਈ ਸੀ। ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) (ਨਿਆਂ ਅਤੇ ਆਦੇਸ਼) ਵਿਜੇ ਕੁਮਾਰ ਨੇ ਸ੍ਰੀਨਗਰ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਪੁਲਿਸ ਨੇ ਦੋ ਪੰਜਾਬੀ ਨੌਜਵਾਨਾਂ ਦੀ ਹੱਤਿਆ ਦੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।


ਉਸ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਹੋਇਆ ਹੈ। ਉਨ੍ਹਾਂ ਕਿਹਾ, "7 ਫਰਵਰੀ ਨੂੰ ਸ੍ਰੀਨਗਰ ਸ਼ਹਿਰ ਦੇ ਹੱਬਾ ਕਦਲ ਇਲਾਕੇ ਵਿੱਚ ਪੰਜਾਬ ਦੇ ਦੋ ਨੌਜਵਾਨਾਂ 'ਤੇ ਗੋਲੀਬਾਰੀ ਕਰਨ ਵਾਲੇ ਅੱਤਵਾਦੀ ਆਦਿਲ ਮਨਜ਼ੂਰ ਲੰਗੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।" ਸ੍ਰੀਨਗਰ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਲੰਗੂ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਸਥਿਤ ਦਹਿਸ਼ਤਗਰਦਾਂ ਦੇ ਸੰਪਰਕ ਵਿੱਚ ਸੀ।


ਅੱਤਵਾਦੀਆਂ ਤੋਂ ਮਿਲੇ ਨਿਰਦੇਸ਼ਾਂ 'ਤੇ ਉਸ ਨੂੰ ਜਨਵਰੀ 'ਚ ਪਿਸਤੌਲ ਮੁਹੱਈਆ ਕਰਵਾਇਆ ਗਿਆ ਸੀ। ਉਸ ਦੇ ਕਹਿਣ 'ਤੇ ਉਸ ਨੇ ਅੱਤਵਾਦ ਦਾ ਰਾਹ ਚੁਣਿਆ ਤੇ ਬੇਕਸੂਰ ਨੌਜਵਾਨਾਂ ਦਾ ਕਤਲ ਕੀਤਾ। ਏਡੀਜੀਪੀ ਨੇ ਕਿਹਾ ਕਿ ਲੰਗੂ ਸ੍ਰੀਨਗਰ ਦੇ ਜਲਦਾਗਰ ਇਲਾਕੇ ਦਾ ਵਸਨੀਕ ਹੈ ਤੇ ਅਹਿਲਾਦਿਤ ਸੰਪਰਦਾ ਦਾ ਪਾਲਣ ਕਰਦਾ ਹੈ।


ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਆਈਜੀਪੀ ਨੇ ਕਿਹਾ ਕਿ ਮਾਰੇ ਗਏ ਪੰਜਾਬ ਵਾਸੀ ਲੱਕੜ ਦਾ ਕੰਮ ਕਰਦੇ ਸਨ ਅਤੇ ਸ਼ਹੀਦ ਗੰਜ ਦੇ ਸ਼ਾਲਾ ਕਦਲ ਖੇਤਰ ਵਿੱਚ ਹਮਲਾ ਕੀਤਾ ਗਿਆ ਸੀ।


ਇਹ ਵੀ ਪੜ੍ਹੋ : Delhi Chalo March: ਅੰਦੋਲਨ ਤੋਂ ਪਹਿਲਾ ਕਿਸਾਨ ਲੀਡਰ ਸਰਵਣ ਸਿੰਘ ਪੰਧੇਰ ਦਾ ਟਵਿੱਟਰ ਅਕਾਊਂਟ ਬੰਦ