ਸਿੰਘੂ ਬਾਰਡਰ 'ਤੇ ਲਟਕਦੀ ਮਿਲੀ ਨੌਜਵਾਨ ਦੀ ਲਾਸ਼, ਨਿਹੰਗ ਜੱਥੇਬੰਦੀ ਨੇ ਲਈ ਜ਼ਿੰਮੇਵਾਰੀ, ਬੇਅਦਬੀ ਕਰਨ ਦਾ ਲਾਇਆ ਦੋਸ਼
Advertisement

ਸਿੰਘੂ ਬਾਰਡਰ 'ਤੇ ਲਟਕਦੀ ਮਿਲੀ ਨੌਜਵਾਨ ਦੀ ਲਾਸ਼, ਨਿਹੰਗ ਜੱਥੇਬੰਦੀ ਨੇ ਲਈ ਜ਼ਿੰਮੇਵਾਰੀ, ਬੇਅਦਬੀ ਕਰਨ ਦਾ ਲਾਇਆ ਦੋਸ਼

ਨਿਹੰਗ ਸਿੰਘਾਂ ਨੇ ਨੌਜਵਾਨ ’ਤੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਇਸ ਨੌਜਵਾਨ ਨੂੰ ਸਾਜਿਸ਼ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਲਈ 30 ਹਜ਼ਾਰ ਰੁਪਏ ਦੇ ਕੇ ਭੇਜਿਆ ਸੀ। ਮਰਨ ਤੋਂ ਪਹਿਲਾਂ ਨੌਜਵਾਨ ਦੀ ਇਕ ਵੀਡੀਓ  ਵੀ ਸਾਹਮਣੇ ਆਈ ਹੈ।

ਸਿੰਘੂ ਬਾਰਡਰ 'ਤੇ ਲਟਕਦੀ ਮਿਲੀ ਨੌਜਵਾਨ ਦੀ ਲਾਸ਼, ਨਿਹੰਗ  ਜੱਥੇਬੰਦੀ ਨੇ ਲਈ ਜ਼ਿੰਮੇਵਾਰੀ, ਬੇਅਦਬੀ ਕਰਨ ਦਾ ਲਾਇਆ ਦੋਸ਼

ਚੰਡੀਗੜ: ਕਿਸਾਨੀ ਸੰਘਰਸ਼ ਦਾ ਗੜ ਬਣੇ ਸਿੰਘੂ ਬਾਰਡਰ ਉੱਤੇ ਸਥਿਤੀ ਉਸ ਵੇਲੇ ਦਿਲ ਦਹਿਲਾ ਦੇਣ ਵਾਲੀ ਬਣ ਗਈ ਜਦੋਂ ਇਕ ਨੌਜਵਾਨ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਇੰਨ੍ਹਾ ਹੀ ਨਹੀਂ ਲਾਸ਼ ਦਾ ਇਕ ਹੱਥ ਅਤੇ ਇਕ ਲੱਤ ਕੱਟਕੇ ਉਸਨੂੰ ਬੈਰੀਕੇਟਿੰਗ ਦੇ ਨਾਲ ਲਟਕਾ ਦਿੱਤਾ ਗਿਆ।

 ਨਿਹੰਗ ਸਿੰਘਾਂ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ।ਉਹਨਾਂ ਦਾ ਕਹਿਣਾ ਹੈ ਕਿ ਨੌਜਵਾਨ ਨੇ ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ।ਹਲਾਂਕਿ ਇਹ ਘਟਨਾ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜਿਸ਼ ਦੱਸੀ ਜਾ ਰਹੀ ਹੈ।

 ਇਹ ਘਟਨਾ ਤੜਕੇ 5 ਵਜੇ ਦੀ ਹੈ ਜਿਥੇ ਲਾਸ਼ ਨੂੰ ਠੀਕ ਸਿੰਘੂ ਬਾਰਡਰ ’ਤੇ ਬਣੀ ਸਟੇਜ ਦੇ ਬਿਲਕੁਲ ਸਾਹਮਣੇ ਲਟਕਾਇਆ ਗਿਆ।ਇਸ ਤੋਂ ਇਲਾਵਾ ਨੌਜਵਾਨ ਦੀ ਗਰਦਨ ’ਤੇ ਵੀ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਮਿਲੇ ਹਨ।ਸੂਚਨਾ ਮਿਲਣ ਤੋਂ ਬਾਅਦ ਕੁੰਡਲੀ ਥਾਣੇ ਦੀ ਪੁਲਿਸ ਮੌਕੇ ’ਤੇ ਪਹੁੰਚੀ।ਫਿਲਹਾਲ ਪੁਲਿਸ ਵੱਲੋਂ ਕੋਈ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ।ਨੌਜਵਾਨ ਦੀ ਪਛਾਣ ਕੀਤੀ ਜਾ ਰਹੀ ਹੈ

ਕਤਲ ਕਰਨ ਵਾਲੇ ਨਿਹੰਗ ਸਿੰਘਾਂ ਦਾ ਬਿਆਨ

ਨਿਹੰਗ ਸਿੰਘਾਂ ਨੇ ਨੌਜਵਾਨ ’ਤੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਇਸ ਨੌਜਵਾਨ ਨੂੰ ਸਾਜਿਸ਼ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਲਈ 30 ਹਜ਼ਾਰ ਰੁਪਏ ਦੇ ਕੇ ਭੇਜਿਆ ਸੀ। ਮਰਨ ਤੋਂ ਪਹਿਲਾਂ ਨੌਜਵਾਨ ਦੀ ਇਕ ਵੀਡੀਓ  ਵੀ ਸਾਹਮਣੇ ਆਈ ਹੈ।

WATCH LIVE TV p>

Trending news