ਅਦਾਲਤ ਨੇ ਨਹੀਂ ਸੁਣੀਆਂ ਸਿੱਧੂ ਦੀਆਂ ਅਪੀਲਾਂ, ਅੱਜ ਹੀ ਕਰਨਾ ਪਵੇਗਾ ਸਰੰਡਰ
Advertisement

ਅਦਾਲਤ ਨੇ ਨਹੀਂ ਸੁਣੀਆਂ ਸਿੱਧੂ ਦੀਆਂ ਅਪੀਲਾਂ, ਅੱਜ ਹੀ ਕਰਨਾ ਪਵੇਗਾ ਸਰੰਡਰ

ਨਵਜੋਤ ਸਿੰਘ ਸਿੱਧੂ ਨੇ ਆਤਮ ਸਮਰਪਣ ਲਈ ਸੁਪਰੀਮ ਕੋਰਟ ਤੋਂ ਸਮਾਂ ਮੰਗਿਆ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਠੁਕਰਾ ਦਿੱਤਾ ਹੈ। ਇਸ ਤੋਂ ਪਹਿਲਾਂ ਜਸਟਿਸ ਏ.ਐਮ. ਖਾਨਵਿਲਕਰ ਨੇ ਸਿੱਧੂ ਨੂੰ ਅਰਜ਼ੀ ਦਾਇਰ ਕਰਨ ਲਈ ਕਿਹਾ ਸੀ। 

ਅਦਾਲਤ ਨੇ ਨਹੀਂ ਸੁਣੀਆਂ ਸਿੱਧੂ ਦੀਆਂ ਅਪੀਲਾਂ, ਅੱਜ ਹੀ ਕਰਨਾ ਪਵੇਗਾ ਸਰੰਡਰ

ਚੰਡੀਗੜ: ਨਵਜੋਤ ਸਿੰਘ ਸਿੱਧੂ ਨੇ ਆਤਮ ਸਮਰਪਣ ਲਈ ਸੁਪਰੀਮ ਕੋਰਟ ਤੋਂ ਸਮਾਂ ਮੰਗਿਆ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਠੁਕਰਾ ਦਿੱਤਾ ਹੈ। ਇਸ ਤੋਂ ਪਹਿਲਾਂ ਜਸਟਿਸ ਏ.ਐਮ. ਖਾਨਵਿਲਕਰ ਨੇ ਸਿੱਧੂ ਨੂੰ ਅਰਜ਼ੀ ਦਾਇਰ ਕਰਨ ਲਈ ਕਿਹਾ ਸੀ। ਚੀਫ਼ ਜਸਟਿਸ ਨੇ ਹਾਲਾਂਕਿ ਵਿਸ਼ੇਸ਼ ਬੈਂਚ ਦੇ ਗਠਨ ਦੀ ਮੰਗ ਲਈ ਵਕੀਲ ਦੁਆਰਾ ਕੀਤੀ ਗਈ ਬੇਨਤੀ ਨੂੰ ਠੁਕਰਾ ਦਿੱਤਾ। ਇਸ ਤਹਿਤ ਹੁਣ ਨਵਜੋਤ ਸਿੱਧੂ ਨੂੰ ਅੱਜ ਆਤਮ ਸਮਰਪਣ ਕਰਨਾ ਪਵੇਗਾ। ਸਿੱਧੂ ਦੇ ਵਕੀਲ ਸੀਨੀਅਰ ਐਡਵੋਕੇਟ ਅਭਿਸ਼ੇਕ ਮਨੂ ਸਿੰਘਵੀ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਪਣੇ ਮੁਵੱਕਿਲ ਨੂੰ ਸਮਰਪਣ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਮੰਗਿਆ ਸੀ। ਸੁਪਰੀਮ ਕੋਰਟ ਨੇ ਸਿੰਘਵੀ ਨੂੰ ਭਾਰਤ ਦੇ ਚੀਫ਼ ਜਸਟਿਸ ਬੈਂਚ ਦੇ ਸਾਹਮਣੇ ਢੁਕਵੀਂ ਅਰਜ਼ੀ ਪੇਸ਼ ਕਰਨ ਅਤੇ ਇਸ ਦਾ ਜ਼ਿਕਰ ਕਰਨ ਲਈ ਕਿਹਾ ਸੀ।

 

ਸੁਪਰੀਮ ਕੋਰਟ ਨੇ ਕਿਹਾ- ਹੱਥ ਆਪਣੇ ਆਪ ਵਿੱਚ ਇੱਕ ਹਥਿਆਰ

ਸੁਪਰੀਮ ਕੋਰਟ ਨੇ ਆਪਣੇ ਹੁਕਮ ਵਿੱਚ ਕਿਹਾ ਜੇਕਰ ਕੋਈ ਮੁੱਕੇਬਾਜ਼, ਪਹਿਲਵਾਨ, ਕ੍ਰਿਕਟਰ ਜਾਂ ਬਹੁਤ ਫਿੱਟ ਵਿਅਕਤੀ ਇਸ ਦੀ ਵਰਤੋਂ ਪੂਰੇ ਝਟਕੇ ਨਾਲ ਕਰਦਾ ਹੈ ਤਾਂ ਹੱਥ ਆਪਣੇ ਆਪ ਵਿੱਚ ਇੱਕ ਹਥਿਆਰ ਵੀ ਹੋ ਸਕਦਾ ਹੈ। ਅਜਿਹੇ 'ਚ ਸਿਰਫ ਜੁਰਮਾਨਾ ਭਰ ਕੇ ਸਿੱਧੂ ਨੂੰ ਛੱਡਣਾ ਠੀਕ ਨਹੀਂ ਹੈ। ਬੈਂਚ ਨੇ ਸਿੱਧੂ ਨੂੰ ਧਾਰਾ 323 (ਗੰਭੀਰ ਸੱਟ ਪਹੁੰਚਾਉਣ) ਦਾ ਦੋਸ਼ੀ ਠਹਿਰਾਇਆ ਅਤੇ ਇਸ ਅਪਰਾਧ ਲਈ ਉਸ ਨੂੰ ਵੱਧ ਤੋਂ ਵੱਧ ਇੱਕ ਸਾਲ ਦੀ ਸਜ਼ਾ ਸੁਣਾਈ।

 

WATCH LIVE TV 

 

Trending news