ਜਲ੍ਹਿਆਂਵਾਲਾ ਬਾਗ ਦੇ ਕੋਲ ਧਾਰਾ 144 ਲਗਾਉਣ ਦਾ ਫ਼ੈਸਲਾ 24 ਘੰਟਿਆਂ ਦੇ ਅੰਦਰ ਲਿਆ ਗਿਆ ਵਾਪਸ
Advertisement

ਜਲ੍ਹਿਆਂਵਾਲਾ ਬਾਗ ਦੇ ਕੋਲ ਧਾਰਾ 144 ਲਗਾਉਣ ਦਾ ਫ਼ੈਸਲਾ 24 ਘੰਟਿਆਂ ਦੇ ਅੰਦਰ ਲਿਆ ਗਿਆ ਵਾਪਸ

ਅੰਮ੍ਰਿਤਸਰ ਵਿਖੇ ਜਲ੍ਹਿਆਂਵਾਲਾ ਬਾਗ਼ ਜਦੋਂ ਦਾ ਨਵੀਨੀਕਰਨ ਹੋਇਆ ਹੈ ਉਦੋਂ ਤੋਂ ਹੀ ਇਹ ਵਿਵਾਦਾਂ ਵਿੱਚ ਰਿਹਾ ਹੈ 

ਜਲ੍ਹਿਆਂਵਾਲਾ ਬਾਗ ਦੇ ਕੋਲ ਧਾਰਾ 144 ਲਗਾਉਣ ਦਾ ਫ਼ੈਸਲਾ 24 ਘੰਟਿਆਂ ਦੇ ਅੰਦਰ ਲਿਆ ਗਿਆ ਵਾਪਸ

ਪਰਮਬੀਰ ਔਲਖ/ਅੰਮ੍ਰਿਤਸਰ : ਅੰਮ੍ਰਿਤਸਰ ਵਿਖੇ ਜਲ੍ਹਿਆਂਵਾਲਾ ਬਾਗ਼ ਜਦੋਂ ਦਾ ਨਵੀਨੀਕਰਨ ਹੋਇਆ ਹੈ ਉਦੋਂ ਤੋਂ ਹੀ ਇਹ ਵਿਵਾਦਾਂ ਵਿੱਚ ਰਿਹਾ ਹੈ. ਸ਼ਹੀਦਾਂ ਦੇ ਪਰਿਵਾਰ ਦੇ ਵੱਲੋਂ ਲਗਾਤਾਰ ਇਹ ਦੋਸ਼ ਲਗਾਏ ਜਾ ਰਹੇ ਹਨ ਕਿ ਬਾਗ਼  ਦੀ ਨਵੀਨੀਕਰਨ ਦੇ ਨਾਮ 'ਤੇ ਇਸ ਦੀ ਦਿੱਖ ਬਦਲ ਦਿੱਤੀ ਗਈ .ਹੈ ਜਿਸ ਕਰਕੇ ਪ੍ਰਸ਼ਾਸਨ ਨੂੰ ਕਰੜਾ ਵਿਰੋਧ ਵੀ ਝੱਲਣਾ ਪਿਆ ਹੈ.

  ਇਸ ਦੇ ਚਲਦਿਆਂ ਜਲ੍ਹਿਆਂਵਾਲਾ ਬਾਗ ਦੇ ਆਲੇ ਦੁਆਲੇ ਪ੍ਰਸ਼ਾਸਨ ਦੇ ਵੱਲੋਂ ਧਾਰਾ 144 ਲਗਾ ਦਿੱਤੀ ਗਈ ਸੀ. ਪਰ ਇਹ ਫੈਸਲਾ 24 ਘੰਟਿਆਂ ਦੇ ਅੰਦਰ ਹੀ ਵਾਪਸ ਲੈ ਲਿਆ ਗਿਆ ਹੈ. ਇਸ ਫ਼ੈਸਲੇ ਨੂੰ ਵਾਪਸ ਲੈਣ ਦੇ ਹੁਕਮ ਡੀਜੀਪੀ ਲਾਅ ਐਂਡ ਆਰਡਰ ਪਰਮਿੰਦਰ ਸਿੰਘ ਭੰਡਾਲ ਵੱਲੋਂ ਦਿੱਤੇ ਗਏ ਹਨ.

 

  ਦੱਸ ਦਈਏ ਕਿ ਦੇਸ਼ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੇ ਵਲੋਂ ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਮਗਰੋਂ ਇਸ ਦਾ ਉਦਘਾਟਨ ਕੀਤਾ ਗਿਆ ਸੀ. ਜਿਸ ਮਗਰੋਂ ਲਗਾਤਾਰ ਸ਼ਹੀਦਾਂ ਦੇ ਪਰਿਵਾਰ ਇਸ ਦੀ ਬਦਲੀ ਦਿੱਖ ਨੂੰ ਲੈ ਕੇ ਵਿਰੋਧ ਕਰ ਕਰ ਰਹੇ ਸਨ ਅਤੇ ਹੁਣ ਉਨ੍ਹਾਂ ਨੂੰ ਉਸ ਜਗ੍ਹਾ ਤੋਂ ਹਟਾਉਣ ਦੇ ਲਈ ਪ੍ਰਸ਼ਾਸਨ ਨੇ ਧਾਰਾ ਇੱਕ ਸੌ ਚੁਤਾਲੀ ਲਗਾਈ ਸੀ ਜੋ ਕਿ ਵਾਪਸ ਲੈ ਲਈ ਗਈ ਹੈ

Trending news