ਮੰਤਰੀ ਪ੍ਰਗਟ ਸਿੰਘ ਸਿਰ ਛਾਇਆ ਹਾਕੀ ਦਾ ਜਾਦੂ,ਸੀ.ਐਮ ਚੰਨੀ ਵੀ ਉਤਰਣਗੇ ਮੈਦਾਨ ਵਿਚ
Advertisement

ਮੰਤਰੀ ਪ੍ਰਗਟ ਸਿੰਘ ਸਿਰ ਛਾਇਆ ਹਾਕੀ ਦਾ ਜਾਦੂ,ਸੀ.ਐਮ ਚੰਨੀ ਵੀ ਉਤਰਣਗੇ ਮੈਦਾਨ ਵਿਚ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਖਿਡਾਰੀ ਵਜੋਂ ਇਸ ਮੈਚ ਦਾ ਹਿੱਸਾ ਹੋਣਗੇ ਅਤੇ ਪ੍ਰਗਟ ਸਿੰਘ ਗੋਲ ਕੀਪਿੰਗ ਕਰਦੇ ਨਜ਼ਰ ਆਉਣਗੇ।ਇਸਤੋਂ ਪਹਿਲਾਂ ਵੀ ਕੱਲ੍ਹ ਮੁੱਖ ਮੰਤਰੀ ਨੇ ਮੋਹਾਲੀ ਸਟੇਡੀਅਮ ਵਿਚ ਪ੍ਰੈਕਟਿਸ ਕੀਤੀ ਸੀ।

ਮੰਤਰੀ ਪ੍ਰਗਟ ਸਿੰਘ ਸਿਰ ਛਾਇਆ ਹਾਕੀ ਦਾ ਜਾਦੂ,ਸੀ.ਐਮ ਚੰਨੀ ਵੀ ਉਤਰਣਗੇ ਮੈਦਾਨ ਵਿਚ

ਚੰਡੀਗੜ: ਪੰਜਾਬ ਦੇ ਵਿਚ ਖੇਡ ਵਿਭਾਗ ਦੀ ਵਾਗਡੋਰ ਹੁਣ ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ ਦੇ ਹੱਥ ਆ ਗਈ ਹੈ ਅਤੇ ਉਹਨਾਂ ਦਾ ਪਿਛੋਕੜ ਖੇਡਾਂ ਨਾਲ ਜੁੜਿਆ ਹੋਣ ਕਰਕੇ ਡਾਂਵਾਡੋਲ ਹੋਏ ਖੇਡ ਜਗਤ ਨੂੰ ਮੁੜ ਪੈਰਾਂ ਸਿਰ ਕਰਨ ਦੀ ਜ਼ਿੰਮੇਵਾਰੀ ਪ੍ਰਗਟ ਸਿੰਘ ਲਈ ਬੇਹੱਦ ਅਹਿਮ ਸਾਬਤ ਹੋ ਸਕਦੀ ਹੈ।

ਇਸੇ ਲਈ ਪ੍ਰਗਟ ਸਿੰਘ ਦਾ ਖੇਡ ਪ੍ਰੇਮ ਕਈ ਵਾਰ ਵੇਖਿਆ ਗਿਆ ਹੈ ਅਤੇ ਅੱਜ ਪ੍ਰਗਟ ਸਿੰਘ ਆਪਣੇ ਕਪਤਾਨ ਵਾਲੇ ਰੋਲ ਵਿਚ ਦਿਖਾਈ ਦਿੱਤੇ।ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਜਲੰੰਧਰ ਦੌਰੇ ਦੌਰਾਨ ਵੀ ਪ੍ਰਗਟ ਸਿੰਘ ਹਾਕੀ ਖੇਡਦੇ ਨਜ਼ਰ ਆਏ।ਦਰਅਸਲ 38ਵੇਂ ਸੁਰਜੀਤ ਹਾਕੀ ਟੂਰਨਾਮੈਂਟ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ ਇਸ ਦੌਰਾਨ ਪ੍ਰਗਟ ਸਿੰਘ ਵੀ ਪ੍ਰੈਕਟਿਸ ਕਰਦੇ ਨਜ਼ਰ ਆਏ।ਇਹ ਮੁਕਾਬਲਾ ਕਟੋਚ ਸਟੇਡੀਅਮ ਹੋਣ ਵਾਲਾ ਹੈ। 

 

WATCH LIVE TV

 

ਦਿਲਚਸਪ ਗੱਲ ਇਹ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਖਿਡਾਰੀ ਵਜੋਂ ਇਸ ਮੈਚ ਦਾ ਹਿੱਸਾ ਹੋਣਗੇ ਅਤੇ ਪ੍ਰਗਟ ਸਿੰਘ ਗੋਲ ਕੀਪਿੰਗ ਕਰਦੇ ਨਜ਼ਰ ਆਉਣਗੇ।ਇਸਤੋਂ ਪਹਿਲਾਂ ਵੀ ਕੱਲ੍ਹ ਮੁੱਖ ਮੰਤਰੀ ਨੇ ਮੋਹਾਲੀ ਸਟੇਡੀਅਮ ਵਿਚ ਪ੍ਰੈਕਟਿਸ ਕੀਤੀ ਸੀ।

ਖੇਡ ਮੰਤਰੀ ਨੇ ਕਿਹਾ ਕਿ ਖੇਡਾਂ ਸਾਡੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਹਨ।ਜਿਹਨਾਂ ਨਾਲ ਸਾਨੂੰ ਬਚਪਨ ਜਾਂ ਜਵਾਨੀ ਵਿਚ ਹੀ ਨਹੀਂ ਬਲਕਿ ਸਾਰੀ ਉਮਰ ਜੁੜੇ ਰਹਿਣਾ ਚਾਹੀਦਾ ਹੈ।

Trending news