ਮੁੱਖ ਮੰਤਰੀ ਦੇ ਰਹੇ ਸਾਦਾ ਜੀਵਨ ਜਿਊਣ ਦਾ ਸੁਨੇਹਾ, ਉਪ ਮੁੱਖ ਮੰਤਰੀ ਨੂੰ ਚਾਹੀਦੀਆਂ ਇਹ ਲਗਜ਼ਰੀ ਸੁਵਿਧਾਵਾਂ
Advertisement

ਮੁੱਖ ਮੰਤਰੀ ਦੇ ਰਹੇ ਸਾਦਾ ਜੀਵਨ ਜਿਊਣ ਦਾ ਸੁਨੇਹਾ, ਉਪ ਮੁੱਖ ਮੰਤਰੀ ਨੂੰ ਚਾਹੀਦੀਆਂ ਇਹ ਲਗਜ਼ਰੀ ਸੁਵਿਧਾਵਾਂ

ਕੈਪਟਨ ਅਮਰਿੰਦਰ ਸਿੰਘ  ਪੰਜਾਬ ਕਾਂਗਰਸ ਲਈ ਹੁਣ ਸਿਰਦਰਦ ਬਣੇ ਹੀ ਹੋਏ ਨੇ ਪਰ ਹੁਣ ਨਵੀਂ ਬਣੀ ਪੰਜਾਬ ਸਰਕਾਰ ਦੇ ਵਿਚ ਵੀ ਉਠਾ ਪਟਕ ਨਜ਼ਰ ਆ ਰਹੀ ਹੈ.

ਮੁੱਖ ਮੰਤਰੀ ਦੇ ਰਹੇ ਸਾਦਾ ਜੀਵਨ ਜਿਊਣ ਦਾ ਸੁਨੇਹਾ, ਉਪ ਮੁੱਖ ਮੰਤਰੀ ਨੂੰ ਚਾਹੀਦੀਆਂ ਇਹ ਲਗਜ਼ਰੀ ਸੁਵਿਧਾਵਾਂ

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ  ਪੰਜਾਬ ਕਾਂਗਰਸ ਲਈ ਹੁਣ ਸਿਰਦਰਦ ਬਣੇ ਹੀ ਹੋਏ ਨੇ ਪਰ ਹੁਣ ਨਵੀਂ ਬਣੀ ਪੰਜਾਬ ਸਰਕਾਰ ਦੇ ਵਿਚ ਵੀ ਉਠਾ ਪਟਕ ਨਜ਼ਰ ਆ ਰਹੀ ਹੈ. ਨਵੀਂ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿੱਥੇ ਸਾਦਾ ਜੀਵਨ ਜਿਉਣ  ਦਾ ਵਿਚਾਰ ਕਰ ਰਹੇ ਹਨ. ਆਪਣਾ ਵੀਆਈਪੀ ਕਲਚਰ ਵੀ ਘਟਾ ਰਹੇ ਹਨ ਉੱਥੇ ਹੀ ਉਪ ਮੁੱਖ ਮੰਤਰੀ ਓਪੀ ਸੋਨੀ ਦਾ ਸੋਚਣਾ ਕੁਝ ਹੋਰ ਹੈ. ਸੋਨੀ ਨੇ ਸੂਬੇ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਨ੍ਹਾਂ ਨੂੰ  ਸਰਕਾਰੀ ਰਿਹਾਇਸ਼ ਅਤੇ ਦਫਤਰ ਵਿੱਚ ਮੁੱਖ ਮੰਤਰੀ ਨੂੰ ਮਿਲਣ ਵਾਲੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ.

ਸੋਨੀ ਨੇ ਆਪਣੀ ਮੰਗ ਅਜਿਹੀ ਸਮੇਂ ਕੀਤੀ ਹੈ ਜਦ ਉਨ੍ਹਾਂ ਦੇ ਮੁੱਖ ਮੰਤਰੀ ਵੱਖ ਵੱਖ ਜ਼ਿਲ੍ਹੇ ਵਿਚ ਜਾ ਕੇ ਖੁਦ ਨੂੰ ਆਮ ਆਦਮੀ ਦੱਸ ਕੇ ਜਨਤਾ ਦੇ ਪੈਸੇ ਦੇ ਗ਼ੈਰ ਜ਼ਰੂਰੀ ਉਪਯੋਗ ਨੂੰ  ਰੋਕਣ ਦਾ ਵਾਅਦਾ ਕਰ ਰਹੇ ਹਨ. ਵੀਰਵਾਰ ਨੂੰ ਹੀ ਮੁੱਖ ਮੰਤਰੀ ਨੇ ਕਪੂਰਥਲਾ ਵਿਖੇ ਆਪਣੀ ਇਕ ਸੁਰੱਖਿਆ ਵਿੱਚ ਤੈਨਾਤ 1000 ਜਵਾਨ ਅਤੇ ਕਰੋੜਾਂ ਰੁਪਏ ਦੀ ਲਗਜ਼ਰੀ ਗੱਡੀਆਂ ਤੇ ਸਵਾਲ ਚੁੱਕਦੇ ਹੋਏ ਇਸ ਨੂੰ ਗੈਰ ਜ਼ਰੂਰੀ ਕਰਾਰ ਦਿੱਤਾ ਸੀ.

  ਦੱਸ ਦੇਈਏ ਕਿ ਮੁੱਖ ਸਕੱਤਰ ਨੂੰ ਭੇਜਿਆ ਗਿਆ ਓ ਪੀ ਸੋਨੀ ਵੱਲੋਂ ਇਹ ਪੱਤਰ ਹੁਣ ਇਜਾਜ਼ਤ ਦੇ ਲਈ ਮੁੱਖ ਮੰਤਰੀ ਦੇ ਕੋਲ ਹੀ ਜਾਏਗਾ. ਇਸ ਪੱਤਰ ਉੱਤੇ ਕੀ ਫ਼ੈਸਲਾ ਹੋਵੇਗਾ ਹਾਲੇ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ. ਪਰ ਅਗਰ ਸੋਨੀ ਨੂੰ ਮੁੱਖ ਮੰਤਰੀ ਦੇ ਪੱਧਰ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਤਾਂ  ਚੋਣਾਂ ਦੇ ਮੌਕੇ ਕਾਂਗਰਸ ਨੂੰ ਵਿਰੋਧੀ ਧਿਰ ਦੇ ਹਮਲਿਆਂ ਦਾ ਸਾਹਮਣਾ ਕਰਨਾ ਪਵੇਗਾ.  ਉਧਰ ਸੋਨੀ ਨੇ ਜੋ ਪੱਤਰ ਮੁੱਖ ਸਕੱਤਰ ਨੂੰ ਲਿਖਿਆ ਹੈ ਉਸ ਵਿੱਚ ਪੰਜਾਬ ਕੈਬਨਿਟ ਦੇ ਦੁਬਾਰਾ ਬਣਨ ਮਗਰੋਂ ਮੁੱਖ ਮੰਤਰੀ ਵੱਲੋਂ ਓ ਪੀ ਸੋਨੀ ਉਪ ਮੁੱਖ ਮੰਤਰੀ ਬਣਾਏ ਗਏ ਹਨ.

ਉਨ੍ਹਾਂ ਨੇ ਆਪਣਾ ਕਾਰਜ ਭਾਰ ਸੰਭਾਲ ਲਿਆ ਹੈ ਸੂਬੇ ਦੇ  ਅਤਿਥੀ ਵਿਭਾਗ ਵੱਲੋਂ ਇਸ ਤੋਂ ਪਹਿਲਾਂ ਰਾਜਿੰਦਰ ਕੌਰ ਭੱਠਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਬਤੌਰ ਉਪ ਮੁੱਖ ਮੰਤਰੀ ਦੇ ਕਾਰਜਕਾਲ ਦੇ ਦੌਰਾਨ ਮੁੱਖ ਮੰਤਰੀ ਦੇ ਮੁਤਾਬਿਕ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਸਨ ਜਿਨ੍ਹਾਂ ਵਿਚ ਮਹਿਮਾਨਾਂ ਅਤੇ ਮੀਡੀਆ ਦੇ ਲਈ ਉਨ੍ਹਾਂ ਦੀ ਰਿਹਾਇਸ਼ ਅਤੇ ਦਫ਼ਤਰ ਦੋਵੇਂ ਸਮਾਨ ਰੂਪ ਨਾਲ ਸੁਵਿਧਾਵਾਂ ਮੁਹੱਈਆ ਕਰਵਾਉਣਾ ਸ਼ਾਮਲ ਹੈ ਇਸ ਆਧਾਰ ਤੇ ਨਵੇਂ ਉਪ ਮੁੱਖ ਮੰਤਰੀ ਦੀ ਰਿਹਾਇਸ਼ ਅਤੇ ਆਫਿਸ ਵਿਚ ਮੁੱਖ ਮੰਤਰੀ ਲੈਵਲ ਦੀਆਂ ਸੇਵਾਵਾਂ ਦਿੱਤੀਆਂ ਜਾਣ

WATCH LIVE TV

Trending news