150 ਰੁਪਏ ਤੱਕ ਪਹੁੰਚੇਗੀ ਪੈਟਰੋਲ ਦੀ ਕੀਮਤ, ਨਵੇਂ ਦਾਵੇ ਨਾਲ ਕੰਬੇ ਲੋਕ
Advertisement

150 ਰੁਪਏ ਤੱਕ ਪਹੁੰਚੇਗੀ ਪੈਟਰੋਲ ਦੀ ਕੀਮਤ, ਨਵੇਂ ਦਾਵੇ ਨਾਲ ਕੰਬੇ ਲੋਕ

ਮਾਰਕੀਟ ਅਧਿਐਨ ਅਤੇ ਕ੍ਰੈਡਿਟ ਰੇਟਿੰਗ ਕੰਪਨੀ ਗੋਲਡਮੈਨ ਸਾਕਸ ਦਾ ਅਨੁਮਾਨ ਹੈ ਕਿ ਅਗਲੇ ਸਾਲ ਤੱਕ ਬ੍ਰੈਂਟ ਕੱਚੇ ਤੇਲ ਦੀਆਂ ਕੀਮਤਾਂ $110 ਪ੍ਰਤੀ ਬੈਰਲ ਤੱਕ ਪਹੁੰਚ ਜਾਣਗੀਆਂ।

150 ਰੁਪਏ ਤੱਕ ਪਹੁੰਚੇਗੀ ਪੈਟਰੋਲ ਦੀ ਕੀਮਤ, ਨਵੇਂ ਦਾਵੇ ਨਾਲ ਕੰਬੇ ਲੋਕ

ਚੰਡੀਗੜ: ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਆਮ ਆਦਮੀ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ 'ਚ ਪੈਟਰੋਲ 100 ਰੁਪਏ ਪ੍ਰਤੀ ਲੀਟਰ ਦੇ ਪੱਧਰ ਨੂੰ ਪਾਰ ਕਰ ਗਿਆ ਹੈ। ਇਸ ਦੇ ਨਾਲ ਹੀ ਕਈ ਸ਼ਹਿਰਾਂ ਵਿੱਚ ਡੀਜ਼ਲ ਦੀ ਕੀਮਤ ਵੀ 100 ਰੁਪਏ ਤੋਂ ਉੱਪਰ ਪਹੁੰਚ ਗਈ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਇਹ ਸਿਲਸਿਲਾ ਜਾਰੀ ਰਹਿਣ ਦੀ ਉਮੀਦ ਹੈ।

ਅਸਲ ਵਿੱਚ, ਮਾਰਕੀਟ ਅਧਿਐਨ ਅਤੇ ਕ੍ਰੈਡਿਟ ਰੇਟਿੰਗ ਕੰਪਨੀ ਗੋਲਡਮੈਨ ਸਾਕਸ ਦਾ ਅਨੁਮਾਨ ਹੈ ਕਿ ਅਗਲੇ ਸਾਲ ਤੱਕ ਬ੍ਰੈਂਟ ਕੱਚੇ ਤੇਲ ਦੀਆਂ ਕੀਮਤਾਂ $110 ਪ੍ਰਤੀ ਬੈਰਲ ਤੱਕ ਪਹੁੰਚ ਜਾਣਗੀਆਂ। ਇਹ ਮੌਜੂਦਾ ਪੱਧਰ 85 ਡਾਲਰ ਪ੍ਰਤੀ ਬੈਰਲ ਤੋਂ 30 ਫੀਸਦੀ ਜ਼ਿਆਦਾ ਹੈ। ਅਨੁਮਾਨਾਂ ਮੁਤਾਬਕ ਕੱਚੇ ਤੇਲ ਦੀ ਕੀਮਤ ਵੀ 147 ਡਾਲਰ ਪ੍ਰਤੀ ਬੈਰਲ ਦੇ ਸਰਵਕਾਲੀ ਉੱਚ ਪੱਧਰ ਨੂੰ ਛੂਹ ਸਕਦੀ ਹੈ।

WATCH LIVE TV

ਕੱਚੇ ਤੇਲ ਦੀਆਂ ਕੀਮਤਾਂ ਦਾ ਇਹ ਪੱਧਰ ਸਾਲ 2008 ਵਿੱਚ ਸੀ।ਇਹ ਉਹ ਸਮਾਂ ਸੀ ਜਦੋਂ ਵਿਸ਼ਵ ਆਰਥਿਕ ਮੰਦੀ ਦੀ ਲਪੇਟ ਵਿੱਚ ਸੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਪੈਟਰੋਲ ਦੀ ਕੀਮਤ 150 ਰੁਪਏ ਤੱਕ ਜਾ ਸਕਦੀ ਹੈ।ਇਸ ਦੇ ਨਾਲ ਹੀ ਜੇਕਰ ਡੀਜ਼ਲ ਦੀ ਗੱਲ ਕਰੀਏ ਤਾਂ ਇਹ ਕੀਮਤ 140 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਸਕਦੀ ਹੈ। ਹਾਲਾਂਕਿ ਗੋਲਡਮੈਨ ਸਾਕਸ ਦਾ ਇਹ ਅਨੁਮਾਨ ਅਗਲੇ ਸਾਲ ਲਈ ਹੈ।

ਪੈਟਰੋਲ ਅਤੇ ਡੀਜ਼ਲ 'ਤੇ ਸਰਕਾਰ ਤੋਂ ਰਾਹਤ ਦੀ ਉਮੀਦ ਘੱਟ ਹੈ। ਇਸ ਨੂੰ ਜੀਐਸਟੀ ਦੇ ਦਾਇਰੇ ਵਿੱਚ ਲਿਆਉਣ ਦੇ ਵਿਚਾਰ ਦਾ ਪਹਿਲਾਂ ਹੀ ਵਿਰੋਧ ਹੋ ਰਿਹਾ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਟੈਕਸਾਂ ਵਿੱਚ ਕਟੌਤੀ ਕਰਕੇ ਆਪਣੇ ਮਾਲੀਏ ਨੂੰ ਘਟਾਉਣ ਦੇ ਮੂਡ ਵਿੱਚ ਨਹੀਂ ਜਾਪਦੀ। ਅਜਿਹੇ 'ਚ ਇਸ ਦਾ ਬੋਝ ਆਮ ਜਨਤਾ 'ਤੇ ਪੈ ਸਕਦਾ ਹੈ।

Trending news