ਪੰਜਾਬ ਵਿਚ ਥਰਮਲ ਪਲਾਂਟ ਹੋਏ ਬੰਦ, ਹੁਣ ਕਿਥੋਂ ਮਿਲੇਗੀ ਬਿਜਲੀ? ਮੱਚ ਗਈ ਹਾਲ ਦੁਹਾਈ
Advertisement

ਪੰਜਾਬ ਵਿਚ ਥਰਮਲ ਪਲਾਂਟ ਹੋਏ ਬੰਦ, ਹੁਣ ਕਿਥੋਂ ਮਿਲੇਗੀ ਬਿਜਲੀ? ਮੱਚ ਗਈ ਹਾਲ ਦੁਹਾਈ

ਪੰਜਾਬ ਦੇ ਵਿਚ ਵੱਡਾ ਬਿਜਲੀ ਸੰਕਟ ਪੈਦਾ ਹੋ ਗਿਆ ਹੈ। ਸੰਕਟ ਅਜਿਹਾ ਕਿ ਪੰਜਾਬ ਵਿੱਚ ਸਰਕਾਰੀ ਅਤੇ ਨਿੱਜੀ ਖੇਤਰ ਦੇ ਥਰਮਲ ਪਲਾਂਟਾਂ ਦੇ 15 ਵਿੱਚੋਂ ਪੰਜ ਯੂਨਿਟਾਂ ਨੇ ਬਿਜਲੀ ਪੈਦਾ ਕਰਨੀ ਬੰਦ ਕਰ ਦਿੱਤੀ।

ਪੰਜਾਬ ਵਿਚ ਥਰਮਲ ਪਲਾਂਟ ਹੋਏ ਬੰਦ, ਹੁਣ ਕਿਥੋਂ ਮਿਲੇਗੀ ਬਿਜਲੀ? ਮੱਚ ਗਈ ਹਾਲ ਦੁਹਾਈ

ਚੰਡੀਗੜ: ਪੰਜਾਬ ਦੇ ਵਿਚ ਵੱਡਾ ਬਿਜਲੀ ਸੰਕਟ ਪੈਦਾ ਹੋ ਗਿਆ ਹੈ। ਸੰਕਟ ਅਜਿਹਾ ਕਿ ਪੰਜਾਬ ਵਿੱਚ ਸਰਕਾਰੀ ਅਤੇ ਨਿੱਜੀ ਖੇਤਰ ਦੇ ਥਰਮਲ ਪਲਾਂਟਾਂ ਦੇ 15 ਵਿੱਚੋਂ ਪੰਜ ਯੂਨਿਟਾਂ ਨੇ ਬਿਜਲੀ ਪੈਦਾ ਕਰਨੀ ਬੰਦ ਕਰ ਦਿੱਤੀ। ਇਨ੍ਹਾਂ ਵਿੱਚ ਤਿੰਨ ਨਿੱਜੀ ਅਤੇ ਦੋ ਜਨਤਕ ਖੇਤਰ ਦੀਆਂ ਇਕਾਈਆਂ ਸ਼ਾਮਲ ਹਨ। ਇਸ ਨਾਲ ਰਾਜ ਵਿੱਚ 2010 ਮੈਗਾਵਾਟ ਦਾ ਬਿਜਲੀ ਘਾਟਾ ਪੈਦਾ ਹੋਇਆ।

 

ਕਿੰਨੇ ਥਰਮਲ ਪਲਾਂਟ ਹੋਏ ਬੰਦ

ਸੂਬੇ ਵਿਚ ਜਨਤਕ ਅਤੇ ਨਿੱਜੀ ਖੇਤਰ ਦੀ ਕੁੱਲ 15 ਯੂਨਿਟਾਂ ਵਿੱਚ ਲਗਭਗ 6000 ਮੈਗਾਵਾਟ ਦੀ ਬਿਜਲੀ ਉਤਪਾਦਨ ਸਮਰੱਥਾ ਹੈ। ਰੋਪੜ ਥਰਮਲ ਪਲਾਂਟ ਦੇ ਦੋ ਯੂਨਿਟ ਬੰਦ ਰਹੇ, ਜਦੋਂ ਕਿ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਦੋ ਯੂਨਿਟ ਵੀ ਪ੍ਰਾਈਵੇਟ ਸੈਕਟਰ ਵਿੱਚ ਬੰਦ ਰਹੇ। ਪ੍ਰਾਈਵੇਟ ਸੈਕਟਰ ਦੇ ਗੋਇੰਦਵਾਲ ਸਾਹਿਬ ਪਲਾਂਟ ਦਾ ਇਕ ਯੂਨਿਟ ਕੋਲੇ ਦੀ ਘਾਟ ਕਾਰਨ 11 ਅਪ੍ਰੈਲ ਤੋਂ ਬੰਦ ਪਿਆ ਹੈ। ਸੂਬੇ ਵਿੱਚ ਬਿਜਲੀ ਦੀ ਮੰਗ ਕਰੀਬ 7457 ਮੈਗਾਵਾਟ ਦਰਜ ਕੀਤੀ ਗਈ ਅਤੇ ਇਸ ਦੇ ਉਲਟ ਪਾਵਰਕੌਮ ਸਿਰਫ਼ 6700 ਮੈਗਾਵਾਟ ਹੀ ਸਪਲਾਈ ਕਰ ਸਕਿਆ। ਪਟਿਆਲਾ ਜ਼ਿਲ੍ਹੇ ਦੇ ਕਈ ਇਲਾਕਿਆਂ ਵਿੱਚ ਜਿੱਥੇ ਦੋ ਤੋਂ ਤਿੰਨ ਘੰਟੇ, ਗੜ੍ਹਸ਼ੰਕਰ ਵਿੱਚ ਛੇ ਘੰਟੇ, ਲੁਧਿਆਣਾ ਦੇ ਕੁਝ ਇਲਾਕਿਆਂ ਵਿੱਚ ਦੋ ਘੰਟੇ ਅਤੇ ਮੁਕਤਸਰ ਵਿੱਚ ਚਾਰ ਘੰਟੇ ਬਿਜਲੀ ਸਪਲਾਈ ਪ੍ਰਭਾਵਿਤ ਰਹੀ। ਇਸ ਤੋਂ ਇਲਾਵਾ ਕਾਦੀਆਂ ਪਠਾਨਕੋਟ ਅਤੇ ਬਰੇਟਾ ਇਲਾਕੇ ਵਿੱਚ ਵੀ ਅੱਠ ਘੰਟੇ ਬਿਜਲੀ ਸਪਲਾਈ ਪ੍ਰਭਾਵਿਤ ਰਹੀ।

 

ਝੋਨੇ ਦੀ ਲਵਾਈ ਤੋਂ ਪਹਿਲਾਂ ਵੱਧ ਰਿਹਾ ਬਿਜਲੀ ਸੰਕਟ

ਸੂਬੇ ਵਿੱਚ ਜੂਨ ਮਹੀਨੇ ਵਿੱਚ ਝੋਨੇ ਦੀ ਲੁਆਈ ਸ਼ੁਰੂ ਹੋ ਜਾਵੇਗੀ ਅਤੇ ਫਿਰ ਸੂਬੇ ਵਿੱਚ ਬਿਜਲੀ ਦੀ ਮੰਗ 15000 ਮੈਗਾਵਾਟ ਦੇ ਕਰੀਬ ਪਹੁੰਚਣ ਦੀ ਸੰਭਾਵਨਾ ਹੈ। ਫਿਰ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਪੰਜਾਬ ਦੇ ਸਾਰੇ ਥਰਮਲ ਪਲਾਂਟਾਂ ਨੂੰ ਉਨ੍ਹਾਂ ਦੀ ਪੂਰੀ ਸਮਰੱਥਾ ਨਾਲ ਚਲਾਉਣਾ ਜ਼ਰੂਰੀ ਹੋਵੇਗਾ। ਇਸ ਦੇ ਲਈ ਪਲਾਟਾਂ ਵਿੱਚ ਕੋਲੇ ਦਾ ਕਾਫੀ ਭੰਡਾਰ ਹੋਣਾ ਜ਼ਰੂਰੀ ਹੈ।

 

WATCH LIVE TV 

Trending news