ਚੋਰ ਨੂੰ ਟਰਾਂਸਫਾਰਮਰ 'ਚੋਂ ਤੇਲ ਚੋਰੀ ਕਰਨਾ ਪਿਆ ਮਹਿੰਗਾ, ਜਾਨ ਤੋਂ ਧੋਣਾ ਪਿਆ ਹੱਥ
Advertisement

ਚੋਰ ਨੂੰ ਟਰਾਂਸਫਾਰਮਰ 'ਚੋਂ ਤੇਲ ਚੋਰੀ ਕਰਨਾ ਪਿਆ ਮਹਿੰਗਾ, ਜਾਨ ਤੋਂ ਧੋਣਾ ਪਿਆ ਹੱਥ

ਹਲਕਾ ਰਾਜਾਸਾਂਸੀ ਦੇ ਪਿੰਡ ਧਰਮਕੋਟ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਸਥਾਨਿਕ ਲੋਕਾਂ ਨੂੰ ਟਰਾਂਸਫਾਰਮਰ ਨੇੜੇ ਇੱਕ ਲਾਸ਼ ਮਿਲੀ, ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।

ਚੋਰ ਨੂੰ ਟਰਾਂਸਫਾਰਮਰ 'ਚੋਂ ਤੇਲ ਚੋਰੀ ਕਰਨਾ ਪਿਆ ਮਹਿੰਗਾ, ਜਾਨ ਤੋਂ ਧੋਣਾ ਪਿਆ ਹੱਥ

ਚੰਡੀਗੜ੍ਹ:  ਹਲਕਾ ਰਾਜਾਸਾਂਸੀ ਦੇ ਪਿੰਡ ਧਰਮਕੋਟ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਸਥਾਨਿਕ ਲੋਕਾਂ ਨੂੰ ਟਰਾਂਸਫਾਰਮਰ ਨੇੜੇ ਇੱਕ ਲਾਸ਼ ਮਿਲੀ, ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਨੌਜਵਾਨ ਟਰਾਂਸਫਾਰਮਰ 'ਚੋਂ ਤੇਲ ਚੋਰੀ ਕਰਨ ਆਏ ਸਨ।

 

ਪਿੰਡ ਵਾਸੀ ਬਲਬੀਰ ਸਿੰਘ ਨੇ ਦੱਸਿਆ ਕਿ ਘਟਨਾ ਐਤਵਾਰ ਸ਼ਾਮ ਨੂੰ ਵਾਪਰੀ। ਟਰਾਂਸਫਾਰਮਰ ਖੇਤਾਂ ਦੇ ਵਿਚਕਾਰ ਸੀ ਅਤੇ ਸ਼ਾਮ ਨੂੰ ਜਦੋਂ ਖੇਤ ਮਾਲਕ ਫਸਲ ਦੇਖਣ ਆਇਆ ਤਾਂ ਉਸ ਨੂੰ ਲਾਸ਼ ਪਈ ਮਿਲੀ। ਟਰਾਂਸਫਾਰਮਰ ਨਾਲ ਪਾਈਪ ਲਟਕ ਰਹੀ ਸੀ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਚੋਰ ਟਰਾਂਸਫਾਰਮਰ ਤੋਂ ਤੇਲ ਚੋਰੀ ਕਰਨ ਆਇਆ ਸੀ ਅਤੇ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ।

 

ਬਲਬੀਰ ਨੇ ਦੱਸਿਆ ਕਿ ਪਿੰਡ ਦੇ ਟਰਾਂਸਫਾਰਮਰ ਨਾਲ ਸਵਿੱਚ ਨਹੀਂ ਲਗਾਇਆ ਗਿਆ ਸੀ ਅਤੇ ਇਹ ਸਿੱਧਾ ਸੀ। ਹਾਲਾਂਕਿ ਚੋਰ ਸਵਿੱਚ ਬੰਦ ਕਰਕੇ ਤੇਲ ਕੱਢਦੇ ਹਨ, ਤਾਂ ਜੋ ਉਨ੍ਹਾਂ ਨੂੰ ਕਰੰਟ ਨਾ ਲੱਗੇ ਪਰ ਚੱਲਦੀ ਬਿਜਲੀ ਵਿੱਚ ਹੀ ਚੋਰ ਨੇ ਤੇਲ ਕੱਢਣ ਦੀ ਕੋਸ਼ਿਸ਼ ਕੀਤੀ ਅਤੇ ਕਰੰਟ ਲੱਗਣ ਨਾਲ ਉਸਦੀ ਮੌਤ ਹੋ ਗਈ।

 

ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਅਜੇ ਤੱਕ ਲਾਸ਼ ਦੀ ਪਛਾਣ ਨਹੀਂ ਹੋ ਸਕੀ ਹੈ। ਮ੍ਰਿਤਕ ਦੀ ਤਸਵੀਰ ਨੇੜਲੇ ਇਲਾਕਿਆਂ ਅਤੇ ਸ਼ਹਿਰਾਂ ਦੇ ਥਾਣਿਆਂ ਨੂੰ ਭੇਜ ਦਿੱਤੀ ਗਈ ਹੈ। ਫਿਲਹਾਲ ਲਾਸ਼ ਨੂੰ 72 ਘੰਟਿਆਂ ਲਈ ਰੱਖਿਆ ਜਾਵੇਗਾ।

 

ਬਾਜ਼ਾਰ ਵਿੱਚ ਤੇਲ ਮਹਿੰਗਾ ਵਿਕ ਰਿਹਾ ਹੈ। ਇਹੀ ਕਾਰਨ ਹੈ ਕਿ ਹਰ ਸਾਲ ਹਜ਼ਾਰਾਂ ਟਰਾਂਸਫਾਰਮਰ ਚੋਰ ਚੋਰੀ ਕਰ ਲੈਂਦੇ ਹਨ ਅਤੇ ਬਿਨਾਂ ਤੇਲ ਤੋਂ ਟਰਾਂਸਫਾਰਮਰ ਖਰਾਬ ਹੋ ਜਾਂਦੇ ਹਨ। ਇਹ ਤੇਲ ਆਮ ਤੌਰ 'ਤੇ ਗੋਡਿਆਂ ਦੇ ਦਰਦ ਨੂੰ ਠੀਕ ਕਰਨ ਲਈ ਵਰਤਿਆ ਜਾਂਦਾ ਹੈ। ਇਸ ਤੇਲ ਦੀ ਇੱਕ ਛੋਟੀ ਸ਼ੀਸ਼ੀ 200 ਰੁਪਏ ਵਿੱਚ ਵਿਕਦੀ ਹੈ। ਇਸ ਤੋਂ ਇਲਾਵਾ ਜਨਰੇਟਰ ਸਟਾਰਟ, ਡੀਜ਼ਲ ਇੰਜਣ ਆਦਿ ਵਿੱਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ।

 

Trending news