ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੈਵੀਰ ਜਾਖੜ ਨੇ ਦਿੱਤਾ ਅਸਤੀਫਾ ਦੱਸੀ ਇਹ ਵਜ੍ਹਾ

ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੈਵੀਰ ਜਾਖੜ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅੱਜ ਜਦ ਉਨ੍ਹਾਂ ਤੋਂ ਨਵੀਂ ਸਰਕਾਰ ਬਣਨ ਦੇ ਸੰਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਕੁਝ ਨਹੀਂ ਕਹਿ ਸਕਦੇ.

ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੈਵੀਰ ਜਾਖੜ ਨੇ ਦਿੱਤਾ ਅਸਤੀਫਾ ਦੱਸੀ ਇਹ ਵਜ੍ਹਾ

ਨਿਤਿਕਾ ਮਹੇਸ਼ਵਰੀ /ਚੰਡੀਗਡ਼੍ਹ : ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੈਵੀਰ ਜਾਖੜ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅੱਜ ਜਦ ਉਨ੍ਹਾਂ ਤੋਂ ਨਵੀਂ ਸਰਕਾਰ ਬਣਨ ਦੇ ਸੰਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਕੁਝ ਨਹੀਂ ਕਹਿ ਸਕਦੇ. ਕਿਉਂਕਿ  ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਹਨ ਅਜੈ ਵੀਰ ਜਾਖੜ ਸੁਨੀਲ ਜਾਖੜ ਦੇ ਭਤੀਜੇ ਹਨ ਜੋ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਸਨ. ਪੰਜਾਬ ਦੇ ਜ਼ਿਆਦਾਤਰ ਵਿਧਾਇਕ ਵੀ ਜਾਖੜ ਦਾ ਹੀ ਪੱਖ ਵਿੱਚ ਸਨ ਪਰ ਉਨ੍ਹਾਂ ਦੀ ਜਗ੍ਹਾ  ਪਹਿਲਾਂ ਸੁਖਜਿੰਦਰ ਰੰਧਾਵਾ ਦਾ ਨਾਮ ਸੀਐਮ ਅਹੁਦੇ ਲਈ ਚਲਦਾ ਰਿਹਾ ਇਸ ਮਗਰੋਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਜਿਸ ਕਰਕੇ ਸਾਰੇ ਸਿਆਸੀ ਸਮੀਕਰਨ ਬਦਲ ਗਏ .

ਸੂਤਰਾਂ ਦਾ ਕਹਿਣਾ ਹੈ ਕਿ ਅਜੇ ਵੀ ਜਾਖੜ ਪਿਛਲੇ ਲੰਮੇ ਸਮੇਂ ਤੋਂ ਇਸ ਗੱਲ  ਤੂੰ ਵੀ ਦੁਖੀ ਸਨ ਕਿ ਕਮਿਸ਼ਨ ਵੱਲੋਂ ਬਣਾਈ ਗਈ ਐਗਰੀਕਲਚਰਲ ਪਾਲਿਸੀ ਅਤੇ ਸਰਕਾਰ ਨੇ ਵਿਚਾਰ ਤੱਕ ਨਹੀਂ ਕੀਤਾ ਅਤੇ ਉਨ੍ਹਾਂ ਦੇ ਵਾਰ ਵਾਰ ਕਹਿਣ ਦੇ ਬਾਵਜੂਦ ਸਰਕਾਰ ਨੇ ਸੰਵਿਧਾਨ ਸਭਾ ਵਿੱਚ ਚਰਚਾ ਦੇ ਲਈ ਨਹੀਂ ਰੱਖਿਆ ਅਜੈ ਵੀਰ ਜਾਖੜ ਜੋ ਕਿ ਖੇਤੀ ਮਾਮਲਿਆਂ ਦੇ ਮਾਹਿਰ ਹਨ ਦੇ ਅਸਤੀਫਾ ਦੇਣ  ਦੇ ਨਾਲ ਕਿਸਾਨਾਂ ਦੇ ਲਈ ਬਣਾਈ ਜਾ ਰਹੀ ਨੀਤੀਆਂ ਨੂੰ ਵੀ ਝਟਕਾ ਲੱਗੇਗਾ ਦੱਸਦੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਮਗਰੋਂ ਨਵੇਂ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਸਿਆਸੀ ਸਲਾਹਕਾਰ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਇਸ ਤੋਂ ਇਲਾਵਾ ਮੁੱਖ ਮੰਤਰੀ ਦੇ ਪ੍ਰਧਾਨ  ਸੈਕਰੇਟਰੀ ਸੁਰੇਸ਼ ਕੁਮਾਰ ਅਤੇ ਪੰਜਾਬ ਦੇ ਏਜੀ ਅਤੁੱਲ ਨੰਦਾ ਨੇ ਵੀ ਆਪਣੇ ਅਹੁਦੇ ਛੱਡ ਦਿੱਤੇ ਸਨ.

watch live tv