Ludhiana News: ਸਤਲੁਜ ਦਰਿਆ ਅਤੇ ਬੁੱਢੇ ਦਰਿਆ ਦੇ ਪਾਣੀ ਨੂੰ ਕਾਲੇ ਅਤੇ ਕੈਮੀਕਲ ਵਾਲੇ ਹੋਣ ਤੋਂ ਬਚਾਉਂਣ ਲਈ ਅਤੇ ਕਾਲੇ ਪਾਣੀ ਨੂੰ ਬੰਦ ਕਰਨ ਲਈ 3 ਦਸੰਬਰ ਨੂੰ ਦਿੱਤੇ ਗਏ ਸੱਦੇ ਤੋਂ ਪਹਿਲਾਂ ਟੀਟੂ ਬਾਣੀਏ ਨੇ ਸਪੀਕਰ ਲੈ ਕੇ ਲੁਧਿਆਣੇ ਵਿੱਚ ਲੋਕਾਂ ਨੂੰ ਹੋਕਾ ਦੇ ਕਿ ਸੱਦਾ ਦਿੱਤਾ। ਬੁੱਢੇ ਦਰਿਆ ਦੇ ਪਾਣੀ ਨੂੰ ਕਾਲੇ ਹੋਣ ਅਤੇ ਕੈਮੀਕਲ ਤੋਂ ਬਚਾਉਂਣ ਲਈ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਅਤੇ ਕਾਲੇ ਪਾਣੀ ਦੇ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ 3 ਦਸੰਬਰ ਨੂੰ ਪੰਜਾਬ ਭਰ ਦੇ ਵੱਖ-ਵੱਖ ਹਿੱਸਿਆਂ ਤੋਂ ਵਾਤਾਵਰਨ ਪ੍ਰੇਮੀ ਲੁਧਿਆਣਾ ਇਕੱਠੇ ਹੋਣਗੇ ਅਤੇ ਜਿੱਥੇ- ਜਿੱਥੇ ਬੁੱਢੇ ਦਰਿਆ ਅਤੇ ਸਤਲੁਜ ਦਰਿਆ ਵਿੱਚ ਕਾਲਾ ਅਤੇ ਕੈਮੀਕਲ ਵਾਲਾ ਪਾਣੀ ਪੈਂਦਾ ਹੈ। 


COMMERCIAL BREAK
SCROLL TO CONTINUE READING

ਇਸ ਤੋਂ ਪਹਿਲਾਂ ਸਮਾਜ ਸੇਵੀ ਟੀਟੂ ਬਾਣੀਏ ਵੱਲੋਂ ਮੁੱਲਾਪੁਰ ਦਾਖਾ ਤੋਂ ਲੋਕਾਂ ਨੂੰ ਜਾਗਰੂਕ ਕਰਨ ਅਤੇ ਸੱਦਾ ਦੇਣ ਲਈ ਸਪੀਕਰ ਰਾਹੀ ਇੱਕ ਮਹਿਮ ਸ਼ੁਰੂ ਕੀਤੀ ਗਈ। ਟੀਟੂ ਬਾਣੀਆਂ ਮੁੱਲਾਪੁਰ ਤੋਂ ਲੁਧਿਆਣਾ ਸਪੀਕਰ ਲੈ ਕੇ ਹੋਕਾ ਦਿੰਦਾ ਹੋਇਆ ਪਹੁੰਚਿਆ। 


ਪੰਜਾਬ ਭਰ ਦੇ ਵੱਖ-ਵੱਖ ਹਿੱਸਿਆਂ ਤੋਂ ਵਾਤਾਵਰਨ ਪ੍ਰੇਮੀ ਨੇ 3 ਦਸੰਬਰ ਨੂੰ ਮਿੱਟੀ ਦੀਆਂ ਟਰਾਲੀਆਂ ਲੈ ਕੇ ਉਹਨਾਂ ਥਾਵਾਂ ਉੱਤੇ ਪਹੁੰਚਣ ਜਿੱਥੇ ਕਿ ਕਾਲਾ ਤੇ ਕੈਮੀਕਲ ਵਾਲਾ ਪਾਣੀ ਬੁੱਢੇ ਦਰਿਆ ਤੇ ਸਤਲੁਜ ਵਿੱਚ ਪੈ ਰਿਹਾ ਹੈ। ਟੀਟੂ ਬਾਣੀਏ ਨੇ ਕਿਹਾ ਕਿ ਉਹ ਸਰਕਾਰਾਂ ਨੂੰ ਜਗਾਉਣ ਵਿੱਚ ਤਾਂ ਅਸਫਲ ਰਿਹਾ ਪਰ ਹੁਣ ਉਹ ਲੋਕਾਂ ਨੂੰ ਜਗਾ ਰਿਹਾ ਹੈ ਤਾਂ ਜੋ ਸਾਡੇ ਧਰਤੀ ਦਾ ਪਾਣੀ ਸਤਲੁਜ ਅਤੇ ਬੁੱਢੇ ਦਰਿਆ ਦਾ ਪਾਣੀ ਜਹਰੀਲਾ ਹੋ ਰਿਹਾ ਹੈ। ਇਸ ਨੂੰ ਬਚਾਇਆ ਜਾ ਸਕੇ। ਉਸਨੇ ਕਿਹਾ ਕਿ ਇਸ ਪਾਣੀ ਨਾਲ ਲਗਾਤਾਰ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੀਆਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ।