Viral Video: ਡੁੱਬ ਰਹੀ ਲੜਕੀ ਨੂੰ ਬਚਾਉਣ ਲਈ ਫ਼ੌਜੀ ਨੇ ਭਾਖੜਾ ਨਹਿਰ `ਚ ਮਾਰੀ ਛਾਲ, ਸੁਰੱਖਿਅਤ ਬਾਹਰ ਕੱਢਿਆ
Viral Video: ਭਾਖੜਾ ਨਹਿਰ ਵਿੱਚ ਡੁੱਬ ਰਹੀ ਲੜਕੀ ਨੂੰ ਵੇਖ ਕੇ ਫੌਜੀ ਜਵਾਨ ਨੇ ਤੁਰੰਤ ਛਾਲ ਮਾਰ ਕੇ ਲੜਕੀ ਨੂੰ ਬਚਾ ਲਿਆ।
Viral Video: ਪਟਿਆਲਾ ਜ਼ਿਲ੍ਹੇ 'ਚ ਭਾਖੜਾ ਵਿੱਚ ਡੁੱਬ ਰਹੀ ਲੜਕੀ ਨੂੰ ਇੱਕ ਫੌਜੀ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਨਹਿਰ ਵਿੱਚ ਛਾਲ ਮਾਰ ਕੇ ਬਾਹਰ ਕੱਢਿਆ ਲਿਆ। ਸਿਪਾਹੀ ਨੇ ਇਕੱਲੇ ਹੀ ਲੜਕੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਇਸ ਸਾਰੀ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਨਹਿਰ ਵਿੱਚ ਛਾਲ ਮਾਰਨ ਵਾਲੇ ਸਿਪਾਹੀ ਦੀ ਪਛਾਣ ਆਰਮੀ ਹਸਪਤਾਲ ਵਿੱਚ ਤਾਇਨਾਤ ਕਾਂਸਟੇਬਲ ਡੀਐਨ ਕ੍ਰਿਸ਼ਨਨ ਵਜੋਂ ਹੋਈ ਹੈ। ਲੜਕੀ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।
ਇਹ ਘਟਨਾ 16 ਜੂਨ ਨੂੰ ਬਾਅਦ ਦੁਪਹਿਰ 3.30 ਵਜੇ ਦੀ ਹੈ। ਕਾਂਸਟੇਬਲ ਡੀਐਨ ਕ੍ਰਿਸ਼ਨਨ ਯੂਨਿਟ ਦੇ ਹੋਰ ਮੁਲਾਜ਼ਮਾਂ ਨਾਲ ਰਾਸ਼ਨ ਲੈ ਕੇ ਪਟਿਆਲਾ ਤੋਂ ਸੰਗਰੂਰ ਪਰਤ ਰਹੇ ਸਨ। ਜਦੋਂ ਟਰੱਕ ਪਟਿਆਲਾ ਤੋਂ ਅੱਗੇ ਭਾਖੜਾ ਨਹਿਰ ਨੇੜੇ ਪਹੁੰਚਿਆ ਤਾਂ ਉਸ ਦੇ ਨਾਲ ਬੈਠੇ ਮਜ਼ਦੂਰ ਨੇ ਲੜਕੀ ਨੂੰ ਨਹਿਰ ਵਿੱਚ ਡੁੱਬਦੇ ਦੇਖਿਆ। ਕਾਂਸਟੇਬਲ ਡੀਐਨ ਕ੍ਰਿਸ਼ਨਨ ਨੇ ਉਸੇ ਸਮੇਂ ਟਰੱਕ ਨੂੰ ਰੋਕਿਆ ਤੇ ਨਹਿਰ ਵਿੱਚ ਛਾਲ ਮਾਰ ਦਿੱਤੀ।
ਕਾਂਸਟੇਬਲ ਕ੍ਰਿਸ਼ਨਨ ਨੇ ਕੁਝ ਹੀ ਮਿੰਟਾਂ 'ਚ ਡੁੱਬ ਰਹੀ ਲੜਕੀ ਦੀ ਜਾਨ ਬਚਾਈ। ਇਹ ਦੇਖ ਕੇ ਸਥਾਨਕ ਲੋਕ ਇਕੱਠੇ ਹੋ ਗਏ ਅਤੇ ਪੁਲਿਸ ਨੂੰ ਵੀ ਇਸ ਦੀ ਸੂਚਨਾ ਦਿੱਤੀ ਗਈ। ਇਸ ਸਬੰਧੀ ਚੰਡੀਗੜ੍ਹ ਦੇ ਡਿਫੈਂਸ ਪੀਆਰਓ ਵੱਲੋਂ ਇਕ ਵੀਡੀਓ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Ludhiana Loot Case: ਲੁਧਿਆਣਾ ਲੁੱਟਕਾਂਡ ਨਾਲ ਜੁੜੀ ਵੱਡੀ ਖ਼ਬਰ, ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਵੀਡੀਓ ਆਈ ਸਾਹਮਣੇ
ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਨਹਿਰ ਵਿੱਚ ਡੁੱਬਦੀ ਲੜਕੀ ਨੂੰ ਬਚਾਉਣ ਲਈ ਸਿਪਾਹੀ ਨੇ ਛਾਲ ਮਾਰ ਦਿੱਤੀ। ਫੌਜੀ ਇਕੱਲਾ ਹੀ ਬੱਚੀ ਨੂੰ ਬਚਾ ਕੇ ਨਹਿਰ ਕਿਨਾਰੇ ਲੈ ਆਇਆ। ਫਿਰ ਆਸਪਾਸ ਦੇ ਲੋਕਾਂ ਦੀ ਮਦਦ ਨਾਲ ਨਹਿਰ ਵਿਚੋਂ ਬਾਹਰ ਕੱਢਿਆ। ਸਾਰਿਆਂ ਨੇ ਕਾਂਸਟੇਬਲ ਡੀਐਨ ਕ੍ਰਿਸ਼ਨਨ ਨੂੰ ਇਸ ਦਲੇਰੀ ਭਰੇ ਕੰਮ ਲਈ ਸਲਾਮ ਕੀਤਾ।
ਇਹ ਵੀ ਪੜ੍ਹੋ : Delhi Firing News: ਦੋ ਗੁੱਟਾਂ ਵਿੱਚ ਹੋਈ ਲੜਾਈ; ਸ਼ਰੇਆਮ ਚੱਲੀਆਂ ਗੋਲੀਆਂ, ਦੋ ਔਰਤਾਂ ਦੀ ਮੌਤ