ਅੱਜ ਸ੍ਰੀ ਆਨੰਦਪੁਰ ਸਾਹਿਬ ਦਾ ਪਾਰਾ ਪਹੁੰਚਿਆ 46 ਡਿਗਰੀ , ਗਰਮੀ ਤੇ ਭਾਰੀ ਆਸਥਾ
Advertisement

ਅੱਜ ਸ੍ਰੀ ਆਨੰਦਪੁਰ ਸਾਹਿਬ ਦਾ ਪਾਰਾ ਪਹੁੰਚਿਆ 46 ਡਿਗਰੀ , ਗਰਮੀ ਤੇ ਭਾਰੀ ਆਸਥਾ

ਲਗਾਤਾਰ ਪੈ ਰਹੀ ਗਰਮੀ ਨੇ ਘਰ ਤੋਂ ਬਾਹਰ ਜਾ ਕੇ ਕੰਮ ਕਰਨ ਵਾਲੇ ਲੋਕਾਂ ਲਈ ਬੜੀ ਮੁਸ਼ਕਿਲ ਖੜ੍ਹੀ ਕੀਤੀ ਹੈ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪਾਰਾ 46 ਡਿਗਰੀ ਤੱਕ ਪਹੁੰਚ ਗਿਆ

ਅੱਜ ਸ੍ਰੀ ਆਨੰਦਪੁਰ ਸਾਹਿਬ ਦਾ ਪਾਰਾ ਪਹੁੰਚਿਆ 46 ਡਿਗਰੀ , ਗਰਮੀ ਤੇ ਭਾਰੀ ਆਸਥਾ

ਬਿਮਲ ਸ਼ਰਮਾ/ਸ਼੍ਰੀ ਅਨੰਦਪੁਰ ਸਾਹਿਬ: ਲਗਾਤਾਰ ਪੈ ਰਹੀ ਗਰਮੀ ਨੇ ਘਰ ਤੋਂ ਬਾਹਰ ਜਾ ਕੇ ਕੰਮ ਕਰਨ ਵਾਲੇ ਲੋਕਾਂ ਲਈ ਬੜੀ ਮੁਸ਼ਕਿਲ ਖੜ੍ਹੀ ਕੀਤੀ ਹੈ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪਾਰਾ 46 ਡਿਗਰੀ ਤੱਕ ਪਹੁੰਚ ਗਿਆ, ਦੁਪਹਿਰ ਵੇਲੇ ਬਾਜ਼ਾਰ ਤੇ ਗਲੀਆਂ ਸੁੰਨੀਆਂ ਨਜ਼ਰ ਆਉਂਦੀਆਂ ਹਨ , ਪਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਗੱਲ ਕਰ ਲਈ ਜਾਵੇ ਤਾਂ ਇਸ ਗਰਮੀ ਵਿੱਚ ਵੀ ਸੰਗਤ ਦਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਉਣਾ ਜਾਰੀ ਹੈ। ਕਿਤੇ ਨਾ ਕਿਤੇ ਗਰਮੀ ਤੇ ਆਸਥਾ ਭਾਰੀ ਪੈ ਰਹੀ ਹੈ ।

ਲਗਾਤਾਰ ਪੈ ਰਹੀ ਗਰਮੀ ਨੇ ਜਿੱਥੇ ਆਮ ਜਨ ਜੀਵਨ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਲੋਕ ਪੈ ਰਹੀ ਇਸ ਗਰਮੀ ਕਾਰਨ ਪ੍ਰੇਸ਼ਾਨ ਨਜ਼ਰ ਆ ਰਹੇ ਹਨ । ਸ੍ਰੀ ਅਨੰਦਪੁਰ ਸਾਹਿਬ ਦੇ ਮੁੱਖ ਬਾਜ਼ਾਰ ਦੀ ਗੱਲ ਕਰ ਲਈ ਜਾਵੇ ਤਾਂ ਦੁਪਹਿਰ ਦੇ ਸਮੇਂ ਦੁਕਾਨਦਾਰ ਖਾਲੀ ਬੈਠੇ ਹੋਏ ਨਜ਼ਰ ਆਉਂਦੇ ਹਨ।
 

ਸੜਕਾਂ ਤੇ ਆਵਾਜਾਈ ਦਿਖਾਈ ਨਹੀਂ ਦਿੰਦੀ ਮਗਰ ਸਿੱਖਾਂ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਸੰਗਤਾਂ ਇਸ 46 ਡਿਗਰੀ ਪਾਰੇ ਵਿੱਚ ਵੀ ਨਤਮਸਤਕ ਹੋਣ ਪਹੁੰਚ ਰਹੀਆਂ ਹਨ । ਸੰਗਤਾਂ ਦਾ ਕਹਿਣਾ ਹੈ ਕਿ ਉਹ ਗੁਰੂ ਦੇ ਦਰ ਆਏ ਹਨ ਬੜੇ ਭਾਗਾਂ ਵਾਲੇ ਹਨ ਕੀ ਉਨ੍ਹਾਂ ਨੂੰ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਦਰਸ਼ਨ ਕਰਕੇ ਉਨ੍ਹਾਂ ਨੂੰ ਗਰਮੀ ਦਾ ਅਹਿਸਾਸ ਹੀ ਨਹੀਂ ਹੁੰਦਾ ।

Trending news