ਵਲਾਦੀਮੀਰ ਪੁਤਿਨ- ਜਾਸੂਸ ਤੋਂ ਰਾਸ਼ਟਰਪਤੀ ਬਣਨ ਤੱਕ ਦਾ ਵਿਵਾਦਾਂ ਭਰਿਆ ਸਫ਼ਰ- ਸੱਤਾ 'ਤੇ ਬਣੇ ਰਹਿਣ ਲਈ ਬਦਲਿਆ ਰੂਸ ਦਾ ਸੰਵਿਧਾਨ
Advertisement

ਵਲਾਦੀਮੀਰ ਪੁਤਿਨ- ਜਾਸੂਸ ਤੋਂ ਰਾਸ਼ਟਰਪਤੀ ਬਣਨ ਤੱਕ ਦਾ ਵਿਵਾਦਾਂ ਭਰਿਆ ਸਫ਼ਰ- ਸੱਤਾ 'ਤੇ ਬਣੇ ਰਹਿਣ ਲਈ ਬਦਲਿਆ ਰੂਸ ਦਾ ਸੰਵਿਧਾਨ

ਪੁਤਿਨ ਪਿਛਲੇ 22 ਸਾਲਾਂ ਤੋਂ ਸੁਪਰ ਪਾਵਰ ਵਜੋਂ ਜਾਣੇ ਜਾਂਦੇ ਰੂਸ ਦੀ ਨੁਮਾਇੰਦਗੀ ਕਰ ਰਹੇ ਹਨ ਅਤੇ ਪੁਤਿਨ ਦੇ ਸਾਹਮਣੇ ਸੱਤਾ ਵਿਚ ਹੋਰ ਕੋਈ ਟਿਕ ਨਹੀਂ ਸਕਦਾ।

ਵਲਾਦੀਮੀਰ ਪੁਤਿਨ- ਜਾਸੂਸ ਤੋਂ ਰਾਸ਼ਟਰਪਤੀ ਬਣਨ ਤੱਕ ਦਾ ਵਿਵਾਦਾਂ ਭਰਿਆ ਸਫ਼ਰ- ਸੱਤਾ 'ਤੇ ਬਣੇ ਰਹਿਣ ਲਈ ਬਦਲਿਆ ਰੂਸ ਦਾ ਸੰਵਿਧਾਨ

ਚੰਡੀਗੜ:  ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਨੂੰ ਝੁਕਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ। ਆਪਣੀ ਇਸ ਜਿੱਦ ਅਤੇ ਸੁਭਾਅ ਕਾਰਨ ਪੁਤਿਨ ਦੀਆਂ ਚਰਚਾਵਾਂ ਦੂਰ ਦੁਰਾਡੇ ਤੱਕ ਹੁੰਦੀਆਂ ਹਨ। ਪੁਤਿਨ ਪਿਛਲੇ 22 ਸਾਲਾਂ ਤੋਂ ਸੁਪਰ ਪਾਵਰ ਵਜੋਂ ਜਾਣੇ ਜਾਂਦੇ ਰੂਸ ਦੀ ਨੁਮਾਇੰਦਗੀ ਕਰ ਰਹੇ ਹਨ ਅਤੇ ਪੁਤਿਨ ਦੇ ਸਾਹਮਣੇ ਸੱਤਾ ਵਿਚ ਹੋਰ ਕੋਈ ਟਿਕ ਨਹੀਂ ਸਕਦਾ। 90 ਦੇ ਦਹਾਕੇ ਵਿਚ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਪੁਤਿਨ ਨਾਲ ਕਈ ਵਿਵਾਦ ਜੁੜੇ ਹਨ। ਆਓ ਜਾਣਦੇ ਹਾਂ ਪੁਤਿਨ ਦੀ ਸਖ਼ਸ਼ੀਅਤ ਅਤੇ ਉਸ ਵਾਲ ਜੁੜੇ ਵਿਵਾਦਾਂ ਬਾਰੇ।

 

ਇਹੋ ਜਿਹੀ ਰਹੀ ਪੁਤਿਨ ਦੀ ਜ਼ਿੰਦਗੀ

ਪੁਤਿਨ ਦਾ ਜਨਮ 7 ਅਕਤੂਬਰ 1952 ਨੂੰ ਸੇਂਟ ਪੀਟਰਸਬਰਗ,ਰੂਸ ਵਿੱਚ ਹੋਇਆ| ਪੁਤਿਨ ਨੇ ਕਾਨੂੰਨ ਦੀ ਪੜ੍ਹਾਈ ਸੇਂਟ ਪੀਟਰਸਬਰਗ ਸਟੇਟ ਯੂਨੀਵਰਸਿਟੀ ਰੂਸ ਤੋਂ ਅਨਾਤੋਲੀ ਸੋਬਚਾਕ ਦੀ ਦੇਖਰੇਖ ਵਿੱਚ ਕੀਤੀ| 15 ਸਾਲ ਲਈ ਪੁਤਿਨ ਨੇ (Committee for State Security) ਵਿੱਚ ਬਤੌਰ ਫੌਰਨ ਇੰਟੈਲਿਜੈਂਸ ਅਫ਼ਸਰ ਭੂਮਿਕਾ ਨਿਭਾਈ। ਇਹ ਸੋਵੀਅਤ ਯੂਨੀਅਨ ਦੀ ਇੱਕ ਖੂਫ਼ੀਆ ਏਜੈਂਸੀ ਹੁੰਦੀ ਸੀ ਅਤੇ ਪੁਤਿਨ ਉਸ ਦੇ ਜਸੂਸ ਹੋਇਆ ਕਰਦੇ ਸਨ| 1990 ਵਿੱਚ ਲੈਫਟੀਨੈਂਟ ਕਰਨਲ ਦੇ ਰੈਂਕ ਦੇ ਨਾਲ ਕੇ.ਜੀ.ਬੀ. ਤੋਂ ਅਸਤੀਫ਼ਾ ਦੇ ਕੇ ਰੂਸ ਪਰਤ ਆਏ। ਪੁਤਿਨ ਦਾ ਸਿਆਸਤ ਵੱਲ ਰੁਝਾਨ ਉਦੋਂ ਵੱਧਣ ਲਗਿਆ ਜਦੋਂ ਉਹ ਸੇਂਟ ਪੀਟਰਸਬਰਗ ਦੇ ਮੇਯਰ ਅਨਾਤੋਲੀ ਸੋਬਚਾਕ ਦੇ ਟਾਪ ਅਸਿਸਟੈਂਟ ਅਤੇ ਸਲਾਹਕਾਰ ਬਣੇ|ਅਨਾਤੋਲੀ ਸੋਬਚਾਕ ਦਾ ਭਰੋਸਾ ਜਿੱਤ ਕੇ 1994 ਦੇ ਵਿੱਚ ਪੁਤਿਨ ਰੂਸ ਦੇ ਪਹਿਲੇ ਡਿਪਟੀ ਮੇਅਰ ਵੀ ਬਣੇ  ਅਤੇ 1997 ਦੇ ਵਿੱਚ ਪੁਤਿਨ ਐਫ.ਐਸ.ਬੀ. ਏਜੰਸੀ ਦੇ ਚੇਅਰਮੈਨ ਬਣੇ।

 

 

ਰੂਸ ਦੀ ਸਿਆਸਤ ਵਿਚ ਐਂਟਰੀ

1999 ਦੇ ਵਿੱਚ ਬੋਰਿਸ ਯੈਲਤਸਿਨ ਰੂਸ ਦੇ ਰਾਸ਼ਟਰਪਤੀ ਸਨ ਅਤੇ ਅਗਸਤ 1999 ਨੂੰ ਯੈਲਤਸਿਨ ਵੱਧ ਰਹੇ ਅੰਦਰੂਨੀ ਦਬਾਅ ਕਰਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਗਏ|        ਉਹਨਾ ਦੀ ਜਗ੍ਹਾ ਪੁਤਿਨ ਨੂੰ ਐਕਟਿਵ ਪ੍ਰੈਸਿਡੈਂਟ ਨਿਯੁਕਤ ਕੀਤਾ ਗਿਆ, ਜਿਸ ਦਾ ਮਤਲਬ ਇਹ ਸੀ ਕਿ ਆਉਣ ਵਾਲੀਆਂ ਚੋਣਾ ਤੱਕ ਪੁਤਿਨ ਰੂਸ ਦੇ ਪ੍ਰੈਸਿਡੈਂਟ ਹੋਣਗੇ[ਫਿਰ ਜਦੋਂ 2000 ਵਿਚ ਦੁਬਾਰਾ ਚੋਣਾਂ ਹੋਈਆਂ ਤਾਂ ਪੁਤਿਨ ਰੂਸ ਦੇ ਰਾਸ਼ਟਰਪਤੀ ਬਣੇ ਜਿਥੇ 2004 ਤੱਕ ਉਹ ਰਾਸ਼ਟਰਪਤੀ ਬਣੇ ਰਹੇ। 2004 ਦੇ ਵਿਚ ਮੁੜ ਤੋਂ ਪੁਤਿਨ ਨੂੰ ਰਾਸ਼ਟਰਪਤੀ ਚੁਣਿਆ ਗਿਆ।

 

 

ਸੱਤਾ 'ਤੇ ਬਣੇ ਰਹਿਣ ਲਈ ਪੁਤਿਨ ਸੀ ਸ਼ਾਤਿਰ ਦਿਮਾਗੀ

 

ਰੂਸ ਦਾ ਕਾਨੂੰਨ ਇਹ ਕਹਿੰਦਾ ਹੈ ਕਿ ਕੋਈ ਵੀ ਵਿਅਕਤੀ ਦੋ ਵਾਰ ਤੋਂ ਵੱਧ ਰਾਸ਼ਟਰਪਤੀ ਨਹੀਂ ਰਹਿ ਸਕਦਾ ਅਤੇ ਪੁਤਿਨ ਦੋ ਵਾਰ ਰਾਸ਼ਟਰਪਤੀ ਅਹੁਦੇ ਦਾ ਆਨੰਦ ਲੈ ਚੁੱਕੇ ਸਨ।ਕਾਨੂੰਨ ਦੇ ਅਨੁਸਾਰ ਉਹ ਤੀਜੀ ਵਾਰ ਰਾਸ਼ਟਰਪਤੀ ਚੋਣ ਨਹੀ ਲੜ ਸਕਦੇ ਸੀ ਫਿਰ 2008 ਵਿਚ ਦਮਿਦਰੀ  ਮੇਦਵੇਦਵ ਨੂੰ ਰੂਸ ਦਾ ਰਾਸ਼ਟਰਪਤੀ ਬਣਾਇਆ ਗਿਆ ਅਤੇ ਸੱਤਾ 'ਤੇ ਬਣੇ ਰਹਿਣ ਲਈ ਪੁਤਿਨ ਪ੍ਰਧਾਨ ਮੰਤਰੀ ਬਣੇ।ਪਰ ਇਨ੍ਹਾਂ ਪੁਤਿਨ ਨੂੰ ਮਨਜ਼ੂਰ ਨਹੀਂ ਸੀ ਅਤੇ ਹਰ ਹੀਲੇ ਰਾਸ਼ਟਰਪਤੀ ਬਣਨ ਦੀ ਹੌੜ ਅਜੇ ਵੀ ਮਨ ਵਿਚ ਲੱਗੀ ਹੋਈ ਸੀ,ਫਿਰ ਜਦੋਂ ਦੁਬਾਰਾ 2012 ਵਿਚ ਰਾਸ਼ਟਰਪਤੀ ਲਈ ਚੋਣ ਹੋਈ ਤਾਂ ਪੁਤਿਨ ਨੇ ਸ਼ਾਤਿਰ ਦਿਮਾਗ ਅਤੇ ਕੋਝੀ ਚਾਲ ਚੱਲ ਕੇ ਰਾਸ਼ਟਰਪਤੀ ਦੀ ਕੁਰਸੀ ਹਾਸਲ ਕੀਤੀ। ਜਿਸਤੋਂ ਬਾਅਦ ਪੁਤਿਨ 'ਤੇ ਧੋਖਾਧੜੀ ਦੇ ਇਲਜ਼ਾਮ ਵੀ ਲੱਗਦੇ ਰਹੇ। ਗੱਲ ਹੈਰਾਨ ਕਰ ਦੇਣ ਵਾਲੀ ਇਹ ਹੈ ਕਿ ਜੇਕਰ ਕਾਰਜਕਾਲ ਹੀ 2 ਵਾਰ ਦਾ ਹੈ ਤਾਂ ਪੁਤਿਨ ਐਨੇ ਸਾਲਾਂ ਤੋਂ ਵਾਰ-ਵਾਰ ਜਿੱਤ ਕਿਵੇਂ ਰਹੇ ਨੇ ਅਤੇ ਸੱਤਾ ਵਿੱਚ ਬੈਠੇ ਨੇ| ਲੋਕਾਂ ਦਾ ਕਹਿਣਾ ਅਤੇ ਮੰਨਣਾ ਇਹ ਹੈ ਕਿ ਪੁਤਿਨ ਵਿੱਚ ਬਹੁਤ ਹੰਕਾਰ ਹੈ ਅਤੇ ਸੱਤਾ ਦਾ ਨਸ਼ਾ ਉਹਨਾ ਦੇ ਸਿਰ ਉੱਤੇ ਚੱੜ੍ਹਿਆ ਰਹਿੰਦਾ ਹੈ| ਅੰਗਰੇਜ਼ੀ ਦੀ ਇੱਕ ਕਹਾਵਤ ਹੈ "by hook or by crook" ਜਿਸ ਦਾ ਮਤਲਬ ਚਾਹੇ ਕੁੱਝ ਵੀ ਕਰਨਾ ਪੈ ਜਾਵੇ ਪਰ ਮੁਕਾਮ ਹਾਸਲ ਜ਼ਰੂਰ ਕਰਨਾ ਹੈ| ਪੁਤਿਨ ਇੱਸੇ ਸਿਧਾਂਤ ਉੱਤੇ ਰਹਿੰਦੇ ਹਨ, ਆਪਣੇ ਡਾਂਗ ਅਤੇ ਜਬਰ ਜੋਰ ਦੇ ਸਿਰ ਤੇ ਜੋ ਪੁਤਿਨ ਦੇ ਕਰਨ ਦਾ ਮਨ ਕਰਦਾ ਹੈ ਉਹ ਕਰ ਕੇ ਰਹਿੰਦਾ ਹੈ|

 

ਪੁਤਿਨ ਕੁਝ ਵੀ ਕਰ ਸਕਦਾ ਹੈ

 

ਇਸ ਦੀ ਇੱਕ ਮਿਸਾਲ ਜਿਸਨੇ ਇਹ ਸਾਬਤ ਕਰ ਦਿੱਤਾ ਕੇ ਪੁਤਿਨ ਕੁੱਝ ਵੀ ਕਰ ਸਕਦਾ ਹੈ,  ਪੁਤਿਨ ਦਾ ਕਾਰਜਕਾਲ 2018 ਤੋਂ ਲੈ ਕੇ 2024 ਤੱਕ ਸੀ, ਜੋ ਕਿ ਰੂਸੀ ਕਨੂੰਨ ਮੁਤਾਬਕ ਵੀ ਗਲਤ ਹੈ| ਸਾਲ 2020 ਦੇ ਵਿੱਚ ਪੁਤਿਨ ਨੇ ਰੂਸ ਦੇ ਸੰਵਿਧਾਨ ਇੱਕ ਇਤਿਹਾਸਕ ਬਦਲਾਅ ਕੀਤਾ| ਕੋਈ ਵੀ ਪ੍ਰੈਸਿਡੈਂਟ ਹੁਣ 2 ਦੀ ਜਗ੍ਹਾ 4 ਵਾਰ ਦੇ ਕਾਰਜ ਕਾਲ 'ਚ ਸੱਤਾ ਵਿੱਚ ਰਹਿ ਸਕਦਾ ਹੈ| ਇਹ ਤਬਦੀਲੀ ਕਰਨ ਨਾਲ ਪੁਤਿਨ ਦਾ ਕਾਰਜ ਕਾਲ ਹੁਣ 2024 ਦੀ ਜਗ੍ਹਾ 2036 ਤੱਕ ਹੋ ਗਿਆ ਹੈ| ਪਰ ਰੂਸ ਦੇ ਲੋਕ ਇਸਨੂੰ ਅੱਤਿਆਚਾਰ ਸਮਝਦੇ ਨੇ ਕਿਉਂਕੀ ਵੋਟਿੰਗ ਕੀਤੇ ਦਾ ਵੀ ਕੋਈ ਫਾਇਦਾ ਨਹੀਂ, ਪੁਤਿਨ ਹਰ ਚੀਜ਼ ਆਪਣੇ ਹੱਥੀ ਕੰਟਰੋਲ ਕਰਦਾ ਹੈ ਅਤੇ ਮਨ ਮਰਜੀ ਕਰਦਾ ਹੈ| ਕੋਈ ਨਹੀਂ ਜਾਣਦਾ ਪੁਤਿਨ ਕਿਸ ਵੇਲੇ ਕੀ ਫੈਸਲਾ ਕਰ ਜਾਣ, ਉਹ ਲੋਕਾਂ ਦੇ ਹਿੱਤ ਵਿੱਚ ਹੋਵੇਗਾ ਜਾਂ ਨਹੀਂ| ਰੂਸ ਦਾ ਸਾਰਾ ਮੀਡੀਆ ਪੁਤਿਨ ਦੇ ਹੱਥਾ ਵਿੱਚ ਰਹਿੰਦਾ ਹੈ| ਲੋਕ ਓਹੀ ਦੇਖਦੇ ਨੇ ਜੋ ਪੁਤਿਨ ਉਹਨਾ ਨੂੰ ਵਿਖਾਉਣਾ ਚਾਹੁੰਦਾ ਹੈ| ਪੁਤਿਨ ਇਸ ਵੇਲੇ ਰੂਸ ਦੀ ਸੱਭ ਤੋਂ ਵੱਡੀ ਤਾਕਤ ਦੇ ਮਾਲਕ ਹਨ, ਪੁਤਿਨ ਅੱਗੇ ਕੋਈ ਆਵਾਜ਼ ਚੁੱਕਣ ਦੀ ਜੁਰਤ ਨਹੀਂ ਕਰਦਾ| ਜਿਸ ਕਿਸੇ ਨੇ ਵੀ ਪੁਤਿਨ ਅੱਗੇ ਖੜ੍ਹੇ ਹੋਣ ਦੀ ਹਿਮਤ ਕੀਤੀ ਜਾਂ ਤਾਂ ਉਸਨੂੰ ਜੇਲ੍ਹਬੰਦ ਕਰ ਦਿੱਤਾ ਗਿਆ ਜਾਂ ਜਾਨੋ ਮਾਰ ਦਿੱਤਾ ਗਿਆ|

 

ਪੁਤਿਨ ਤਾਨਾਸ਼ਾਹ ਹੈ ?

ਦਰਅਸਲ ਪੁਤਿਨ ਨੂੰ ਲੋਕਤੰਤਰ ਦਾ ਸਨਮਾਨ ਕਰਨ ਵਾਲਾ ਨਹੀਂ ਬਲਕਿ ਤਾਨਾਸ਼ਾਹ ਮੰਨਿਆ ਜਾਂਦਾ ਹੈ। ਪੁਤਿਨ ਬਹੁਤ ਘੱਟ ਹੀ ਕਿਸੇ ਨੂੰ ਮਿਲਣਾ ਪਸੰਦ ਕਰਦਾ ਹੈ ਕਿਉਂਕੀ ਉਹ ਕਿਸੇ ਨੂੰ ਐਨੇ ਯੋਗ ਨਹੀਂ ਸਮਝਦਾ ਕਿ ਕਿਸੇ ਉੱਤੇ ਉਹ ਆਪਣਾ ਸਮਾਂ ਨਿਵੇਸ਼ ਕਰ ਸਕਣ|ਪੁਤਿਨ ਨੇ ਜੋ ਵੀ ਕੀਤਾ ਆਪਣੀ ਜਿੱਦ ਪੁਗਾਉਣ ਲਈ ਕੀਤਾ, ਚਾਹੇ ਉਸਦੇ ਲਈ ਖੂਨ-ਖਰਾਬਾ ਕਰਨਾ ਪਵੇ ਜਾਂ ਕਿਸੇ ਦੀ ਜਾਨ ਦੀ ਕੀਮਤ ਭਰਨੀ ਪਵੇ, ਯੁਕਰੇਨ ਅਤੇ ਰੂਸ ਦੀ ਹਾਲ ਹੀ 'ਚ ਛਿੜੀ ਜੰਗ ਪੁਤਿਨ ਦੇ ਅੜੀਅਲ ਸੁਭਾਅ ਦੀ ਗਵਾਹੀ ਭਰਦਾ ਹੈ। ਪੁਤਿਨ ਸਭ ਤੋਂ ਵੱਧ ਸਵੈ-ਮਿੱਤਰ, ਹੰਕਾਰੀ, ਗੁੱਸੇ ਵਾਲਾ, ਹਮਲਾਵਰ ਅਤੇ ਹਿੰਸਕ ਹੈ।  

Trending news