Punjab Weather Update: ਪੰਜਾਬ 'ਚ ਅੱਜ ਮੁੜ ਖਿੜੀ ਧੁੱਪ, ਆਉਣ ਵਾਲੇ ਦਿਨਾਂ 'ਚ ਫਿਰ ਹੋ ਸਕਦੀ ਹੈ ਬਾਰਿਸ਼

ਪੰਜਾਬ 'ਚ ਸ਼ੁੱਕਰਵਾਰ ਤੋਂ ਲਗਾਤਾਰ ਤਿੰਨ ਦਿਨ ਮੀਂਹ ਪੈਣ ਤੋਂ ਬਾਅਦ ਸੋਮਵਾਰ ਨੂੰ ਧੁੱਪ ਨਿਕਲ ਆਈ ਹੈ।

Punjab Weather Update:  ਪੰਜਾਬ 'ਚ ਅੱਜ ਮੁੜ ਖਿੜੀ ਧੁੱਪ, ਆਉਣ ਵਾਲੇ ਦਿਨਾਂ 'ਚ ਫਿਰ ਹੋ ਸਕਦੀ ਹੈ ਬਾਰਿਸ਼

ਚੰਡੀਗੜ੍ਹ: ਪੰਜਾਬ ( Punjab) 'ਚ ਸ਼ੁੱਕਰਵਾਰ ਤੋਂ ਲਗਾਤਾਰ ਤਿੰਨ ਦਿਨ ਮੀਂਹ ਪੈਣ ਤੋਂ ਬਾਅਦ ਸੋਮਵਾਰ ਨੂੰ ਧੁੱਪ ਨਿਕਲ ਆਈ ਹੈ। ਇਸ ਦੌਰਾਨ ਤਾਪਮਾਨ ਵਧੇਗਾ ਅਤੇ ਨਾਲ ਹੀ ਗਰਮੀ ਵੀ ਵੱਧ ਸਕਦੀ ਹੈ। ਆਉਣ ਵਾਲੇ 24 ਘੰਟਿਆਂ ਦੇ ਸੰਬੰਧ ਵਿੱਚ ਮੌਸਮ ਵਿਭਾਗ ( Punjab Weather) ਦੁਆਰਾ ਅਜਿਹੇ ਸੰਕੇਤ ਦਿੱਤੇ ਗਏ ਹਨ। 

ਹਫ਼ਤੇ ਦੀ ਸ਼ੁਰੂਆਤ ਤੋਂ, ਰੋਜ਼ਾਨਾ ਮੌਲੇਧਾਰ ਮੀਂਹ ਦੇ ਕਾਰਨ ( Rain), ਨਮੀ ਵਿੱਚ ਭਾਰੀ ਵਾਧਾ ਹੋਇਆ ਸੀ। ਹਵਾ ਵਿੱਚ 90 ਫੀਸਦੀ ਤੋਂ ਵੱਧ ਨਮੀ ਹੋਣ ਕਾਰਨ ਲੋਕਾਂ ਨੂੰ ਨਮੀ ਦੇ ਨਾਲ-ਨਾਲ ਗਰਮੀ ਦਾ ਵੀ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਲਗਾਤਾਰ ਤਿੰਨ ਦਿਨ ਬੱਦਲਵਾਈ, ਤੇਜ਼ ਹਵਾਵਾਂ ਅਤੇ ਮੀਂਹ ਦੇ ਬਾਅਦ ਤੋਂ ਮੌਸਮ ਦਾ ਮਿਜ਼ਾਜ ਵੀ ਬਦਲ ਗਿਆ।

ਐਤਵਾਰ ਨੂੰ ਘੱਟੋ -ਘੱਟ ਤਾਪਮਾਨ 24  ਡਿਗਰੀ ਤੱਕ ਡਿੱਗਣ ਤੋਂ ਬਾਅਦ ਲੋਕਾਂ ਨੇ ਸਤੰਬਰ ਦੇ ਮਹੀਨੇ ਵਿੱਚ ਦਸੰਬਰ ਵਾਂਗ ਠੰਡ ਮਹਿਸੂਸ ਕੀਤੀ। ਇਸ ਸਬੰਧ ਵਿੱਚ ਮੌਸਮ ਵਿਗਿਆਨੀ ਡਾ. ਵਿਨੀਤ ਸ਼ਰਮਾ ਦਾ ਕਹਿਣਾ ਹੈ ਕਿ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਮੈਦਾਨੀ ਇਲਾਕਿਆਂ ਨੂੰ ਪ੍ਰਭਾਵਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਗਲੇ 48 ਘੰਟਿਆਂ ਦੌਰਾਨ ਮੌਸਮ ਦੁਬਾਰਾ ਸਾਫ਼ ਹੋ ਜਾਵੇਗਾ। ਇਸ ਸਮੇਂ ਦੌਰਾਨ ਧੁੱਪ ਰਹੇਗੀ ਅਤੇ ਤਾਪਮਾਨ ਵਧ ਸਕਦਾ ਹੈ, ਇਸ ਲਈ, ਹਫ਼ਤੇ ਦੇ ਆਖਰੀ ਦਿਨਾਂ ਵਿੱਚ ਮੌਸਮ ਦੁਬਾਰਾ ਬਦਲ ਸਕਦਾ ਹੈ।

ਤਰਨਤਾਰਨ ( Tarn Taran) ਸ਼ਹਿਰ ਦੇ ਕਰੀਬ 12 ਪਿੰਡਾਂ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਕਸੂਰ ਨਾਲੇ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਪਾਣੀ ਇਸ ਦੇ ਕਿਨਾਰਿਆਂ ਦੇ ਨਾਲ ਕਈ ਪਿੰਡਾਂ ਵਿੱਚ ਦਾਖ਼ਲ ਹੋ ਗਿਆ ਹੈ ਅਤੇ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਸ਼ੇਸ਼ ਗਿਰਦਾਵਰੀ ਕਰਵਾਉਣ ਦੀਆਂ ਹਦਾਇਤਾਂ ਮਿਲਣ ਤੋਂ ਬਾਅਦ ਪ੍ਰਸ਼ਾਸਨ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।