ਰੂਸ ਅਤੇ ਯੂਕਰੇਨ ਦੀ ਜੰਗ ਦਾ ਹੋਰ ਦੇਸ਼ਾਂ ਤੇ ਕੀ ਪਵੇਗਾ ਅਸਰ, ਵਿਗੜ ਸਕਦੀ ਹੈ ਆਰਥਿਕ ਸਥਿਤੀ !
Advertisement

ਰੂਸ ਅਤੇ ਯੂਕਰੇਨ ਦੀ ਜੰਗ ਦਾ ਹੋਰ ਦੇਸ਼ਾਂ ਤੇ ਕੀ ਪਵੇਗਾ ਅਸਰ, ਵਿਗੜ ਸਕਦੀ ਹੈ ਆਰਥਿਕ ਸਥਿਤੀ !

ਰੂਸ ਅਤੇ ਯੂਕਰੇਨ ਵਿਚ ਇਸ ਵੇਲੇ ਜੋ ਤਣਾਅਪੂਰਨ ਸਥਿਤੀ ਬਣੀ ਹੋਈ ਹੈ। ਰੂਸ ਦੇ ਰਾਸ਼ਟਰਪਤੀ ਵਾਲਦੀਮੀਰ  ਪੁਤਿਨ ਨੇ ਯੂਕਰੇਨ ਦੇ ਖਿਲਾਫ਼ ਜੰਗ ਦਾ ਐਲਾਨ ਕਰ ਦਿੱਤਾ ਹੈ। ਪੁਤਿਨ ਨੇ ਕਿਹਾ ਹੈ ਕਿ ਅਸੀਂ ਵਿਸ਼ੇਸ਼ ਮਿਲਟਰੀ ਆਪ੍ਰੇਸ਼ਨ ਸ਼ੁਰੂ ਕਰ ਰਹੇ ਹਾਂ। ਇਸ ਜੰਗ ਦਾ ਅਸਰ ਜਿਥੇ ਯੂਕਰੇਨ 'ਤੇ ਪੈ ਰਿਹਾ ਹੈ।

photo

ਚੰਡੀਗੜ:  ਰੂਸ ਅਤੇ ਯੂਕਰੇਨ ਵਿਚ ਇਸ ਵੇਲੇ ਜੋ ਤਣਾਅਪੂਰਨ ਸਥਿਤੀ ਬਣੀ ਹੋਈ ਹੈ। ਰੂਸ ਦੇ ਰਾਸ਼ਟਰਪਤੀ ਵਾਲਦੀਮੀਰ  ਪੁਤਿਨ ਨੇ ਯੂਕਰੇਨ ਦੇ ਖਿਲਾਫ਼ ਜੰਗ ਦਾ ਐਲਾਨ ਕਰ ਦਿੱਤਾ ਹੈ। ਪੁਤਿਨ ਨੇ ਕਿਹਾ ਹੈ ਕਿ ਅਸੀਂ ਵਿਸ਼ੇਸ਼ ਮਿਲਟਰੀ ਆਪ੍ਰੇਸ਼ਨ ਸ਼ੁਰੂ ਕਰ ਰਹੇ ਹਾਂ। ਇਸ ਜੰਗ ਦਾ ਅਸਰ ਜਿਥੇ ਯੂਕਰੇਨ 'ਤੇ ਪੈ ਰਿਹਾ ਹੈ। ਉਥੇ ਈ ਹੋਰ ਦੇਸ਼ਾਂ 'ਤੇ ਵੀ ਇਸਦਾ ਬੁਰਾ ਅਸਰ ਪੈ ਸਕਦਾ ਹੈ।  ਜਿਸਦੇ ਵਿਚ ਆਰਥਿਕ ਅਤੇ ਵਪਾਰਕ ਸਥਿਤੀ 'ਤੇ ਅਸਰ ਪੈਣਾ ਸ਼ੁਰੂ ਹੋ ਗਿਆ ਹੈ।

fallback

* ਜੇਕਰ ਗੱਲ ਕਰੀਏ ਸੰਸਾਰ ਦੇ ਵਿਚ ਤੇਲ ਦੀ ਪੈਦਾਵਾਰ ਦੀ ਤਾਂ ਰੂਸ ਤੇਲ ਦੀ ਪੈਦਾਵਾਰ ਦੀ ਦੁਨੀਆ ਵਿਚ 13 ਫੀਸਦ ਹੈ। ਫਰਵਰੀ ਵਿਚ ਤੇਲ ਦੀ ਕੀਮਤ 95 ਡਾਲਰ ਪ੍ਰਤੀ ਬੈਰਲ ਦੇ ਨਾਲ 2014 ਤੋਂ ਬਾਅਦ ਉੱਚੇ ਪੱਧਰ 'ਤੇ ਪਹੁੰਚ ਗਈ। ਯੂਨਾਨੀ ਜੰਗ ਦੇ ਚਲਦਿਆ ਰੂਸ ਤੋਂ ਤੇਲ ਦੀ ਉਤਪਾਦ ਅਤੇ ਸਪਲਾਈ ਵਿਚ ਵਿਘਨ ਪਵੇਗਾ। ਜਿਸ ਨਾਲ ਦੁਨੀਆ ਭਰ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧਾ ਹੋਵੇਗਾ। 

fallback

* ਕੁਦਰਤੀ ਗੈਸ ਸਪਲਾਈ ਵਿੱਚ ਰੂਸ ਦੀ ਸਾਂਝੀਦਾਰੀ 40% ਹੈ। ਯੂਰਪ ਦੀ ਗੈਸ ਦੀ ਸਪਲਾਈ ਦਾ ਇੱਕ ਤਿਹਾਈ ਹਿੱਸਾ ਰੂਸ ਤੋਂ ਆਉਦਾ ਹੈ। ਸਭ ਤੋਂ ਵੱਧ ਗੈਸ ਪਾਇਪਲਾਈਨ ਯੂਕਰੇਨ ਤੋਂ ਆਉਦੀ ਹੈ। ਯੂਕਰੇਨ ਦੇ ਨਾਲ ਜੰਗ ਦੀ ਸਥਿਤੀ ਵਿੱਚ ਆਉਣ ਵਾਲੇ ਸਤੰਬਰ ਵਿੱਚ ਚੀਨ ਪ੍ਰਭਾਵਿਤ ਹੋਵੇਗਾ। ਜਿਸ ਦੇ ਨਾਲ ਯੂਰਪ ਅਤੇ ਦੇਸ਼ ਵਿੱਚ ਗੈਸ ਮਹਿੰਗੀ ਹੋਵੇਗੀ।

 

*ਦੁਨੀਆ ਵਿਚ ਅਨਾਜ ਦੀ ਸਪਲਾਈ ਦਾ ਇੱਕ ਵੱਡਾ ਹਿੱਸਾ ਕਾਲ ਸਾਗਰ ਤੋਂ ਹੋ ਕੇ ਜਾਦਾ ਹੈ, ਜਿਸ ਦੀ ਸੀਮਾ ਰੂਸ ਅਤੇ ਯੂਰੋਪੀ ਦੋਵਾਂ ਤੇ ਲੱਗਦੀ ਹੈ। ਰੂਸ ਅਤੇ ਯੂਰਪ ਦੁਨੀਆ ਦੇ ਦੋ ਸਭ ਤੋਂ ਵੱਡੇ ਗੇਹੂ ਉਤਪਾਦਕ ਹਨ। ਰੂਸ ਦੁਨੀਆ ਦਾ ਤੀਸਰਾ ਅਤੇ ਯੂਰਪ ਨੌਵੇ ਨੰਬਰ 'ਤੇ ਕਣਕ ਦਾ ਉਤਪਾਦਕ ਹੈ, ਉਸ ਨਾਲ ਨਾ ਤਾਂ ਸਿਰਫ ਅਨਾਜ ਦੀ ਸਪਲਾਈ ਬਲਕਿ ਉਸਦੇ ਉਤਪਾਦ 'ਤੇ ਵੀ ਨੁਕਸਾਨ ਹੋਵੇਗਾ। ਜਿਸ ਨਾਲ ਦੁਨੀਆ ਭਰ ਵਿੱਚ ਅਨਾਜ ਦੀਆਂ ਕੀਮਤਾਂ ਵਿਚ ਵਾਧਾ ਹੋ ਸਕਦਾ ਹੈ।

 

* ਸਟੀਲ ਅਤੇ ਇਲੈਕਟ੍ਰਿਕ ਕਾਰਾਂ ਦੀਆਂ ਬੈਟਰੀਆਂ ਬਣਾਉਣ ਲਈ ਵਰਤੇ ਜਾਣ ਵਾਲੇ ਨਿਕਲ ਦੀ ਕੀਮਤ ਵੀ ਵਧ ਰਹੀ ਹੈ। 

 

* ਅੱਜ ਦੀ ਸੋਨੇ ਦੀ ਕੀਮਤ ਵਿੱਚ ਸ਼ਾਨਦਾਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। MCX 'ਤੇ ਅੱਜ 11 ਸੋਨਾ 1,180 ਰੂਪਏ ਦੀ ਤਰੱਕੀ ਦੇ ਨਾਲ 51,558 'ਤੇ ਟ੍ਰੇਡ ਕਰ ਰਿਹਾ ਹੈ। ਜਿਸਤੇ ਯੂਕਰੇਨ ਅਤੇ ਰੂਸ ਦੀ ਜੰਗ ਦਾ ਪ੍ਰਭਾਵ ਵੇਖਣ ਨੂੰ ਮਿਲ ਰਿਹਾ ਹੈ।

fallback

 

* ਅੱਜ ਡਾਲਰ ਦੇ ਮੁਕਾਬਲੇ ਰੁਪਏ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਰੁਪਿਆ 55 ਪੈਸੇ ਡਿੱਗ ਕੇ 75.16 ਰੁਪਏ ਪ੍ਰਤੀ ਡਾਲਰ 'ਤੇ ਆ ਗਿਆ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 27 ਪੈਸੇ ਮਜ਼ਬੂਤ ਹੋਇਆ ਸੀ।

* ਇਸੇ ਤਰ੍ਹਾਂ ਟੇਕ ਮਹਿੰਦਰਾ, TCS, ਵਿਪਰੋ, HCL ਟੈਕ, HDFC, SBI, ਮਹਿੰਦਰਾ ਐਂਡ ਮਹਿੰਦਰਾ, ਬਜਾਜ ਫਿਨਸਰਵ, ਐਚਡੀਐਫਸੀ ਬੈਂਕ, ਇਨਫੋਸਿਸ, ਐਕਸਿਸ ਬੈਂਕ, ਬਜਾਜ ਫਾਈਨਾਂਸ, ਮਾਰੂਤੀ, ਡਾ. ਰੈੱਡੀ, ਹਿੰਦੁਸਤਾਨ ਯੂਨੀਲੀਵਰ ਅਤੇ ਆਈਟੀਸੀ ਦੇ ਸਟਾਕ 2 ਤੋਂ 3%. ਟੁੱਟਿਆ ਪਾਵਰਗਰਿੱਡ, ਰਿਲਾਇੰਸ ਇੰਡਸਟਰੀਜ਼, ਏਸ਼ੀਅਨ ਪੇਂਟਸ, ਕੋਟਕ ਬੈਂਕ, ਟਾਈਟਨ, ਨੇਸਲੇ, ਸਨ ਫਾਰਮਾ ਅਤੇ NTPC ਦੇ ਸ਼ੇਅਰ 1-1 ਫੀਸਦੀ ਤੱਕ ਡਿੱਗੇ।

Trending news