ਕੌਣ ਹਨ CharanJeet Singh Channi , ਪੜ੍ਹੋ Channi ਦਾ ਸਿਆਸੀ ਸਫ਼ਰ
X

ਕੌਣ ਹਨ CharanJeet Singh Channi , ਪੜ੍ਹੋ Channi ਦਾ ਸਿਆਸੀ ਸਫ਼ਰ

ਚਰਨਜੀਤ ਸਿੰਘ ਚੰਨੀ (CharanJeet Singh Channi) ਨੂੰ ਪੰਜਾਬ ਦਾ ਮੁੱਖ ਮੰਤਰੀ (Punjab New CM) ਚੁਣ ਲਿਆ ਗਿਆ ਹੈ। 

ਕੌਣ ਹਨ CharanJeet Singh Channi , ਪੜ੍ਹੋ Channi ਦਾ ਸਿਆਸੀ ਸਫ਼ਰ

ਗੁਰਪ੍ਰੀਤ ਸਿੰਘ/ਚੰਡੀਗੜ੍ਹ: ਚਰਨਜੀਤ ਸਿੰਘ ਚੰਨੀ (CharanJeet Singh Channi) ਨੂੰ ਪੰਜਾਬ ਦਾ ਮੁੱਖ ਮੰਤਰੀ (Punjab New CM) ਚੁਣ ਲਿਆ ਗਿਆ ਹੈ। ਦੋ ਦਿਨਾਂ ਦੇ ਵਿਚਾਰ -ਵਟਾਂਦਰੇ ਅਤੇ ਮੀਟਿੰਗਾਂ ਤੋਂ ਬਾਅਦ, ਮੁੱਖ ਮੰਤਰੀ ਦੇ ਅਹੁਦੇ ਲਈ ਚਰਨਜੀਤ ਸਿੰਘ ਚੰਨੀ ਦਾ ਨਾਂ ਅੰਤਿਮ ਰੂਪ ਦੇ ਦਿੱਤਾ ਗਿਆ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਇੱਕ ਤਰ੍ਹਾਂ ਨਾਲ ਅਧਿਕਾਰਤ ਐਲਾਨ ਕੀਤਾ। 

ਚਰਨਜੀਤ ਸਿੰਘ ਚੰਨੀ ਕੌਣ ਹਨ 
ਚਰਨਜੀਤ ਸਿੰਘ ਚੰਨੀ, ਪੰਜਾਬ ਦੇ ਨਵੇਂ ਮੁੱਖ ਮੰਤਰੀ ਦਾ ਜਨਮ ਅਪ੍ਰੈਲ 1973 ਨੂੰ ਹੋਇਆ ਸੀ। ਚਰਨਜੀਤ ਚੰਨੀ ਮੁਹਾਲੀ ਖਰੜ ਦੇ ਵਸਨੀਕ ਹਨ, ਉਹ ਪੋਸਟ ਗ੍ਰੈਜੂਏਟ ਹਨ। ਉਨ੍ਹਾਂ ਦੇ ਪਿਤਾ ਦਾ ਨਾਮ ਹਰਸ਼ਾ ਸਿੰਘ ਅਤੇ ਮਾਤਾ ਦਾ ਨਾਂਅ ਸਵਰਗੀ ਅਜਮੇਰ ਕੌਰ ਹੈ।
 

ਚਰਨਜੀਤ ਸਿੰਘ ਚੰਨੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਵਿੱਚ ਦਾਖਲਾ ਲਿਆ। ਉੱਚ ਸਿੱਖਿਆ ਅਤੇ ਉੱਥੋਂ ਉਨ੍ਹਾਂ ਆਪਣੀ ਗ੍ਰੈਜੂਏਸ਼ਨ ਕੀਤੀ, ਇਸ ਤੋਂ ਬਾਅਦ ਉਨ੍ਹਾਂ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਵੀ ਕੀਤੀ ਹੋਈ ਹੈ।


ਪੰਜਾਬ ਦੇ ਨਵੇਂ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰਾਮਦਾਸੀਆ ਸਿੱਖ ਭਾਈਚਾਰੇ ਨਾਲ ਸਬੰਧਿਤ ਹਨ। ਉਹ ਤੀਜੀ ਵਾਰ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਹੇ ਹਨ। 16 ਮਾਰਚ 2017 ਨੂੰ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤਾ ਸੀ।

 

ਚਰਨਜੀਤ ਸਿੰਘ ਚੰਨੀ ਭਾਰਤੀ ਪੰਜਾਬ ਦੀ ਚਮਕੌਰ ਸਾਹਿਬ ਸੀਟ ਤੋਂ ਕਾਂਗਰਸੀ ਵਿਧਾਇਕ ਹਨ।  ਦੱਸ ਦਈਏ ਕਿ 2012 ਦੀਆਂ ਚੋਣਾਂ ਵਿੱਚ ਉਹ ਲਗਭਗ 3600 ਵੋਟਾਂ ਦੇ ਫਰਕ ਨਾਲ ਜਿੱਤ ਗਏ ਸਨ। ਚਰਨਜੀਤ ਸਿੰਘ ਚੰਨੀ ਯੂਥ ਕਾਂਗਰਸ ਨਾਲ ਵੀ ਜੁੜੇ ਰਹੇ ਹਨ ਅਤੇ ਇਸ ਸਮੇਂ ਦੌਰਾਨ ਉਹ ਰਾਹੁਲ ਗਾਂਧੀ ਦੇ ਨੇੜੇ ਆਏ ਸਨ।

 

ਚਰਨਜੀਤ ਚੰਨੀ ਵਿਰੋਧੀ ਧਿਰ ਦੇ ਆਗੂ ਵੀ ਰਹੇ ਜਿੱਥੇ ਉਨ੍ਹਾਂ ਨੇ ਅਕਾਲੀ ਦਲ ਦੇ ਵਿਰੁੱਧ ਕਾਂਗਰਸ ਦੀ ਮੁੱਖ ਵਿਰੋਧੀ ਪਾਰਟੀ ਹੋਣ ਦੇ ਕਾਰਜਕਾਲ ਵਿੱਚ ਅਹਿਮ ਭੂਮਿਕਾ ਨਿਭਾਈ।

Trending news